ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਬੀਤੇ ਕਈ ਦਿਨਾਂ ਤੋਂ ਪੰਜਾਬ 'ਚ ਰੇਲ ਸੇਵਾ ਬਹਾਲ ਕਰਨ ਨੂੰ ਲੈ ਕੇ ਕੇਂਦਰ ਤੇ ਸੂਬਾ ਸਰਕਾਰ 'ਚ ਖਿਚੋਤਾਣ ਜਾਰੀ ਹੈ। ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਰੇਲ ਮੰਤਰੀ ਨੂੰ ਚਿੱਠੀ ਲਿਖ ਰੇਲਾਂ ਚਲਾਉਣ ਦੀ ਅਪੀਲ ਕੀਤੀ ਹੈ। ਉਧਰ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਪਹਿਲਾਂ ਰੇਲਵੇ ਟ੍ਰੈਕ ਖਾਲੀ ਕਰਵਾਏ ਤੇ ਸੁਰੱਖਿਆ ਦਾ ਭਰੋਸਾ ਦੇਵੇ ਤਾਂ ਹੀ ਰੇਲ ਸੇਵਾ ਦੀ ਬਹਾਲੀ ਕੀਤੀ ਜਾ ਸਕਦੀ ਹੈ।
ਇਸ ਸਭ ਨੂੰ ਵੇਖਦੇ ਹੋਈ ਕਿਸਾਨ ਜਥੇਬੰਦੀਆਂ ਨੇ ਕਈਆਂ ਥਾਂਵਾਂ ਤੋਂ ਰੇਲਵੇ ਟ੍ਰੈਕ ਤੋਂ ਧਰਨਾ ਕੁਝ ਸਮੇਂ ਲਈ ਚੁੱਕ ਲਿਆ ਗਿਆ ਪਰ ਇਸ ਦੇ ਨਾਲ ਹੀ ਕਿਸਾਨਾਂ ਨੇ ਧਰਨਾ ਰੇਲਵੇ ਸਟੇਸ਼ਨਾਂ ਦੇ ਨੇੜੇ ਹੀ ਲਾ ਲਿਆ। ਇਸ ਸਭ ਨੂੰ ਵੇਖਦਿਆਂ ਹੁਣ ਰੇਲਵੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ। ਰੇਲਵੇ ਦਾ ਕਹਿਣਾ ਹੈ ਕਿ ਪੰਜਾਬ 'ਚ ਰੇਲ ਸੇਵਾ ਸ਼ੁਰੂ ਕਰਨ ਲਈ ਉਹ ਤਿਆਰ ਹਨ ਪਰ ਸੂਬੇ 'ਤ 22 ਥਾਂਵਾਂ 'ਤੇ ਕਿਸਾਨਾ ਨੇ ਟ੍ਰੈਕ ਬਲਾਕ ਕੀਤੇ ਹੋਏ ਹਨ। ਵੀਰਵਾਰ ਤਕ ਸੂਬੇ 'ਚ 31 ਥਾਂਵਾਂ 'ਤੇ ਟ੍ਰੈਕ ਬਲਾਕ ਸੀ।
ਹੁਣ ਸ਼ੁੱਕਰਵਾਰ ਨੂੰ ਸਿਰਫ 9 ਥਾਂਵਾਂ ਤੋਂ ਧਰਨਾ ਚੁੱਕਿਆ ਗਿਆ ਹੈ। ਰੇਲਵੇ ਨੇ ਅੱਗੇ ਕਿਹਾ ਕਿ ਜੇਕਰ ਹੁਣ ਸ਼ਨੀਵਾਰ ਤਕ ਬਾਕੀ ਰੇਲਵੇ ਟ੍ਰੈਕ ਖਾਲੀ ਕੀਤੇ ਜਾਂਦੇ ਹਨ ਤਾਂ ਉਹ ਰੇਲ ਸੇਵਾ ਨੂੰ ਮੁੜ ਬਹਾਲ ਕਰ ਦੇਣਗੇ। ਰੇਲਵੇ ਦੇ ਚੇਅਰਮੈਨ ਤੇ ਸੀਈਓ ਵਿਨੋਦ ਕੁਮਾਰ ਯਾਦਵ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਸਿਲੈਕਟਿਵ ਟ੍ਰੇਨ ਚਲਾਉਣਾ ਮੁਮਕਿਨ ਨਹੀਂ ਹੈ। ਉਨ੍ਹਾਂ ਕਿਹਾ ਕਿ ਪੈਸੇਂਜਰ ਤੇ ਮਾਲ ਗੱਡੀਆਂ ਇਕੱਠਿਆਂ ਚੱਲਣਗੀਆਂ। ਇਨ੍ਹਾਂ ਨੂੰ ਵੱਖ-ਵੱਖ ਚਲਾਉਣਾ ਮੁਮਕਿਨ ਨਹੀਂ।
