ਜੀਓ ਦੀ ਟੱਕਰ 'ਚ ਏਅਰਟੈੱਲ ਨੇ ਉਤਾਰਿਆ 1649 ਰੁਪਏ 'ਚ ਸਮਾਰਟਫੋਨ
ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਵਿੱਚ 4ਜੀ ਸਿਮ ਸਪੋਰਟ ਹੋਵੇਗਾ। 4 ਇੰਚ ਦੀ ਸਕਰੀਨ ਦਿੱਤੀ ਗਈ ਹੈ। ਐਕਵਾ ਲਾਅਨ ਐਨ1.2 ਮੈਗਾਪਿਕਸਲ ਦਾ ਫਰੰਟ ਕੈਮਰਾ ਤੇ ਵੀਜੀਏ ਫਰੰਟ ਕੈਮਰਾ ਦੇ ਨਾਲ ਆਉਂਦਾ ਹੈ। ਇਸ ਵਿੱਚ ਇੱਕ ਜੀਬੀ ਰੈਮ ਤੇ 8 ਜੀਬੀ ਰੋਮ ਦਿੱਤੀ ਗਈ ਹੈ ਜਿਸ ਨੂੰ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ।
ਇਸ ਤਰ੍ਹਾਂ ਕੁੱਲ 1500 ਰੁਪਏ ਗਾਹਕ ਨੂੰ ਵਾਪਸ ਮਿਲ ਜਾਣਗੇ ਤੇ ਇਸ ਸਮਾਰਟਫੋਨ ਦਾ ਗਾਹਕ ਨੂੰ 1649 ਵਿੱਚ ਲੈ ਸਕਣਗੇ। ਇਸ ਰਿਫੰਡ ਨੂੰ ਪਾਉਣ ਲਈ ਗਾਹਕ ਨੂੰ 18 ਮਹੀਨੇ ਵਿੱਚ 3000 ਰੁਪਏ ਦਾ ਰਿਚਾਰਜ ਕਰਨਾ ਹੇਵੇਗਾ, ਉੱਥੇ ਹੀ ਅਗਲੇ 1000 ਰੁਪਏ ਪਾਉਣ ਲਈ ਕੁੱਲ 36 ਮਹੀਨੇ ਵਿੱਚ 6000 ਰੁਪਏ ਦਾ ਰਿਚਾਰਜ ਕਰਨਾ ਹੋਵੇਗਾ।
ਇਸ ਤੋਂ ਪਹਿਲਾਂ ਏਅਰਟੈੱਲ ਕਾਰਬਨ ਨਾਲ ਸਾਂਝੇਦਾਰੀ ਕਰਕੇ 1,799 ਰੁਪਏ ਵਿੱਚ ਸਮਾਰਟਫੋਨ ਲਾਂਚ ਕਰ ਚੁੱਕਾ ਹੈ। ਨਵੇਂ 4ਜੀ ਸਮਾਰਟਫੋਨ ਦੀ ਗੱਲ ਕਰੀਏ ਤਾਂ ਏਅਰਟੈੱਲ ਨੇ ਇੰਟੈਕਸ ਨਾਲ ਸਾਂਝੇਦਾਰੀ ਕੀਤੀ ਹੈ। ਇਸ ਦੇ ਐਕਵਾ ਲਾਅਨ ਐਨ1 ਸਮਾਰਟਫੋਨ ਦੀ ਬਾਜ਼ਾਰ ਵਿੱਚ ਕੀਮਤ 3,799 ਰੁਪਏ ਹੈ ਪਰ ਏਅਰਟੇਲ ਦੇ ਕਸਟਮਰ ਲਈ ਇਹ ਫੋਨ 1649 ਰੁਪਏ ਵਿੱਚ ਉਪਲਬਧ ਹੈ।
ਇਸ ਸਮਾਰਟਫੋਨ ਨੂੰ ਖਰੀਦਣ ਲਈ ਏਅਰਟੈੱਲ ਗਾਹਕਾਂ ਨੂੰ ਪਹਿਲੇ 3,149 ਰੁਪਏ ਦਾ ਡਾਉਨ ਪੇਮੈਂਟ ਕਰਨਾ ਹੋਵੇਗਾ। ਇਸ ਮਗਰੋਂ 1500 ਰੁਪਏ ਗਾਹਕ ਨੂੰ ਰਿਫੰਡ ਕਰ ਦਿੱਤਾ ਜਾਵੇਗਾ। 3149 ਰੁਪਏ ਦੀ ਡਾਉਨ ਪੇਮੈਂਟ ਕਰਕੇ ਇਹ ਸਮਾਰਟਫੋਨ ਲੈਣ ਮਗਰੋਂ ਗਾਹਕ ਨੂੰ ਅਗਲੇ 36 ਮਹੀਨੇ ਤੱਕ 169 ਰੁਪਏ ਦਾ ਰਿਚਾਰਜ ਕਰਨਾ ਹੋਵੇਗਾ। 18 ਮਹੀਨੇ ਤੱਕ 169 ਦਾ ਰਿਚਾਰਜ ਕਰਕੇ ਗਾਹਕ ਨੂੰ 500 ਰੁਪਏ ਦਾ ਰਿਫੰਡ ਮਿਲੇਗਾ। ਇਸ ਮਗਰੋਂ 36 ਮਹੀਨੇ ਤੱਕ 169 ਦੇ ਰਿਚਾਰਜ ਮਗਰੋਂ 1000 ਰੁਪਏ ਦਾ ਰਿਫੰਡ ਹੋਵੇਗਾ।
ਨਵੀਂ ਦਿੱਲੀ: ਏਅਰਟੈੱਲ ਨੇ 'ਮੇਰਾ ਪਹਿਲਾ 4ਜੀ ਸਮਾਰਟਫੋਨ' ਤਹਿਤ ਇੰਟੈਕਸ ਨਾਲ ਸਾਂਝੇਦਾਰੀ ਕੀਤੀ ਹੈ। ਇਸ ਮੁਹਿੰਮ ਵਿੱਚ ਇੰਟੈਕਸ ਦੇ ਨਾਲ ਤਿੰਨ ਸਮਾਰਟਫੋਨ ਐਕਵਾ ਲਾਅਨ ਐਨ1, ਐਕਵਾ ਏ4 ਤੇ ਐਕਵਾ ਐਸ3 4ਜੀ ਸਮਾਰਟਫੋਨ ਲੈ ਕੇ ਆਏ ਹਨ ਜਿਸ ਦੀ ਕੀਮਤ 1649 ਰੁਪਏ ਤੋਂ ਸ਼ੁਰੂ ਹੁੰਦੀ ਹੈ।