ਏਅਰਟੈੱਲ ਦਾ ਇਹ ਪਲਾਨ ਦੇ ਸਕਦਾ ਜੀਓ ਨੂੰ ਧੋਬੀ ਪਟਕਾ
ਏਅਰਟੈਲ ਨੇ ਹਾਲ ਹੀ ਵਿੱਚ ਆਪਣੇ 149 ਰੁਪਏ ਵਾਲੇ ਪਲਾਨ ਵਿੱਚ ਵੀ ਫੇਰਬਦਲ ਕੀਤਾ ਸੀ। ਇਸ ਪਲਾਨ ਵਿੱਚ ਹਰ ਦਿਨ 2 GB ਡੇਟਾ ਤੇ ਅਨਲਿਮਟਿਡ ਕਾਲਾਂ 28 ਦਿਨਾਂ ਲਈ ਦਿੱਤੀਆਂ ਜਾ ਰਹੀਆਂ ਹਨ।
ਜੇ ਜੀਓ ਦੀ ਗੱਲ ਕੀਤੀ ਜਾਵੇ ਤਾਂ 98 ਰੁਪਏ ਦੇ ਪੈਕ ਵਿੱਚ ਹਰ ਦਿਨ 2 GB ਡੇਟਾ, ਅਨਲਿਮਟਿਡ ਵਾਇਸ ਕਾਲ ਤੇ ਨਾਲ 300 SMS ਦਿੱਤੇ ਜਾਂਦੇ ਹਨ। ਪਰ ਜੀਓ ਦੇ ਮੁਕਾਬਲੇ ਏਅਰਟੈਲ 99 ਰੁਪਏ ਵਿੱਚ 2500 SMS ਜੀਓ ਨਾਲੋਂ ਵੱਧ ਦੇ ਰਿਹਾ ਹੈ। ਜੀਓ ਦੇ ਪਲਾਨ ਵਿੱਚ ਅਸੀਮਤ ਕਾਲਾਂ ਦਾ ਸਹੂਲਤ ਵੀ ਹੈ।
ਇਸ ਪੈਕ ਵਿੱਚ ਹਰ ਦਿਨ 2 GB ਡੇਟਾ ਤੇ 100 SMS ਦਿੱਤੇ ਜਾਣਗੇ ਯਾਨੀ ਏਅਰਟੈਲ ਕੁੱਲ 56 GB ਡੇਟਾ ਮਹਿਜ਼ 99 ਰੁਪਏ ਵਿੱਚ ਦੇ ਰਿਹਾ ਹੈ।
ਏਅਰਟੈਲ ਦੇ ਪਲਾਨ ਡੇਟਾ ਦੇ ਨਾਲ-ਨਾਲ ਹਰ ਦਿਨ 100 SMS ਵੀ ਦਿੰਦਾ ਹੈ। ਹਾਲਾਂਕਿ ਇਸ ਵਿੱਚ ਵਾਇਸ ਕਾਲ ਦੀ ਸੁਵਿਧਾ ਨਹੀਂ ਦਿੱਤੀ ਗਈ।
ਪਹਿਲਾਂ ਇਸ ਪਲਾਨ ਵਿੱਚ ਏਅਰਟੈੱਲ 1 GB ਡੇਟਾ ਦਿੰਦਾ ਸੀ। ਏਅਰਟੈਲ ਵਾਂਗ ਜੀਓ ਨੇ ਵੀ ਆਪਣੇ 98 ਰੁਪਏ ਵਾਲੇ ਪਲਾਨ ਵਿੱਚ ਫੇਰਬਦਲ ਕੀਤਾ ਹੈ ਜਿਸ ਦੇ ਜਵਾਬ ਵਿੱਚ ਏਅਰਟੈਲ ਵੀ ਇਸ ਪਲਾਨ ਵਿੱਚ ਹੁਣ ਵਾਧੂ ਡੇਟਾ ਦੇ ਰਿਹਾ ਹੈ।
ਰਿਲਾਇੰਸ ਜੀਓ ਨੂੰ ਟੱਕਰ ਦੇਣ ਲਈ ਭਾਰਤੀ ਏਅਰਟੈੱਲ ਨੇ 99 ਰੁਪਏ ਵਾਲੇ ਪਲਾਨ ਵਿੱਚ ਫੇਰਬਦਲ ਕੀਤਾ ਹੈ। ਨਵੇਂ ਪਲਾਨ ਤਹਿਤ ਹੁਣ ਯੂਜ਼ਰਸ ਨੂੰ ਹਰ ਦਿਨ 2 GB ਡੇਟਾ ਦਿੱਤਾ ਜਾਏਗਾ ਜਿਸ ਦੀ ਵੈਲਿਡਿਟੀ 28 ਦਿਨਾਂ ਦੀ ਹੋਵੇਗੀ।