ਡੈਟਸਨ ਨੇ ਹਰਮਨਪਿਆਰੀ ਰੈਡੀ-ਗੋ ਨੂੰ ਬਣਾਇਆ ਸੁਨਹਿਰੀ, ਜਾਣੋ ਗੋਲਡ ਐਡੀਸ਼ਨ ਦੀਆਂ ਖ਼ਾਸ ਗੱਲਾਂ
ਡੈਟਸਨ ਰੈਡੀ-ਗੋ ਗੋਲਡ ਵਿੱਚ ਗੋਲਡ ਹਾਈਲਾਈਟ ਦੇ ਨਾਲ ਸੈਂਟਰ ਕੰਸੋਲ 'ਤੇ ਗੋਲਡ ਹਾਈਲਾਈਟ ਬਲੂਟੂਥ ਮਿਊਜ਼ਿਕ ਸਿਸਟਮ, ਰੀਅਰ ਪਾਰਕਿੰਗ ਸੈਂਸਰ, ਆਡੀਓ ਕੰਟਰੋਲ, ਐਮਬੀਐਂਟ ਲਾਈਟਿੰਗ ਵੀ ਮੌਜੂਦ ਹੈ।
ਕਾਰ ਅੰਦਰ ਬਲੈਕ ਲੈਦਰ ਸੀਟਸ ਜਿਸ ਵਿੱਚ ਸੁਨਹਿਰੀ ਰੰਗ ਦੀਆਂ ਧਾਰੀਆਂ ਦਿੱਤੀਆਂ ਗਈਆਂ ਹਨ।
ਗੱਡੀ ਦੇ ਬੂਟ ਲਿਡ 'ਤੇ ਕਰੋਮ ਗਾਰਨਿਸ਼ ਵੇਖਣ ਨੂੰ ਮਿਲੇਗੀ।
ਡੈਸਟਨ ਰੇਡੀ ਗੋ ਗੋਲਡ ਐਡੀਸ਼ਨ ਵਿੱਚ 1.0 ਲੀਟਰ ਦਾ ਇੰਜਣ ਦਿੱਤਾ ਗਿਆ ਹੈ। ਇਸਦੀ ਪਾਵਰ 68 ਪੀਐਸ ਅਤੇ ਟਾਰਕ 91 ਐਨਐਮ ਹੈ। ਇਹ ਇੰਜਣ 5 ਸਪੀਡ ਮੈਨੂਅਲ ਗਿਅਰ ਬਾਕਸ ਨਾਲ ਜੁੜਿਆ ਹੈ।
ਇਸ ਕਾਰ ਵਿੱਚ ਕੰਟ੍ਰਾਸਟਿੰਗ ਸਪੌਇਲਰ ਦਿੱਤਾ ਗਿਆ ਹੈ।
ਛੱਤ ਅਤੇ ਦਰਵਾਜਿਆਂ ਤੇ ਗੋਲਡ ਗ੍ਰਾਫਿਕਸ ਗ੍ਰਿੱਲ ਅਤੇ ਵ੍ਹੀਲ ਕਵਰ ਤੇ ਗੋਲਡ ਫਿਨਿਸ਼ਇੰਗ ਵਾਈਟ, ਸਿਲਵਰ ਅਤੇ ਬ੍ਰੌਂਜ਼ ਗ੍ਰੇਅ ਕਲਰ ਉਪਲਬਧ ਹਨ।
ਡੈਟਸਨ ਨੇ ਆਪਣੀ ਲੋਕਾਂ ਵਲੋਂ ਪਸੰਦੀਦਾ ਹੈਚਬੈਕ ਰੇਡੀ-ਗੋ ਦਾ ਗੋਲਡ ਐਡੀਸ਼ਨ ਲਾਂਚ ਕੀਤਾ ਹੈ। ਇਸ ਨੂੰ 1.0 ਲੀਟਰ ਇੰਜਣ ਵਾਲੇ ਟਾਪ ਵੈਰੀਐਂਟ ਐਸ ਵਿੱਚ ਤਿਆਰ ਕੀਤਾ ਹੈ। ਰੈਗੂਲਰ ਮਾਡਲ ਦੀ ਤੁਲਨਾ 'ਚ ਇਹ 15000 ਤੋਂ 18000 ਰੁਪਏ ਮਹਿੰਗੀ ਹੋ ਸਕਦੀ ਹੈ। ਇਸ ਦੇ ਡਿਜ਼ਾਈਨ ਅਤੇ ਫ਼ੀਚਰ ਵਿੱਚ ਕਈ ਅਹਿਮ ਬਦਲਾਅ ਹੋਏ ਹਨ।