ਲਗਜ਼ਰੀ ਖਾਸੀਅਤਾਂ ਵਾਲੀ ਜਰਮਨ ਦੀ ਇਹ ਕਾਰ, ਭਾਰਤ 'ਚ ਇਸ ਮਹੀਨੇ ਹੋਵੇਗੀ ਲਾਂਚ, ਜਾਣੋ
Download ABP Live App and Watch All Latest Videos
View In Appਨਵੇਂ ਮਾਡਲ 'ਚ ਵੱਡੇ ਵ੍ਹੀਲਸ, 4 ਪੁਆਇੰਟ ਐੱਲ.ਈ.ਡੀ. ਡੇਅਟਾਈਮ ਰਨਿੰਗ ਲਾਈਟਸ ਦੇ ਨਾਲ ਸਮੋਕਡ ਹੈੱਡ ਲੈਂਪਸ ਅਤੇ ਮੈਸਿਵ ਰਿਅਰ ਵਿੰਗ ਦਿੱਤਾ ਗਿਆ ਹੈ ਜੋ ਤੇਜ਼ ਰਫ਼ਤਾਰ 'ਤੇ ਸੜਕ 'ਤੇ ਕਾਰ ਦੀ ਪਕੜ ਬਣਾਉਣ 'ਚ ਮਦਦ ਕਰੇਗਾ। 911 GT3 ਦੇ ਇੰਟੀਰੀਅਰ 'ਚ ਇਸ ਵਾਰ ਕਾਫ਼ੀ ਬਦਲਾਅ ਕੀਤਾ ਗਿਆ ਹੈ।
ਇਸ ਵਿਚ ਇਸ ਵਾਰ ਐਪਲ ਕਾਰ ਪਲੇਅ ਨੂੰ ਸਪੋਰਟ ਕਰਨ ਵਾਲਾ ਇੰਫੋਟੇਨਮੈਂਟ ਸਿਸਟਮ, ਆਟੋਮੈਟਿਕ ਕਲਾਈਮੇਟ ਕੰਟਰੋਲ ਅਤੇ ਬੋਸ ਦਾ ਸਾਊਂਡ ਸਿਸਟਮ ਦਿੱਤਾ ਗਿਆ ਹੈ ਜੋ ਤੁਹਾਨੂੰ ਸਫ਼ਰ ਦੌਰਾਨ ਬਿਹਤਰੀਨ ਮਿਊਜ਼ਿਕ ਦਾ ਅਨੁਭਵ ਦੇਵੇਗਾ। ਕੰਪਨੀ ਨੂੰ ਉਮੀਦ ਹੈ ਕਿ ਭਾਰਤ 'ਚ ਇਸ ਕਾਰ ਨੂੰ ਕਾਫ਼ੀ ਚੰਗੀ ਪ੍ਰਤੀਕਿਰਿਆ ਮਿਲੇਗੀ
ਇਸ ਕਾਰ ਦੇ ਡਿਜ਼ਾਈਨ 'ਚ ਇਸ ਵਾਰ ਕਾਫ਼ੀ ਬਦਲਾਅ ਦੇਖਣ ਨੂੰ ਮਿਲਣਗੇ ਨਾਲ ਹੀ ਇਸ ਵਿਚ 6 ਸਿਲੰਡਰ ਨਾਲ ਲੈਸ ਪਾਵਰ ਫੁੱਲ ਇੰਜਨ ਹੋਣ ਦੀ ਵੀ ਜਾਣਕਾਰੀ ਮਿਲੀ ਹੈ।
ਇਸ ਇੰਜਨ ਨੂੰ 7 ਸਪੀਡ PDK ਆਟੋਮੈਟਿਕ ਅਤੇ 6 ਸਪੀਡ ਮੈਨੂਅਲ ਗਿਅਰਬਾਕਸ ਦੇ ਆਪਸ਼ਨ 'ਚ ਉਪਲਬਧ ਕੀਤਾ ਜਾਵੇਗਾ।
ਬਿਹਤਰੀਨ ਪਰਫਾਰਮੈਂਸ ਅਤੇ ਲਗਜ਼ਰੀ ਫ਼ੀਚਰ ਵਾਲੀ 911 GT3 ਕਾਰ 'ਚ 4 ਲੀਟਰ ਦਾ 6 ਸਿਲੰਡਰ ਬਾਕਸਰ ਇੰਜਨ ਲੱਗਾ ਹੈ ਜੋ 493bhp ਦੀ ਪਾਵਰ ਅਤੇ 540 Nm ਦਾ ਟਾਰਕ ਪੈਦਾ ਕਰਦਾ ਹੈ।
ਜਰਮਨ ਦੀ ਕਾਰ ਨਿਰਮਾਤਾ ਕੰਪਨੀ ਪੋਰਸ਼ ਜਲਦੀ ਹੀ ਭਾਰਤ 'ਚ ਨਹੀਂ 911 GT3 ਕਾਰ ਨੂੰ ਪੇਸ਼ ਕਰਨ ਵਾਲੀ ਹੈ। ਜਾਣਕਾਰੀ ਮੁਤਾਬਿਕ ਇਸ ਨੂੰ 9 ਅਕਤੂਬਰ ਨੂੰ ਕਰੀਬ 2.2 ਕਰੋੜ ਰੁਪਏ ਦੀ ਕੀਮਤ ਦੇ ਨਾਲ ਪੇਸ਼ ਕੀਤਾ ਜਾਵੇਗਾ।
- - - - - - - - - Advertisement - - - - - - - - -