ਆਈਫੋਨ 8 ਤੇ 8 ਪਲੱਸ ਦੀ ਭਾਰਤ 'ਚ ਵਿਕਰੀ ਸ਼ੁਰੂ, ਨਾਲ ਮਿਲ ਰਹੇ ਨੇ ਇਹ ਵੱਡੇ ਆਫ਼ਰ
ਦੱਸਣਯੋਗ ਹੈ ਕਿ ਆਫ਼ਰ ਇਹ ਫ਼ੋਨ ਦੀ ਪ੍ਰੀ-ਬੁਕਿੰਗ ਰਿਲਾਇੰਸ ਡਿਜੀਟਲ, ਜੀਓ ਸਟੋਰ, ਅਮੇਜ਼ਨ ਡਾਟ ਇਨ, ਅਤੇ ਜੀਓ ਡਾਟ ਕਾਮ ਤੋਂ ਕਰਨ 'ਤੇ ਹੀ ਮਿਲੇਗਾ।
ਨਾਲ ਹੀ ਹਰ ਮਹੀਨੇ 799 ਰੁਪਏ ਦਾ ਰੀਚਾਰਜ ਕਰਵਾਉਣਾ ਹੋਵੇਗਾ।
ਇਸ ਤੋਂ ਇਲਾਵਾ ਜੀਓ ਨੇ ਆਈਫੋਨ 8 ਅਤੇ ਆਈਫੋਨ 8 ਪਲੱਸ 'ਤੇ 70 ਫ਼ੀਸਦੀ ਬਾਇਬੈਕ ਆਫ਼ਰ ਪੇਸ਼ ਕੀਤਾ। ਇਸ ਦੇ ਤਹਿਤ ਆਈਫੋਨ 8 ਅਤੇ 8 ਪਲੱਸ ਨਾਲ 1 ਸਾਲ ਬਾਅਦ 70 ਫ਼ੀਸਦੀ ਬਾਇਬੈਕ ਲੈਣ ਲਈ ਤੁਹਾਨੂੰ ਆਪਣੇ ਆਈਫੋਨ 'ਚ ਰਿਲਾਇੰਸ ਦੀ ਹੀ ਸਿੰਮ 1 ਸਾਲ ਤਕ ਯੂਜ਼ ਕਰਨਾ ਹੋਵੇਗਾ।
ਨਾਲ ਹੀ ਫ਼ਰੀ ਵਾਇਸ ਕਾਲ. ਐੱਮ.ਐੱਮ.ਐੱਸ. ਅਤੇ ਜੀਓ ਦੀ ਪ੍ਰੀਮੀਅਮ ਐਪਲੀਕੇਸ਼ਨ ਦੀ ਕੰਪਲੀਮੈਂਟਰੀ ਸਬਸਕ੍ਰੀਪਸ਼ਨ ਵੀ ਦਿੱਤੀ ਜਾਵੇਗੀ।
ਇਨ੍ਹਾਂ ਦੋਵਾਂ ਆਈਫੋਨਸ ਨਾਲ ਜੀਓ ਨੇ ਆਕਰਸ਼ਕ ਟੈਰਿਫ਼ ਪਲਾਨ ਅਤੇ ਬਾਇਬੈਕ ਆਫ਼ਰ ਪੇਸ਼ ਕੀਤਾ ਹੈ। ਪਲਾਨ ਦੀ ਗੱਲ ਕਰੀਏ ਤਾਂ ਆਈਫੋਨ ਯੂਜ਼ਰਸ ਲਈ 799 ਰੁਪਏ ਦਾ 28 ਦਿਨਾਂ ਦੀ ਮਿਆਦ ਵਾਲਾ ਪਲਾਨ ਹੈ, ਜਿਸ ਦੇ ਤਹਿਤ 90 ਜੀ.ਬੀ. ਡਾਟਾ ਮਿਲੇਗਾ।
ਭਾਰਤ 'ਚ ਆਈਫੋਨ 8 ਦੇ 64 ਜੀ.ਬੀ. ਮਾਡਲ ਦੀ ਕੀਮਤ 64,000 ਰੁਪਏ ਅਤੇ 256 ਜੀ.ਬੀ. ਮਾਡਲ ਦੀ ਕੀਮਤ 77,000 ਰੁਪਏ ਹੈ। ਉੱਥੇ, ਆਈਫੋਨ 8 ਪਲੱਸ ਵੀ ਦੋ ਵੇਰੀਐਂਟ 'ਚ ਉਪਲਬਧ ਹੋਵੇਗਾ, ਜਿਸ 'ਚ 64 ਜੀ.ਬੀ. ਵੇਰੀਐਂਟ ਦੀ ਕੀਮਤ 73,000 ਰੁਪਏ ਅਤੇ 256 ਜੀ.ਬੀ. ਵੇਰੀਐਂਟ ਦੀ ਕੀਮਤ 86,000 ਰੁਪਏ ਹੈ।
ਭਾਰਤ 'ਚ ਐਪਲ ਦੇ ਆਈਫੋਨ 8 ਅਤੇ ਆਈਫੋਨ 8 ਪਲੱਸ ਦੀ ਵਿੱਕਰੀ ਸ਼ੁਰੂ ਹੋ ਗਈ ਹੈ। ਫ਼ੋਨ ਨੂੰ ਮੁਕੇਸ਼ ਅੰਬਾਨੀ ਦੇ ਪੁੱਤਰ ਆਕਾਸ਼ ਅੰਬਾਨੀ ਨੇ ਐਪਲ ਦੇ ਸੀ.ਈ.ਓ. ਟੀਮ ਕੁਕ ਨਾਲ ਪੇਸ਼ ਕੀਤਾ ਹੈ। ਕੁਕ ਨੇ ਨਮਸਤੇ ਇੰਡੀਆ ਨਾਲ ਆਪਣੀ ਸਪੀਚ ਦੀ ਸ਼ੁਰੂਆਤ ਕੀਤੀ।