ਚੰਡੀਗੜ੍ਹ: ਕੋਰੋਨਾਵਾਇਰਸ ਕਰਕੇ ਲੰਬੇ ਸਮਾਂ ਲੋਕ ਆਪਣੇ ਘਰਦਿਆਂ ਤੋਂ ਦੂਰ ਫਸੇ ਸੀ। ਕੁਝ ਅਜਿਹਾ ਹੀ ਰੋਡੀਜ਼ ਤੇ ਬਿੱਗ ਬੌਸ ਫੇਮ ਪ੍ਰਿੰਸ ਨਰੂਲਾ ਦੀ ਪਤਨੀ ਤੇ ਟੀਵੀ ਐਕਟਰਸ ਯੁਵਿਕਾ ਚੌਧਰੀ ਨਾਲ ਵੀ ਹੋਇਆ। ਦੱਸ ਦਈਏ ਕਿ ਕੋਰੋਨਾ ਕਰਕੇ ਸਰਕਾਰ ਦੇ ਹੁਕਮਾਂ ਮੁਤਾਬਕ ਲੱਗੇ ਲੌਕਡਾਊਨ ਕਰਕੇ ਯੁਵਿਕਾ ਮੁੰਬਈ 'ਚ ਸੀ। ਇਸ ਬਾਰੇ ਯੁਵਿਕਾ ਨੇ 'ਏਬੀਪੀ ਸਾਂਝਾ' ਦੇ ਕੈਮਰੇ 'ਤੇ ਖੁਲਾਸਾ ਕੀਤਾ। ਉਸ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਲੌਕਡਾਊਨ ਦਾ ਲੰਬਾ ਸਮਾਂ ਮੁੰਬਈ 'ਚ ਬਿਤਾਉਣ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਆ ਗਈ ਹੈ।
ਦੱਸ ਦਈਏ ਕਿ ਯੁਵਿਕਾ ਤੇ ਪ੍ਰਿੰਸ ਦੀ ਲਵ ਸਟੋਰੀ ਬਿੱਗ ਬੌਸ ਦੇ ਘਰ ਸ਼ੁਰੂ ਹੋਈ ਤੇ ਦੋਵਾਂ ਨੇ ਲੰਬਾ ਸਮਾਂ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰ ਲਿਆ ਸੀ। ਹੁਣ ਯੁਵਿਕਾ ਮੁੰਬਈ ਤੋਂ ਚੰਡੀਗੜ੍ਹ ਆਪਣੇ ਸਹੁਰੇ ਘਰ ਆ ਗਈ ਹੈ।
ਏਬੀਪੀ ਸਾਂਝਾ ਨਾਲ ਗੱਲ ਕਰਦਿਆਂ ਯੁਵਿਕਾ ਨੇ ਦੱਸਿਆ ਕਿ ਉਸ ਨੇ ਇਸ ਲੌਕਡਾਊਨ ਦੇ ਸਮੇਂ ਖਾਣਾ ਬਣਾਉਣਾ ਸਿੱਖਿਆ। ਹੁਣ ਇਸ ਪੰਜਾਬੀ ਸਿੱਖਣ ਦੀ ਤਿਆਰੀ ਕਰ ਰਹੀ ਹੈ। ਕਿਉਂਕਿ ਯੁਵਿਕਾ ਦੀ ਪਲਾਨਿੰਗ ਪੰਜਾਬੀ ਗਾਣਿਆਂ 'ਚ ਐਂਟਰੀ ਕਰਨ ਦੀ ਹੈ। ਇਸ ਦੇ ਨਾਲ ਹੀ ਕਈ ਪੰਜਾਬੀ ਫ਼ਿਲਮਾਂ 'ਚ ਕੰਮ ਕਰਨ ਤੋਂ ਬਾਅਦ ਉਸ ਨੂੰ ਹੁਣ ਕੁਝ ਚੰਗੀ ਸਕ੍ਰਿਪਟਸ ਦੀ ਤਲਾਸ਼ 'ਚ ਹੈ। ਹੁਣ ਵੇਖਦੇ ਹਾਂ ਕਿ ਯੁਵਿਕਾ ਦਾ ਇਹ ਇੰਤਜ਼ਾਰ ਕਦੋਂ ਖ਼ਤਮ ਹੁੰਦਾ ਹੈ।
ਦੱਸ ਦਈਏ ਕਿ ਯੁਵਿਕਾ ਚੌਧਰੀ ਇਸ ਤੋਂ ਪਹਿਲਾਂ ਕਈ ਬਾਲੀਵੁੱਡ ਫ਼ਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ। ਜੇਕਰ ਉਸ ਦੇ ਅਪ ਕਮਿੰਗ ਪ੍ਰੋਜੈਕਟਸ ਬਾਰੇ ਗੱਲ ਕਰਿਏ ਤਾਂ ਯੁਵਿਕਾ ਜਲਦੀ ਹੀ ਵਿਦਿਊਤ ਜਾਮਵਾਲ ਦੀ ਨਾਲ ਐਕਸ਼ਨ ਫ਼ਿਲਮ 'ਚ ਨਜ਼ਰ ਆਏਗੀ।
ਵੈੱਬ ਸੀਰੀਜ਼ 'ਚ ਨਜ਼ਰ ਆਉਣਗੇ ਕਪਿਲ ਸ਼ਰਮਾ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਪੰਜਾਬੀ ਸਿੱਖਣ 'ਚ ਜੁਟੀ ਯੁਵਿਕਾ, ਮੰਬਈ ਤੋਂ ਪਹੁੰਚੀ ਚੰਡੀਗੜ੍ਹ ਸਹੁਰੇ ਘਰ
ਏਬੀਪੀ ਸਾਂਝਾ
Updated at:
07 Oct 2020 05:15 PM (IST)
ਯੁਵਿਕਾ ਤੇ ਪ੍ਰਿੰਸ ਦੀ ਲਵ ਸਟੋਰੀ ਬਿੱਗ ਬੌਸ ਦੇ ਘਰ ਸ਼ੁਰੂ ਹੋਈ ਤੇ ਦੋਵਾਂ ਨੇ ਲੰਬਾ ਸਮਾਂ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰ ਲਿਆ ਸੀ। ਹੁਣ ਯੁਵਿਕਾ ਮੁੰਬਈ ਤੋਂ ਚੰਡੀਗੜ੍ਹ ਆਪਣੇ ਸਹੁਰੇ ਘਰ ਆ ਗਈ ਹੈ।
- - - - - - - - - Advertisement - - - - - - - - -