ਜੀਓ ਨੂੰ ਟੱਕਰ ਦੇਣ ਲਈ ਏਅਰਟੈੱਲ ਵੱਲੋਂ 1000GB ਫਰੀ ਡੇਟਾ ਦਾ ਐਲਾਨ, ਇੰਝ ਉਠਾਓ ਫਾਇਦਾ
ਏਅਰਟੇਲ ਦੀ ਇਹ ਸੇਵਾ ਸਿਰਫ ਉਨ੍ਹਾਂ ਸ਼ਹਿਰਾਂ ‘ਚ ਹੈ ਜਿੱਥੇ ਵੀ-ਫਾਈਬਰ ਸੇਵਾ ਹੈ।
Download ABP Live App and Watch All Latest Videos
View In Appਇਨ੍ਹਾਂ ਸਾਰੇ ਪਲਾਨ ‘ਚ ਐਮਜ਼ੌਨ ਪਰਾਈਮ ਤੇ ਨੈੱਟਫਲਿਕਸ ਦਾ ਫਰੀ ਸਬਸਕ੍ਰਿਪਸ਼ਨ ਮਿਲੇਗਾ। ਇਸ ਦੇ ਨਾਲ ਹੀ ਇਸ ਮਹੀਨੇ ਦਾ ਬਚਿਆ ਡੇਟਾ ਦਾ ਇਸਤੇਮਾਲ ਅਗਲੇ ਮਹੀਨੇ ਕੀਤਾ ਜਾ ਸਕੇਗਾ। ਵੱਖ-ਵੱਖ ਸ਼ਹਿਰਾਂ ‘ਚ ਗਾਹਕਾਂ ਨੂੰ ਡੇਟਾ ਵੱਖ-ਵੱਖ ਮਿਲੇਗਾ।
ਇਸ ਡੇਟਾ ਦੀ ਸਪੀਡ 40 ਐਮਬੀਪੀਐਸ ਹੋਵੇਗਾ। ਇਸ ਤੋਂ ਇਲਾਵਾ 900 ਰੁਪਏ ਦੇ ਪਲਾਨ ‘ਚ ਹਰ ਮਹੀਨੇ 250 ਜੀਬੀ ਡੇਟਾ 100 ਐਮਬੀਪੀਐਸ ਦੀ ਸਪੀਡ ਨਾਲ ਮਿਲੇਗਾ।
ਏਅਰਟੇਲ ਦੇ 799 ਰੁਪਏ ਵਾਲੇ ਬ੍ਰੌਡਬੈਂਡ ਪਲਾਨ ‘ਚ 500ਜੀਬੀ ਡੇਟਾ ਮਿਲਦਾ ਹੈ ਜਿਸ ਵਿੱਚੋਂ 100 ਜੀਬੀ ਡੇਟਾ ਹਰ ਮਹੀਨੇ ਇਸਤੇਮਾਲ ਕੀਤਾ ਜਾ ਸਕਦਾ ਹੈ।
ਇਸ ਆਫਰ ਦਾ ਫਾਇਦਾ ਚੁੱਕਣ ਲਈ ਗਾਹਕਾਂ ਕੋਲ ਸਿਰਫ 31 ਮਾਰਚ 2019 ਤਕ ਦਾ ਹੀ ਸਮਾਂ ਹੈ।
ਏਅਰਟੇਲ ਨੇ ਇਸ ਪਲਾਨ ਦੀ ਕੀਮਤ 799 ਰੁਪਏ ਹੈ, ਜਿੱਥੇ ਯੂਜ਼ਰਸ ਨੂੰ 1000ਜੀਬੀ ਡੇਟਾ ਬੋਨਸ ਦੇ ਤੌਰ ‘ਤੇ ਮਿਲੇਗਾ।
ਜੀਓ ਇੱਕ ਪਾਸੇ ਬ੍ਰੌਡਬੈਂਡ ‘ਚ ਵੀ ਦੂਜੀਆਂ ਕੰਪਨੀਆਂ ਨੂੰ ਪਿੱਛੇ ਛੱਡਣ ਦੀ ਤਿਆਰੀ ਕਰ ਰਿਹਾ ਹੈ ਤੇ ਉਧਰ ਏਅਰਟੈੱਲ ਨੇ ਵੀ ਆਪਣੇ ਬ੍ਰੌਡਬੈਂਡ ਗਾਹਕਾਂ ਨੂੰ 1ਟੀਬੀ ਤਕ ਦਾ ਡੇਟਾ ਪਲਾਨ ਦੇਣ ਦਾ ਐਲਾਨ ਕਰ ਦਿੱਤਾ ਹੈ।
ਹਾਲ ਹੀ ‘ਚ ਏਅਰਟੈੱਲ ਨੇ 76 ਰੁਪਏ ਦਾ ਪਲਾਨ ਪੇਸ਼ ਕੀਤਾ ਸੀ।
ਰਿਲਾਇੰਸ ਜੀਓ ਦੇ ਆਉਣ ਤੋਂ ਬਾਅਦ ਟੈਲੀਕਾਮ ਕੰਪਨੀਆ ‘ਚ ਟੱਕਰ ਵਧਦੀ ਜਾ ਰਹੀ ਹੈ। ਇਸ ਨੂੰ ਦੇਖਦੇ ਹੋਏ ਏਅਰਟੈੱਲ ਤੇ ਵੋਡਾਫੋਨ ਆਪਣੇ ਪਲਾਨ ਲਗਾਤਾਰ ਬਦਲਦੇ ਰਹਿੰਦੇ ਹਨ।
- - - - - - - - - Advertisement - - - - - - - - -