iPhone X ਚਾਹੁਣ ਵਾਲਿਆਂ ਲਈ ਬੁਰੀ ਖ਼ਬਰ...ਫੋਨ 'ਚ ਆਈ ਗੜਬੜੀ
ਏਟੀਏਂਡਟੀ ਦੇ ਬੁਲਾਰੇ ਦੇ ਹਵਾਲੇ ਤੋਂ ਕਿਹਾ ਗਿਆ,''ਸਾਡੇ ਕੁਝ ਗਾਹਕਾਂ ਨੂੰ ਆਪਣਾ ਆਈਫੋਨ ਐਕਟੀਵੇਟ ਕਰਨ 'ਚ ਪ੍ਰੇਸ਼ਾਨੀ ਆ ਰਹੀ ਹੈ। ''ਐਪਲ ਨੇ ਭਾਰਤ ਸਮੇਤ ਦੁਨੀਆ ਭਰ 'ਚ ਸ਼ੁੱਕਰਵਾਰ ਤੋਂ ਸਭ ਤੋਂ ਵੱਧ ਇੰਤਜ਼ਾਰ ਕੀਤੇ ਜਾਣ ਵਾਲੇ ਆਈਫੋਨ ਐਕਸ ਦੀ ਵਿਕਰੀ ਸ਼ੁਰੂ ਕੀਤੀ ਹੈ,ਜਿਸ ਦੀ ਭਾਰੀ ਮੰਗ ਹੈ।
Download ABP Live App and Watch All Latest Videos
View In Appਇਕ ਖਰੀਦਦਾਰ ਨੇ ਟਵੀਟ ਕਰ ਕਿਹਾ,''ਹੇ, ਐਪਲ, ਪਤਾ ਨਹੀਂ ਤੁਸੀਂ ਸੁਣੋਗੇ ਜਾਂ ਨਹੀਂ। ਅੱਜ ਹੀ ਮੈਂ ਆਈਫੋਨ ਐਕਸ ਖਰੀਦਿਆ ਹੈ।''
ਦੱਸ ਦਈਏ ਕਿ ਇਸ 'ਤੇ ਐਪਲ ਨੇ ਹੁਣ ਤੱਕ ਇਸ 'ਤੇ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਹਾਲਾਂਕਿ ਇਹ ਪਰੇਸ਼ਾਨੀ ਉਨ੍ਹਾਂ ਨੂੰ ਨਹੀਂ ਆ ਰਹੀ, ਜਿਨ੍ਹਾਂ ਐਪਲ ਤੋਂ ਫੋਨ ਖਰੀਦਿਆ ਹੈ।
ਇੱਕ ਰਿਪੋਰਟ 'ਚ ਕਿਹਾ ਗਿਆ,'' ਇਹ ਪ੍ਰੇਸ਼ਾਨੀ ਪਿਛਲੇ ਕੁਝ ਘੰਟਿਆਂ ਤੋਂ ਐਟੀੲੰਡਟੀ, ਵੈਰੀਜਾਨ ਤੇ ਸਿਪਰਿਟ ਦੇ ਉਪਭੋਗਤਾਵਾਂ ਨੂੰ ਐਕਟੀਵੇਸ਼ਨ ਦੌਰਾਨ ਆ ਰਹੀ ਹੈ, ਜਿਨ੍ਹਾਂ ਐਪਲ ਦਾ 1000 ਡਾਲਰ ਦਾ ਫੋਨ ਖਰੀਦਿਆ ਹੈ। ਜਦੋਂ ਉਪਭੋਗਤਾ ਇਸ ਡਿਵਾਇਸ ਨੂੰ ਐਕਟੀਵੇਟ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਨੂੰ ਇੱਕ ਪਾਪ-ਅਪ ਸੰਦੇਸ਼ ਪ੍ਰਾਪਤ ਹੁੰਦਾ ਹੈ- ਐਕਟੀਵੇਸ਼ਨ ਸਰਵਰ ਅਸਥਾਈ ਰੂਪ ਤੋਂ ਅਨਉਪਲਬਧ ਹੈ।''
ਐਪਲ iPhone X ਦੇ ਚਹੇਤਿਆਂ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਐਪਲ ਦੇ ਸੁਪਰ ਪ੍ਰੀਮੀਅਮ iPhone X 'ਚ ਪਹਿਲੀ ਵੱਡੀ ਗੜਬੜੀ ਦੇਖੀ ਗਈ ਹੈ। ਅਮਰੀਕਾ 'ਚ ਇਹ ਫੋਨ ਖਰੀਦਣ ਵਾਲਿਆਂ ਨੇ ਆਪਣੇ ਡਿਵਾਇਸ ਨੂੰ ਐਕਟੀਵੇਟ ਕਰਨ 'ਚ ਆ ਰਹੀ ਪ੍ਰੇਸ਼ਾਨੀ ਨੂੰ ਟਵਿੱਟਰ 'ਤੇ ਸਾਂਝਾ ਕੀਤਾ ਹੈ।
- - - - - - - - - Advertisement - - - - - - - - -