ਚੰਡੀਗੜ੍ਹ: ਕਾਮੇਡੀਅਨ ਕਪਿਲ ਸ਼ਰਮਾ ਜਲਦ ਹੀ ਵੈੱਬ ਸੀਰੀਜ਼ 'ਚ ਕੰਮ ਕਰਦੇ ਨਜ਼ਰ ਆ ਸਕਦੇ ਹਨ। ਜੀ ਹਾਂ, ਇਸ ਗੱਲ ਦਾ ਹਿੰਟ ਕਪਿਲ ਸ਼ਰਮਾ ਨੇ ਆਪਣੇ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਦੇ ਬੀਤੇ ਐਪੀਸੋਡ 'ਚ ਦਿੱਤਾ। ਜਦੋਂ ਐਕਟਰ ਮਨੋਜ ਬਾਜਪਾਈ ਤੇ ਨਿਰਦੇਸ਼ਕ ਅਨੁਭਵ ਸਿਨ੍ਹਾ ਕਪਿਲ ਦੇ ਸ਼ੋਅ 'ਚ ਮਹਿਮਾਨ ਬਣ ਕੇ ਆਏ, ਤਾਂ ਕਪਿਲ ਨੇ ਗੱਲਾਂ-ਗੱਲਾਂ 'ਚ ਇਸ ਗੱਲ ਦਾ ਖੁਲਾਸਾ ਕੀਤਾ।
ਕਪਿਲ ਨੇ ਮਨੋਜ ਤੇ ਅਨੁਭਵ ਨਾਲ ਗੱਲ ਕਰਦਿਆ ਕਿਹਾ ਕਿ ਕੀ ਉਹ ਵੈੱਬ ਸੀਰੀਜ਼ 'ਚ ਕੰਮ ਕਰ ਰਹੇ ਹਨ। ਹੁਣ ਕਪਿਲ ਜਿਸ ਵੈੱਬ ਸੀਰੀਜ਼ ਬਾਰੇ ਗੱਲ ਕਰ ਰਹੇ ਹਨ, ਇਹ ਇੱਕ ਥ੍ਰਿਲਰ ਸੀਰੀਜ਼ ਹੋਏਗੀ ਜਾਂ ਕਪਿਲ ਆਪਣੇ ਸ਼ੋਅ ਵਾਂਗ ਇਸ 'ਚ ਵੀ ਕਾਮੇਡੀ ਦਾ ਤੜਕਾ ਲੱਗੇਗਾ, ਇਹ ਤਾਂ ਅੱਗੇ ਆਉਣ ਵਾਲੀ ਜਾਣਕਾਰੀ ਤੋਂ ਹੀ ਪਤਾ ਲੱਗੇਗਾ।
ਉਂਝ ਮੁਮਕਿਨ ਇਹ ਵੀ ਹੈ ਕਿ ਕਪਿਲ ਸ਼ਰਮਾ ਨੇ ਮਜ਼ਾਕ 'ਚ ਵੈੱਬ ਸੀਰੀਜ਼ ਕਰਨ ਦੀ ਗੱਲ ਕੀਤੀ ਹੋਵੇ ਪਰ ਕਪਿਲ ਅਕਸਰ ਹੀ ਆਪਣੇ ਪ੍ਰੋਜੈਕਟਸ ਦਾ ਹਿੰਟ ਆਪਣੇ ਸ਼ੋਅ 'ਚ ਹੀ ਦਿੰਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਵੀ ਉਸ ਨੇ ਆਪਣੀ ਫ਼ਿਲਮਾਂ ਬਾਰੇ ਵੀ ਸ਼ੋਅ ਵਿੱਚ ਹੀ ਖੁਲਾਸੇ ਕੀਤੇ ਸੀ। ਹੁਣ ਵੈੱਬ ਸੀਰੀਜ਼ ਦਾ ਖੁਲਾਸਾ ਕਰ ਕਪਿਲ ਨੇ ਆਪਣੇ ਫੈਨਜ਼ 'ਚ ਉਤਸੁਕਤਾ ਨੂੰ ਵਧਾ ਦਿੱਤਾ ਹੈ।
ਕਪਿਲ ਸ਼ਰਮਾ ਨੂੰ ਕਾਮੇਡੀਅਨ ਦੇ ਕਿਰਦਾਰਾਂ 'ਚ ਲੋਕਾ ਨੇ ਅਕਸਰ ਕਬੂਲਿਆ ਹੈ, ਪਰ ਕਾਮੇਡੀ ਤੋਂ ਹੱਟ ਕੇ ਜਦੋਂ ਕਪਿਲ ਨੇ ਹੋਰ ਕੋਈ ਪ੍ਰੋਜੈਕਟ ਕੀਤਾ ਤਾਂ ਦਰਸ਼ਕਾਂ ਤੋਂ ਉਸਨੂੰ ਉਨਾਂ ਪਿਆਰ ਨਹੀਂ ਮਿਲ ਸਕਿਆ, ਜਿਨਾਂ ਉਸ ਦੇ ਕਾਮੇਡੀ ਦੇ ਅੰਦਾਜ਼ ਨੂੰ ਮਿਲਦਾ ਹੈ।
ਕਿਸਾਨਾਂ ਦੇ ਹੱਕ 'ਚ ਡਟੇ ਰਣਜੀਤ ਬਾਵਾ ਦਾ ਇੱਕ-ਇੱਕ ਬੋਲ ਰੌਂਗਟੇ ਖੜ੍ਹੇ ਕਰੂ!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904