✕
  • ਹੋਮ

ਸਿਰਫ ਇਹ ਛੇ ਕੰਮ ਕਰੋ ਫਿਰ ਵੇਖੋ ਮੋਬਾਈਲ ਨੈੱਟ ਦੀ ਸਕੀਮ

ਏਬੀਪੀ ਸਾਂਝਾ   |  05 Sep 2017 04:08 PM (IST)
1

4. ਫਾਸਟ ਬ੍ਰਾਊਜਰ: ਐਂਡਰਾਇਡ ਦੇ ਪਲੇਅ ਸਟੋਰ ਵਿੱਚ ਤੁਹਾਨੂੰ ਕੁਝ ਅਜਿਹੇ ਬ੍ਰਾਊਜ਼ਰ ਮਿਲਣਗੇ ਜਿਸ ਦੀ ਬ੍ਰਾਊਜਿੰਗ ਸਪੀਡ ਕਾਫ਼ੀ ਚੰਗੀ ਹੈ। ਇੰਨਾ ਵਿੱਚ ਓਪੇਰਾ ਮਿੰਨੀ, UC ਬ੍ਰਾਊਜ਼ਰ ਤੇ ਕਰੋਮ ਵਰਗੇ ਬ੍ਰਾਊਜ਼ਰ ਸ਼ਾਮਲ ਹਨ।

2

6. ਸਪੀਡ ਵਧਾਉਣ ਵਾਲੇ ਐਪ: ਜੇਕਰ ਉੱਪਰ ਦਿੱਤੇ ਟਰਿੱਕ ਪਹਿਲਾਂ ਹੀ ਇਸਤੇਮਾਲ ਕਰ ਚੁੱਕੇ ਹੋ ਤਾਂ ਪਲੇਅ ਸਟੋਰ ਵਿੱਚ ਕਈ ਅਜਿਹੇ ਐਪ ਹਨ ਜਿਹੜੇ ਇੰਟਰਨੈੱਟ ਦੀ ਸਪੀਡ ਬੂਸਟ ਕਰ ਦਿੰਦੇ ਹਨ। ਉਨ੍ਹਾਂ ਨੂੰ ਇੱਕ ਵਾਰ ਟਰਾਈ ਜ਼ਰੂਰ ਕਰੋ।

3

5. ਆਪਣੇ ਫ਼ੋਨ ਦੇ ਕੈਸ਼ੇ: ਸਮਾਰਟ ਫ਼ੋਨ ਦੀ ਕੈਸ਼ੇ ਮੈਮਰੀ ਨੂੰ ਕਲੀਨ ਕਰਕੇ ਇੰਟਰਨੈੱਟ ਸਪੀਡ ਵਧਾਈ ਜਾ ਸਕਦੀ ਹੈ।

4

3. ਪ੍ਰੈਫਰ ਨੈੱਟਵਰਕ ਵਿੱਚ 3G/4G: ਤੁਹਾਨੂੰ ਕਿਹੜਾ ਨੈੱਟਵਰਕ ਚਾਹੀਦਾ ਹੈ, ਇਸ ਨੂੰ ਸੈੱਟ ਕਰ ਸਕਦੇ ਹੋ। ਸੈਟਿੰਗ ਵਿੱਚ ਜਾ ਕੇ ਪ੍ਰੈਫਰ ਨੈੱਟਵਰਕ ਵਿੱਚ 2G ਹੈ ਤਾਂ 3G ਤੇ 4G ਚੁਣੋ।

5

1. ਗੈਰ ਜ਼ਰੂਰ ਐਪ ਨੂੰ ਅਨਇੰਸਟਾਲ ਕਰੋ: ਗੈਰ ਜ਼ਰੂਰੀ ਐਪ ਨਾਲ ਇੰਟਰਨੈੱਟ ਦੀ ਸਪੀਡ ਘਟਦੀ ਹੈ। ਇਹ ਅਨਇੰਸਟਾਲ ਕਰ ਦੇਣੇ ਚਾਹੀਦੇ ਹਨ। ਜੇ ਇਹ ਸੰਭਵ ਨਹੀਂ ਤਾਂ ਸੈਟਿੰਗ ਵਿੱਚ ਜਾ ਕੇ ਐਪ ਮੈਨੇਜਰ ਤੋਂ ਡਿਫਾਲਟ ਐਪ ਵੀ ਡਿਲੀਟ ਕਰ ਸਕਦੇ ਹੋ।

6

2. ਆਪਣੇ ਬ੍ਰਾਊਜਰ ਵਿੱਚ ਟੈਕਸਟ ਮੋਡ ਚੁਣੋ: ਜੇਕਰ ਤੁਸੀਂ ਟੈਕਸਟ ਦੀ ਸਰਫਿੰਗ ਕਰਨੀ ਹੈ ਤਾਂ ਇਮੇਜ਼ ਨੂੰ ਡਿਸਏਬਲ ਕਰ ਸਕਦੇ ਹੋ। ਇਹ ਇੰਟਰਨੈੱਟ ਦੀ ਸਪੀਡ ਵਿੱਚ ਬਹੁਤ ਇਜ਼ਾਫਾ ਕਰੇਗਾ। ਜਾਂ ਫਿਰ ਕਰੋਮ ਬ੍ਰਾਊਜਰ ਵਿੱਚ ਬ੍ਰਾਊਜਰ ਐਕਟੈਸ਼ਨ ਵਿੱਚ ਜਾ ਕੇ ਇਮੇਜ਼ ਸਰਚ ਨੂੰ ਡਿਸੇਅਬਲ ਕਰ ਸਕਦੇ ਹੋ।

7

ਚੰਡੀਗੜ੍ਹ: ਬੇਸ਼ੱਕ ਡਾਟਾ ਸਸਤਾ ਹੋ ਗਿਆ ਹੈ ਪਰ ਇੰਟਰਨੈੱਟ ਸਪੀਡ ਹਾਲੇ ਵੀ ਗਾਹਕਾਂ ਲਈ ਵੱਡੀ ਸਮੱਸਿਆ ਹੈ। 3G-4G ਨੈੱਟਵਰਕ ਦੇ ਬਾਵਜੂਦ ਇੰਟਰਨੈੱਟ ਸਪੀਡ ਨਹੀਂ ਮਿਲਦੀ। ਅੱਜ ਤੁਹਾਨੂੰ ਅਜਿਹੇ ਟਰਿੱਕ ਦੱਸਦੇ ਹਾਂ ਜਿਸ ਦੇ ਇਸਤੇਮਾਲ ਨਾਲ ਤੁਸੀਂ ਸਮਾਰਟ ਫ਼ੋਨ ਦੀ ਸਪੀਡ ਵਧਾ ਸਕਦੇ ਹੋ।

  • ਹੋਮ
  • Gadget
  • ਸਿਰਫ ਇਹ ਛੇ ਕੰਮ ਕਰੋ ਫਿਰ ਵੇਖੋ ਮੋਬਾਈਲ ਨੈੱਟ ਦੀ ਸਕੀਮ
About us | Advertisement| Privacy policy
© Copyright@2025.ABP Network Private Limited. All rights reserved.