Punjab Farmer Protest: ਕਿਸਾਨਾਂ ਦਾ ਸਭ ਤੋਂ ਵੱਡਾ ਐਕਸ਼ਨ, 50 ਹਜ਼ਾਰ ਟਰਾਲੀਆਂ ਨਾਲ ਦਿੱਲੀ 'ਤੇ ਧਾਵਾ, ਸਰਕਾਰਾਂ ਦੇ ਉੱਡੇ ਹੋਸ਼
ਮਨਵੀਰ ਕੌਰ ਰੰਧਾਵਾ | 18 Nov 2020 10:46 AM (IST)
ਸੂਬੇ ਵਿੱਚ ਤਕਰੀਬਨ 13 ਹਜ਼ਾਰ ਪਿੰਡ ਹਨ। ਹਰ ਪਿੰਡ ਵਿੱਚੋਂ ਘੱਟੋ-ਘੱਟ ਚਾਰ ਟਰਾਲੀਆਂ ਲੈ ਕੇ ਜਾਣ ਦਾ ਪ੍ਰੋਗਰਾਮ ਹੈ। ਇਸ ਦੇ ਨਾਲ ਹੀ ਇੱਕ ਟਰਾਲੀ ਵਿੱਚ ਖਾਣੇ ਦਾ ਰਾਸ਼ਨ, ਬੈੱਡ ਤੇ ਹੋਰ ਚੀਜ਼ਾਂ ਹੋਣਗੀਆਂ।
ਪੁਰਾਣੀ ਤਸਵੀਰ
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ ਚੰਡੀਗੜ੍ਹ: ਖੇਤੀ ਕਾਨੂੰਨਾਂ (Agriculture Laws) ਖਿਲਾਫ ਕਿਸਾਨ ਜਥੇਬੰਦੀਆਂ (Farmer Unions) ਹੁਣ ਤੱਕ ਦਾ ਸਭ ਤੋਂ ਵੱਡਾ ਐਕਸ਼ਨ ਕਰਨ ਜਾ ਰਹੀਆਂ ਹਨ। ਕਿਸਾਨਾਂ (Farmers) ਨੇ ਐਲਾਨ ਕੀਤਾ ਹੈ ਕਿ 50 ਹਜ਼ਾਰ ਟਰਾਲੀਆਂ ਨਾਲ ਦਿੱਲੀ 'ਤੇ ਧਾਵਾ ਬੋਲਿਆ ਜਾਏਗਾ। ਇਸ ਐਲਾਨ ਮਗਰੋਂ ਹਰਿਆਣਾ, ਦਿੱਲੀ ਤੇ ਕੇਂਦਰ ਸਰਕਾਰਾਂ ਲਈ ਮੁਸ਼ਕਲ ਵਧ ਗਈ ਹੈ। ਇਸ ਲਈ ਸਰਕਾਰ ਵੀ ਐਕਸ਼ਨ ਵਿੱਚ ਆ ਗਈ ਹੈ। ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ 26 ਤੇ 27 ਨਵੰਬਰ ਨੂੰ ਦਿੱਲੀ ਦੀ ਘੇਰਾਬੰਦੀ ਲਈ ਜੰਗੀ ਪੱਧਰ ‘ਤੇ ਤਿਆਰੀਆਂ ਚੱਲ ਰਹੀਆਂ ਹਨ। ਸੂਬੇ ਵਿੱਚ ਤਕਰੀਬਨ 13 ਹਜ਼ਾਰ ਪਿੰਡ ਹਨ। ਹਰ ਪਿੰਡ ਵਿੱਚੋਂ ਘੱਟੋ-ਘੱਟ ਚਾਰ ਟਰਾਲੀਆਂ ਲੈ ਕੇ ਜਾਣ ਦਾ ਪ੍ਰੋਗਰਾਮ ਹੈ। ਇਸ ਦੇ ਨਾਲ ਹੀ ਇੱਕ ਟਰਾਲੀ ਵਿੱਚ ਖਾਣੇ ਦਾ ਰਾਸ਼ਨ, ਬੈੱਡ ਤੇ ਹੋਰ ਚੀਜ਼ਾਂ ਹੋਣਗੀਆਂ। ਇਸ ਮੁਤਾਬਕ ਪੰਜਾਬ ਤੋਂ 50 ਹਜ਼ਾਰ ਦੇ ਕਰੀਬ ਟਰਾਲੀਆਂ ਚੱਲਣਗੀਆਂ। Kissan Jathebandiya: ਪੰਜਾਬ ‘ਚ ਰੇਲਾਂ ਦੀ ਆਵਾਜਾਈ ਹੋਏਗੀ ਜਾਂ ਅਜੇ ਸੁਨੀਆਂ ਰਹਿਣਗੀਆਂ ਪਟਰੀਆਂ, ਕਿਸਾਨ ਹੋਣ ਵਾਲੀ ਮੀਟਿੰਗ ‘ਚ ਲੈਣਗੇ ਫੈਸਲਾ ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਰਸਤੇ ਵਿੱਚ ਕੇਂਦਰ ਤੇ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਤਾਂ ਕਿਸਾਨ ਉੱਥੇ ਹੀ ਸੜਕ ਜਾਮ ਕਰ ਦੇਣਗੇ। ਇਸ ਸਥਿਤੀ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ। ਦੱਸ ਦਈਏ ਕਿ ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਦੇ ਕਿਸਾਨ ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਜਿਸ ਨੂੰ ਲੈ ਕੇ ਉਨ੍ਹਾਂ ਦੀ ਕੇਂਦਰੀ ਮੰਤਰੀਆਂ ਨਾਲ ਬੀਤੇ ਦਿਨੀਂ ਹੋਈ ਇੱਕ ਬੈਠਕ ਵੀ ਬੇਨਤੀਜਾ ਰਹੀ। ਇਸ ਦੇ ਨਾਲ ਹੀ ਪੰਜਾਬ ਦੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਚੰਡੀਗੜ੍ਹ ‘ਚ ਮੀਟਿੰਗ ਸੱਦੀ ਗਈ ਹੈ ਜਿਸ ‘ਚ ਉਹ ਅੱਗੇ ਦੀ ਰਣਨੀਤੀ ਤੇ ਕੇਂਦਰੀ ਮੰਤਰੀਆਂ ਨਾਲ ਹੋਈ ਬੈਠਕ ਦੀ ਗੱਲਬਾਤ ਨੂੰ ਸਭ ਦੇ ਅੱਗੇ ਰੱਖਣਗੇ। ਕਿਸਾਨਾਂ ਦੇ ਦਿੱਲੀ ਉੱਪਰ ਧਾਵੇ ਤੋਂ ਪਹਿਲਾਂ ਪੁਲਿਸ ਦਾ ਵੱਡਾ ਐਕਸ਼ਨ, ਕਿਸਾਨ ਅੱਜ ਲੈਣਗੇ ਫੈਸਲਾ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904