ਚੰਡੀਗੜ੍ਹ: ਯੁਵਰਾਜ ਹੰਸ ਤੇ ਮਾਨਸੀ ਨੇ ਆਪਣੇ ਫੈਨਸ ਨਾਲ ਲਗਾਤਾਰ ਆਪਣੀ ਜ਼ਿੰਦਗੀ ਦੀ ਹਰ ਖੁਸ਼ੀ ਸਾਂਝੀ ਕੀਤੀ ਹੈ। ਆਪਣੇ ਵਿਆਹ ਤੋਂ ਲੈ ਕੇ ਮਾਤਾ ਪਿਤਾ ਬਣਨ ਦੀ ਖੁਸ਼ੀ ਦੋਹਾਂ ਨੇ ਸੋਸ਼ਲ ਮੀਡੀਆ 'ਤੇ ਸਭ ਨਾਲ ਸਾਂਝੀ ਕੀਤੀ ਸੀ। ਯੁਵਰਾਜ ਹੰਸ ਨੇ ਪੋਸਟ ਪਾ ਕੇ ਦੱਸਿਆ ਸੀ ਕਿ 40 ਦਿਨ ਪੂਰੇ ਹੋਣ 'ਤੇ ਉਹ ਆਪਣੇ ਪੁੱਤਰ ਰੀਦਾਨ ਦੀਆਂ ਤਸਵੀਰਾਂ ਸਭ ਨਾਲ ਸਾਂਝੀਆਂ ਕਰਨਗੇ।




ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਯੁਵਰਾਜ ਹੰਸ ਤੇ ਮਾਨਸੀ ਨੇ ਆਪਣੇ ਪੁੱਤਰ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਦੋਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ 'ਤੇ ਫੈਨਸ ਦੋਹਾਂ ਨੂੰ ਵਧਾਈਆਂ ਵੀ ਦੇ ਰਹੇ ਹਨ।



ਮਿਊਜ਼ਿਕ ਸੈਂਸੇਸ਼ਨ ਬੀ ਪ੍ਰਾਕ ਜਲਦ ਬਣਨਗੇ ਪਾਪਾ

ਜਿੱਥੇ ਪੰਜਾਬੀ ਇੰਡਸਟਰੀ 'ਚ ਬਹੁਤ ਸਾਰੇ ਸਲੇਬ੍ਰਿਟੀਜ਼ ਆਪਣੀ ਪਰਸਨਲ ਲਾਇਫ ਨੂੰ ਬਹੁਤ ਪ੍ਰਾਈਵੇਟ ਰੱਖਦੇ ਹਨ, ਉਥੇ ਹੀ ਯੁਵਰਾਜ ਹਮੇਸ਼ਾ ਮੰਨਦੇ ਕਿ ਜੋ ਫੈਨਸ ਤੁਹਾਨੂੰ ਪਿਆਰ ਦੇ ਕੇ ਇੰਨਾ ਵੱਡਾ ਮੁਕਾਮ ਦਿੰਦੇ ਹਨ, ਉਨ੍ਹਾਂ ਤੋਂ ਕੁਝ ਵੀ ਨਹੀਂ ਲੁਕਾਉਣਾ ਚਾਹੀਦਾ।