ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਿਰਗੀਸਤਾਨ ਦੀ ਰਾਜਧਾਨੀ ਬਿਸ਼ਕੇਕ ਲਈ ਰਵਾਨਾ ਹੋਏ। ਉਹ ਅੱਜ ਤੋਂ ਸ਼ੁਰੂ ਹੋ ਰਹੇ ਦੋ ਦਿਨੀਂ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਸਲਾਨਾ ਸਮਿੱਟ ‘ਚ ਹਿੱਸਾ ਲੈ ਰਹੇ ਹਨ। ਇਸ ਦੇ ਲਈ ਮੋਦੀ ਪਾਕਿਸਤਾਨ ਦੇ ਹਵਾਈ ਖੇਤਰ ਰਾਹੀਂ ਨਹੀ ਸਗੋਂ ਓਮਾਨ, ਈਰਾਨ ਅਤੇ ਮੱਧ ਏਸ਼ੀਆ ਦੇਸ਼ਾਂ ਰਾਹੀਂ ਭਾਰਤੀ ਸਮੇਂ ਮੁਤਾਬਕ ਦੁਪਹਿਰ 1.30 ਵਜੇ ਬਿਸ਼ਕੇਕ ਪਹੁੰਚਣਗੇ।
ਇਸ ਮੌਕੇ ਉਨ੍ਹਾਂ ਦੀਆਂ ਕੁਝ ਮੁਲਾਕਾਤਾਂ ਅੱਜ ਹੋਣੀਆਂ ਹਨ ਅਤੇ ਇਸ ਤੋਂ ਬਾਅਦ ‘ਚ ਉਹ ਕਿਰਗੀਸਤਾਨ ਦੇ ਰਾਸ਼ਟਰਪਤੀ ਵੱਲੋਂ ਸੱਦੇ ਰਾਤ ਦੇ ਖਾਣੇ ਲਈ ਸ਼ਾਮਲ ਹੋਣਗੇ। ਮੁੱਖ ਬਠੈਕ 14 ਜੂਨ ਨੂੰ ਹੈ ਜਿੱਥੇ ਸਮੇਲਨ ਨੂੰ ਸੰਬੋਧਿਤ ਕਰਨ ਤੋਂ ਬਾਅਦ ਉਹ ਸ਼ਾਮ ਨੂੰ ਦਿੱਲੀ ਲਈ ਰਵਾਨਾ ਹੋ ਜਾਣਗੇ।
ਭਾਰਤ ਵਾਪਸੀ ਤੋਂ ਪਹਿਲਾਂ ਮੋਦੀ ਤਿੰਨ ਨੇਤਾਵਾਂ ਨੂਂ ਮਿਲਣਗੇ। ਜਿਸ ‘ਚ ਰੂਸ ਅਤੇ ਚੀਨ ਦੇ ਰਾਸ਼ਟਰਪਤੀ ਦੇ ਨਾਲ ਮੇਜ਼ਬਾਨ ਦੇਸ਼ ਕਿਰਗੀਸਤਾਨ ਦੇ ਰਾਸ਼ਟਰਪਤੀ ਵੀ ਸ਼ਾਮਲ ਹਨ। ਇਸ ਮੌਕੇ ਮੋਦੀ ਦਾ ਸਾਹਮਣਾ ਪਾਕਿਸਤਾਨੀ ਪੀਐਮ ਇਮਰਾਨ ਖ਼ਾਨ ਨਾਲ ਵੀ ਹੋਵੇਗਾ।
ਐਸਸੀਓ ‘ਚ ਹਿੱਸਾ ਲੈਣਗੇ ਪ੍ਰਧਾਨ ਮੰਤਰੀ ਮੋਦੀ, ਦੋ ਦਿਨ ਚਲੇਗਾ ਸਮਿੱਟ
ਏਬੀਪੀ ਸਾਂਝਾ
Updated at:
13 Jun 2019 08:29 AM (IST)
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਿਰਗੀਸਤਾਨ ਦੀ ਰਾਜਧਾਨੀ ਬਿਸ਼ਕੇਕ ਲਈ ਰਵਾਨਾ ਹੋਏ। ਉਹ ਅੱਜ ਤੋਂ ਸ਼ੁਰੂ ਹੋ ਰਹੇ ਦੋ ਦਿਨੀਂ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਸਲਾਨਾ ਸਮਿੱਟ ‘ਚ ਹਿੱਸਾ ਲੈ ਰਹੇ ਹਨ।ਮੁੱਖ ਬਠੈਕ 14 ਜੂਨ ਨੂੰ ਹੈ ਜਿੱਥੇ ਸਮੇਲਨ ਨੂੰ ਸੰਬੋਧਿਤ ਕਰਨ ਤੋਂ ਬਾਅਦ ਉਹ ਸ਼ਾਮ ਨੂੰ ਦਿੱਲੀ ਲਈ ਰਵਾਨਾ ਹੋ ਜਾਣਗੇ।
- - - - - - - - - Advertisement - - - - - - - - -