ਦੱਸ ਦਈਏ ਕਿ ਕਿਸਾਨਾਂ ਦੇ ਹੱਕ ਦੀ ਲੜਾਈ 'ਚ ਉਨ੍ਹਾਂ ਦਾ ਸਾਥ ਦੇਣ ਕਰਕੇ ਰਣਜੀਤ ਬਾਵਾ ਸੁਰੱਖੀਆਂ 'ਚ ਹਨ। ਇਸ ਤੋਂ ਬਾਅਦ ਇੱਕ ਵਾਰ ਫੇਰ ਉਹ ਸੁਰਖੀਆਂ 'ਚ ਛਾ ਗਿਆ ਹੈ ਜਿਸ ਦਾ ਕਾਰਨ ਉਨ੍ਹਾਂ ਵੱਲੋਂ ਕੀਤਾ ਗਿਆ ਕੋਈ ਰੋਸ ਪ੍ਰਦਰਸ਼ਨ ਨਹੀਂ ਸਗੋਂ ਬਾਵਾ ਦਾ ਨਵਾਂ ਗਾਣਾ "ਕਿੰਨੇ ਆਏ ਕਿੰਨੇ ਗਏ" ਹੈ। ਇਸ ਗਾਣੇ ਨੂੰ ਫੈਨਸ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ ਤੇ ਗਾਣਾ ਹੁਣ ਯੂਟਿਊਬ 'ਤੇ ਟ੍ਰੈਡਿੰਗ 'ਚ ਹੈ।
ਇਸ ਦੇ ਨਾਲ ਹੀ ਇਸ ਗਾਣੇ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, "ਇਸ ਗਾਣੇ ਦਾ ਇੱਕ-ਇੱਕ ਬੋਲ ਤੁਹਾਡੇ ਰੌਂਗਟੇ ਖੜ੍ਹੇ ਕਰੂ, ਇੱਕ ਵਾਰ ਜ਼ਰੂਰ ਸੁਣਿਓ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰਾਂ ਤੱਕ ਪਹੁੰਚ ਸਕੇ। ਕੋਸ਼ਿਸ ਕੀਤੀ ਕਿ ਇਸ ਗਾਣੇ ਵਿੱਚ ਹਰ ਇੱਕ ਗੱਲ ਨੂੰ ਬਿਆਨ ਕੀਤਾ ਜਾਵੇ। ਸੁਣ ਕੇ ਦੱਸਿਓ ਕਿਵੇਂ ਲੱਗਾ। ਕਿੰਨੇ ਆਏ ਕਿੰਨੇ ਗਏ।"
https://www.facebook.com/folkmanranjitbawa/posts/4212249578818630
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904