ਰੇਲਵੇ ਟ੍ਰੈਕ ਚੈਕਿੰਗ ਦੌਰਾਨ ਵੱਡਾ ਹਾਦਸਾ, ਬਰਨਾਲਾ ਦੇ ਐਸਐਸਪੀ ਤੇ ਐਸਪੀ ਗੰਭੀਰ ਜ਼ਖਮੀ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਮੈਂਟੇਨੈਂਸ ਟੀਮ ਟ੍ਰੇਨ ਟ੍ਰੈਕ ਦਾ ਜਾਇਜਾ ਕਰੇਗੀ। ਦੱਸ ਦਈਏ ਕਿ ਪੰਜਾਬ 'ਚ ਮਾਲ ਗੱਡੀਆਂ ਲੰਬੇ ਸਮੇਂ ਤੋਂ ਬੰਦ ਹਨ। ਮੈਂਟੇਨੈਂਸ ਰੇਲਾਂ ਤੇ ਮਾਲ ਗੱਡੀਆਂ ਵਿਚ ਵਿਘਨ ਬਣਿਆ ਹੋਇਆ ਹਨ। ਵਿਨੋਦ ਨੇ ਕਿਹਾ ਕਿ ਰੇਲ ਚਲਾਉਣਾ ਉਦੋਂ ਤਕ ਸੰਭਵ ਨਹੀਂ ਜਦੋਂ ਤਕ ਰੇਲਵੇ ਟ੍ਰੈਕ ਰੇਲਵੇ ਦੇ ਨਿਯੰਤਰਣ ਵਿਚ ਨਹੀਂ ਆ ਜਾਂਦਾ। ਸੂਬਾ ਸਰਕਾਰ ਸੁਰੱਖਿਆ ਦੀ ਗਰੰਟੀ ਦੇ ਸਕਦੀ ਹੈ ਤਾਂ ਹੀ ਰੇਲ ਚੱਲ ਸਕੇਗੀ। ਤਿਉਹਾਰਾਂ ਦੇ ਮੌਸਮ ਵਿਚ ਵੱਡੀ ਗਿਣਤੀ ਵਿੱਚ ਰੇਲਵੇ ਨੂੰ ਯਾਤਰੀਆਂ ਦੀ ਬੁਕਿੰਗ ਰੱਦ ਕਰਨੀ ਪੈ ਰਹੀ ਹੈ।
ਦੱਸ ਦਈਏ ਕਿ ਪੰਜਾਬ ਰੇਲ ਸੇਵਾ ਬੰਦ ਕਾਰਨ ਜੰਮੂ ਵੀ ਪ੍ਰਭਾਵਿਤ ਹੋਇਆ ਹੈ। ਰੇਲਵੇ ਅਧਿਕਾਰੀ ਤੇ ਆਰਪੀਐਫ ਪੰਜਾਬ ਦੇ ਮੁੱਖ ਸਕੱਤਰ ਨਾਲ ਗੱਲਬਾਤ ਕਰ ਰਹੇ ਹਨ। ਸੁਰੱਖਿਆ ਪ੍ਰਵਾਨਗੀ ਮਿਲਦੇ ਹੀ ਰੇਲ ਸੇਵਾ ਆਰੰਭ ਕੀਤੀ ਜਾਏਗੀ ਜੋ ਅਜੇ ਸੰਭਵ ਹੁੰਦਾ ਨਜ਼ਰ ਨਹੀਂ ਆ ਰਿਹਾ।
ਅਮਰੀਕੀ ਚੋਣ ਨਤੀਜਿਆਂ ਬਾਰੇ ਵੱਡੀ ਖਬਰ! ਹੁਣ ਇਹ 5 ਸੂਬੇ ਕਰਨਗੇ ਰਾਸ਼ਟਰਪਤੀ ਦਾ ਫ਼ੈਸਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Punjab Rails: ਪੰਜਾਬ 'ਚ ਰੇਲਾਂ ਚੱਲਣ 'ਤੇ ਅਜੇ ਵੀ ਸਸਪੈਂਸ, ਹੁਣ ਦਿੱਤਾ ਸ਼ਨੀਵਾਰ ਤਕ ਦਾ ਸਮਾਂ
ਮਨਵੀਰ ਕੌਰ ਰੰਧਾਵਾ
Updated at:
06 Nov 2020 04:35 PM (IST)
ਕਿਸਾਨ ਜਥੇਬੰਦੀਆਂ ਨੇ ਕਈਆਂ ਥਾਂਵਾਂ ਤੋਂ ਰੇਲਵੇ ਟ੍ਰੈਕ ਤੋਂ ਧਰਨਾ ਕੁਝ ਸਮੇਂ ਲਈ ਚੁੱਕ ਲਿਆ ਗਿਆ ਪਰ ਇਸ ਦੇ ਨਾਲ ਹੀ ਕਿਸਾਨਾਂ ਨੇ ਧਰਨਾ ਰੇਲਵੇ ਸਟੇਸ਼ਨਾਂ ਦੇ ਨੇੜੇ ਹੀ ਲਾ ਲਿਆ। ਇਸ ਸਭ ਨੂੰ ਵੇਖਦਿਆਂ ਹੁਣ ਰੇਲਵੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ।
ਪੁਰਾਣੀ ਤਸਵੀਰ
- - - - - - - - - Advertisement - - - - - - - - -