ਜਿਓਫ਼ੋਨ ਖ਼ਰੀਦਣ ਵਾਲਿਆਂ ਲਈ ਇੱਕ ਹੋਰ ਵੱਡੀ ਖ਼ੁਸ਼ਖ਼ਬਰੀ
ਏਬੀਪੀ ਸਾਂਝਾ | 30 Sep 2017 10:55 AM (IST)
1
ਚੰਡੀਗੜ੍ਹ: ਜਿਓਫੋਨ ਯੂਜ਼ਰ ਲਈ ਕੰਪਨੀ ਨੇ ਇੱਕ ਨਵਾਂ ਆਫ਼ਰ ਪੇਸ਼ ਕੀਤਾ ਹੈ, ਜਿਸ 'ਚ ਯੂਜ਼ਰ ਜੇਕਰ ਇੱਕ ਸਾਲ 'ਚ 1,500 ਰੁਪਏ ਦਾ ਰੀਚਾਰਜ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ 1 ਸਾਲ ਬਾਅਦ 500 ਰੁਪਏ ਮਿਲ ਜਾਣਗੇ।
2
ਜੀਓ ਚੈਨਲ ਦੇ ਪਾਰਟਨਰ ਨੇ ਦੱਸਿਆ ਹੈ ਕਿ ਯੂਜ਼ਰ ਜੇਕਰ ਦੂਜੇ ਸਾਲ ਫ਼ੋਨ ਵਾਪਸ ਕਰਦੇ ਹਨ ਤਾਂ ਉਨ੍ਹਾਂ ਨੂੰ 1,000 ਰੁਪਏ ਵਾਪਸ ਮਿਲਣਗੇ। ਉੱਥੇ, ਤੀਸਰੇ ਸਾਲ ਯੂਜ਼ਰ ਫ਼ੋਨ ਵਾਪਸ ਕਰਦੇ ਹਨ ਤਾਂ ਉਨ੍ਹਾਂ ਨੂੰ ਪੂਰੇ 1,500 ਰੁਪਏ ਵਾਪਸ ਕਰ ਦਿੱਤੇ ਜਾਣਗੇ।
3
ਇਸ ਤੋਂ ਇਲਾਵਾ ਚੈਨਲ ਪਾਰਟਨਰ ਨੇ ਕਿਹਾ ਕਿ ਜੇਕਰ ਇੱਕ ਸਾਲ 'ਚ ਯੂਜ਼ਰ 1,500 ਰੁਪਏ ਦਾ ਰੀਚਾਰਜ ਕਰਵਾਉਂਦਾ ਹੈ ਤਾਂ ਇਹ ਕੰਪਨੀ ਦੇ 153 ਰੁਪਏ ਪ੍ਰਤੀ ਮਹੀਨਾ ਪਲਾਨ ਤੋਂ ਘੱਟ 'ਚ ਵੀ ਸੰਭਵ ਹੈ।
4