ਬਰਨਾਲਾ: ਸ਼ੁੱਕਰਵਾਰ ਨੂੰ ਬਰਨਾਲਾ ਦੇ ਐਸਐਸਪੀ ਤੇ ਐਸਪੀ ਮਾਲ ਰੇਲ ਗੱਡੀਆਂ ਦੀ ਆਵਾਜਾਈ ਲਈ ਰੇਲਵੇ ਲਾਈਨ ਦੀ ਜਾਂਚ ਕਰਨ ਲਈ ਟ੍ਰੈਕ ਚੈਕਿੰਗ ਰੇਹੜੀ 'ਤੇ ਜਾ ਰਹੇ ਸੀ। ਟ੍ਰੈਕ ਚੈਕਿੰਗ ਰੇਹੜੀ ਦਾ ਚੱਕਾ ਟੁੱਟਣ ਕਾਰਨ ਹਾਦਸਾ ਵਾਪਰ ਗਿਆ। ਦੱਸ ਦਈਏ ਕਿ ਇਸ ਹਾਦਸੇ 'ਚ ਐਸਐਸਪੀ ਤੇ ਐਸਪੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਸ ਸਮੇਂ ਦੋਵਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਬਰਨਾਲਾ ਰੇਲਵੇ ਸਟੇਸ਼ਨ ਤੋਂ ਤਪਾ ਵੱਲ ਰੇਲਵੇ ਟਰੈਕ ਦੀ ਰੇਲਵੇ ਮੋਟਰ ਟਰਾਲੀ ਰਾਹੀਂ ਚੈਕਿੰਗ ਕਰਨ ਜਾ ਰਹੇ ਐਸਐਸਪੀ ਸੰਦੀਪ ਗੋਇਲ ਤੇ ਐਸਪੀ ਜਗਵਿੰਦਰ ਸਿੰਘ ਚੀਮਾ ਟਰਾਲੀ ਪਲਟਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ, ਜਦਕਿ ਰੇਲਵੇ ਮੋਟਰ ਟਰਾਲੀ 'ਤੇ ਬੈਠੇ ਰੇਲਵੇ ਤੇ ਪੁਲਿਸ ਵਿਭਾਗ ਦੇ ਅਧਿਕਾਰੀ ਵਾਲ-ਵਾਲ ਬਚ ਗਏ।
ਦਰਅਸਲ ਰੇਲਵੇ ਸਟੇਸ਼ਨ 'ਤੇ ਰੇਲਵੇ ਮੋਟਰ ਟਰਾਲੀ 'ਤੇ ਬੈਠ ਕੇ ਐਸਐਸਪੀ ਸੰਦੀਪ ਗੋਇਲ ਤੇ ਐਸਪੀ ਜਗਵਿੰਦਰ ਸਿੰਘ ਚੀਮਾ ਰੇਲਵੇ ਅਧਿਕਾਰੀਆਂ ਸਮੇਤ ਕਿਸਾਨਾਂ ਵਲੋਂ ਰੇਲਵੇ ਟਰੈਕਾਂ 'ਤੇ ਦਿੱਤੇ ਧਰਨੇ ਹਟਾਉਣ ਤੋਂ ਬਾਅਦ ਰੇਲਵੇ ਟਰੈਕ ਦੀ ਚੈਕਿੰਗ ਕਰ ਰਹੇ ਸੀ ਤਾਂ ਅਚਾਨਕ ਹੀ ਟਰਾਲੀ ਦਾ ਟਾਇਰ ਨਿਕਲ ਗਿਆ ਤੇ ਟਰਾਲੀ ਪਲਟ ਗਈ ਜਿਸ ਕਾਰਨ ਐਸਐਸਪੀ ਤੇ ਐਸਪੀ ਦੋਵੇਂ ਜਣੇ ਗੰਭੀਰ ਜ਼ਖ਼ਮੀ ਹੋ ਗਏ।
ਦੱਸ ਦਈਏ ਕਿ ਕੇਂਦਰ ਸਰਕਾਰ ਨੇ ਮਾਲ ਗੱਡੀਆਂ ਦੀ ਆਵਾਜਾਈ ਲਈ ਪੁਖ਼ਤਾ ਸੁਰੱਖਿਆ ਪ੍ਰਬੰਧਾਂ ਦੀ ਮੰਗ ਕੀਤੀ ਸੀ ਜਿਸ ਮਗਰੋਂ ਜਿੱਥੇ ਕਿਸਾਨਾਂ ਨੇ ਕਈ ਥਾਂਵਾਂ ਤੋਂ ਆਪਣਾ ਧਰਨਾ ਰੇਲਵੇ ਟ੍ਰੈਕ ਤੋਂ ਚੁੱਕ ਲਿਆ ਇਸ ਦੇ ਨਾਲ ਸੂਬਾ ਸਰਕਾਰ ਵੱਲੋਂ ਵੀ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904