ਸੈਮਸੰਗ ਨੇ 6 ਸਮਾਰਟਫ਼ੋਨਾਂ ਦੀਆਂ ਕੀਮਤਾਂ ਘਟਾਈਆਂ, ਖਰੀਦਣ ਦਾ ਸੁਨਹਿਰੀ ਮੌਕਾ
Galaxy J2 (2017): ਇਸ ਫ਼ੋਨ ਦੀ ਕੀਮਤ 1200 ਰੁਪਏ ਘਟਾ ਦਿੱਤੀ ਗਈ ਹੈ ਤੇ ਹੁਣ ਇਸ ਨੂੰ 6,190 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।
Download ABP Live App and Watch All Latest Videos
View In AppGalaxy J2 (2018): ਗੈਲੇਕਸੀ ਦਾ ਇਹ ਸਮਾਰਟਫ਼ੋਨ 10 ਹਜ਼ਾਰ ਦੇ ਬਜਟ ਨਾਲ ਲੌਂਚ ਕੀਤਾ ਗਿਆ ਸੀ ਤੇ ਇਸ ਦੀ ਕੀਮਤ ਵਿੱਚ ਕਟੌਤੀ ਤੋਂ ਬਾਅਦ 7,690 ਰੁਪਏ ਵਿੱਚ ਉਪਲਬਧ ਹੈ।
Galaxy J7 Nxt: ਇਸ ਦੀ ਕੀਮਤ ਵਿੱਚ 2000 ਰੁਪਏ ਦੀ ਕਟੌਤੀ ਕੀਤੀ ਗਈ ਹੈ, ਹੁਣ ਇਸ ਨੂੰ 10,990 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।
Galaxy J7 Prime 2: ਇਸ ਦੀ ਕੀਮਤ ਵਿੱਚ 1000 ਰੁਪਏ ਵਿੱਚ ਕਟੌਤੀ ਕੀਤੀ ਗਈ ਹੈ। ਇਸ ਨੂੰ ਹੁਣ 12,990 ਰੁਪਏ ਵਿੱਚ ਜਾਰੀ ਕੀਤਾ ਗਿਆ ਸੀ। ਇਸ ਵਿੱਚ 5.5 ਇੰਚ ਦੀ ਫੁੱਲ ਐਚਡੀ ਸਕ੍ਰੀਨ, 3 ਜੀਬੀ ਰੈਮ, 32 ਜੀਬੀ ਸਟੋਰੇਜ, 13 ਮੈਗਾਪਿਕਸਲ ਦਾ ਰੀਅਰ ਤੇ ਸੈਲਫੀ ਕੈਮਰਾ ਹੈ ਤੇ ਜੇ7 ਪ੍ਰਾਈਮ 2 ਸੈਮਸੰਗ ਪੇ ਮਿਨੀ ਨਾਲ ਆਉਂਦਾ ਹੈ।
Galaxy J7 Duo: ਗੈਲੇਕਸੀ J7 ਡੂਓ ਦੀ ਕੀਮਤ 2000 ਰੁਪਏ ਘਟਾ ਦਿੱਤੀ ਹੈ ਤੇ ਨਵੀਂ ਕੀਮਤ 14,990 ਰੁਪਏ ਹੋਵੇਗੀ। ਫ਼ੋਨ ਵਿੱਚ 5.5 ਇੰਚ ਦੀ ਸੁਪਰ ਐਮੋਲੇਡ ਡਿਸਪਲੇਅ, ਐਕਸੀਨੌਸ-7 ਔਕਟਾ ਕੋਰ ਪ੍ਰੋਸੈਸਰ, 13MP+5MP ਦਾ ਡੂਅਲ ਰੀਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ, 4GB ਰੈਮ ਤੇ 3000mAh ਦੀ ਬੈਟਰੀ ਦਿੱਤੀ ਗਈ ਹੈ।
Galaxy S8: ਸੈਮਸੰਗ ਦੇ ਬਿਹਤਰੀਨ ਫ਼ੋਨਾਂ ਵਿੱਚੋਂ ਇੱਕ ਗੈਲਕਸੀ ਐਸ 8 ਦੀ ਕੀਮਤ ਵਿੱਚ 8,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ ਇਸ ਨੂੰ 37,990 ਰੁਪਏ ਦੀ ਕੀਮਤ ਵਿੱਚ ਖਰੀਦਿਆ ਜਾ ਸਕਦਾ ਹੈ। ਘਟੀ ਹੋਈ ਕੀਮਤ ਨਾਲ ਇਸ ਸਮਾਰਟਫ਼ੋਨ ਦੀ ਸਿੱਧੀ ਟੱਕਰ ਵਨਪਲੱਸ 6 ਨਾਲ ਹੋਵੇਗੀ।
ਜੇਕਰ ਤੁਸੀਂ ਸਮਾਰਟਫ਼ੋਨ ਖਰੀਦਣ ਦੀ ਸੋਚ ਰਹੇ ਹੋ ਤੇ ਚਾਹੁੰਦੇ ਹੋ ਕਿ ਸੈਮਸੰਗ ਦਾ ਫ਼ੋਨ ਖਰੀਦਿਆ ਜਾਵੇ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਸਾਬਤ ਹੋ ਸਕਦੀ ਹੈ। ਮੁੰਬਈ ਦੇ ਰਿਟੇਲਰ ਮਹੇਸ਼ ਟੈਲੀਕਾਮ ਨੇ ਟਵੀਟ ਕਰਕੇ ਦੱਸਿਆ ਹੈ ਕਿ ਸੈਮਸੰਗ ਨੇ 6 ਸਮਾਰਟਫ਼ੋਨਜ਼ ਦੀਆਂ ਕੀਮਤਾਂ ਘਟਾਈਆਂ ਹਨ। ਅੱਗੇ ਦੀਆਂ ਸਲਾਈਡਜ਼ ਵਿੱਚ ਦੇਖੋ ਕਿਹੜੇ-ਕਿਹੜੇ ਸਮਾਰਟਫ਼ੋਨ ਸਸਤੇ ਹੋਏ ਹਨ।
- - - - - - - - - Advertisement - - - - - - - - -