ਵੱਟਸਐਪ ਦੇ ਭਾਰਤੀ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ!
ਵੱਟਸਐਪ ਉਪਭੋਗਤਾਵਾਂ ਲਈ ਖਾਸ ਫੀਚਰ ਲੈ ਕੇ ਆ ਰਿਹਾ ਹੈ। ਭਾਰਤ 'ਚ ਇਸ ਸਾਲ ਦਸੰਬਰ ਤੱਕ UPI ਅਧਾਰਤ ਪੇਮੈਂਟ ਸਰਵਿਸ ਲਾਂਚ ਕਰ ਦਵੇਗਾ। ਰਿਪੋਰਟਾਂ ਮੁਤਾਬਕ ਵੱਟਸਐਪ ਨਵੰਬਰ ਮਹੀਨੇ 'ਚ ਇਸ ਫੀਚਰ ਦਾ ਬੀਟਾ ਪ੍ਰੋਗਰਾਮ ਸ਼ੁਰੂ ਕਰੇਗੀ।
ਦਸੰਬਰ 'ਚ ਇਸ ਫੀਚਰ ਨੂੰ ਭਾਰਤ 'ਚ ਰਸਮੀ ਤੌਰ 'ਤੇ ਲਾਂਚ ਕਰ ਦਵੇਗਾ। ਫੇਸਬੁੱਕ ਦੀ ਮਾਲਕੀ ਵਾਲਾ ਵੱਟਸਐਪ ਇਸ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ।
ਅਗਸਤ ਮਹੀਨੇ 'ਚ ਵੱਟਸਐਪ ਐਂਡ੍ਰਾਇਡ ਦੇ ਬੀਟਾ ਵਰਜਨ 'ਚ ਇਸ ਫੀਚਰ ਨੂੰ ਸਪਾਟ ਕੀਤਾ ਗਿਆ।
ਦੱਸ ਦਈਏ ਕਿ ਅਮਰੀਕਾ 'ਚ ਫੇਸਬੁੱਕ ਮੈਸੰਜਰ ਐਪ ਮੋਬਾਇਲ ਪੇਮੈਂਟ ਸਪੋਰਟ ਕਰਦਾ ਹੈ, ਭਾਰਤ 'ਚ ਵੱਟਸਐਪ ਜਲਦ UPI ਪੇਮੈਂਟ ਸਪੋਰਟ ਕਰਨ ਲੱਗੇਗਾ।
ਖ਼ਬਰ ਮੁਤਾਬਕ ਵੱਟਸਐਪ ਪੀਟੂਪੀ ਮੋਬਾਈਲ ਪੇਮੇਂਟ ਨੂੰ ਐਪ ਦੇ ਨਾਲ ਮਿਲ ਕੇ ਫੀਚਰ 'ਤੇ ਕੰਮ ਕਰ ਰਿਹਾ ਹੈ।
ਖ਼ਬਰਾਂ ਦੀ ਮੰਨੀਏ ਤਾਂ ਵੱਟਸਐਪ ਵੱਲੋਂ ਬੈਂਕਾਂ ਤੇ NPCI ਤੋਂ UPI ਅਧਾਰਤ ਪੇਮੈਂਟ ਸਪੋਰਟ ਨੂੰ ਲੈ ਕੇ ਗੱਲਬਾਤ ਤੇਜ਼ ਹੋ ਚੁੱਕੀ ਹੈ।
ਖਾਸ ਗੱਲ ਇਹ ਹੈ ਕਿ ਹਾਈਕ ਮੈਸੰਜਰ ਦੇ ਵੀਚੈਟ ਜਿਹੇ ਐਪ ਪਹਿਲਾਂ ਤੋਂ ਹੀ UPI ਅਧਾਰਤ ਪੇਮੈਂਟ ਸਪੋਰਟ ਕਰ ਰਹੇ ਹਨ। ਵੱਟਸਐਪ ਇਸ ਮਾਮਲੇ 'ਚ ਥੋੜਾ ਪਿੱਛੇ ਹੈ।
ਭਾਰਤ 'ਚ ਵੱਟਸਐਪ ਸਭ ਤੋਂ ਵੱਧ ਪ੍ਰਸਿੱਧ ਮੈਸੇਜਿੰਗ ਐਪ ਹੈ। ਇਸ ਲਈ ਉਪਭੋਗਤਾ ਇਸ ਫੀਚਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੇਸ਼ 'ਚ ਡਿਜ਼ੀਟਲ ਟ੍ਰਾਂਜੈਕਸ਼ਨ ਨੂੰ ਬੜਾਵਾ ਦੇਣ ਦੇ ਲਈ ਸਰਕਾਰ ਨੇ ਯੂਪੀਅਆਈ ਤੇ ਭੀਮ ਐਪ ਉਤਾਰੇ ਹਨ।