ਚੀਨੀ ਮੋਬਾਈਲ ਤੋਂ ਬਾਦ ਚੀਨੀ ਕਾਰਾਂ ਵੀ ਭਾਰਤ ਵਿੱਚ..ਜਾਣੋ
MG G6 ਇਹ ਐੱਮ.ਜੀ. ਬਰਾਂਡ ਦੀ ਇਕਲੌਤੀ ਸੇਡਾਨ ਕਾਰ ਹੈ। ਇਸ ਦੀ ਖ਼ਾਸੀਅਤ ਇਸ ਦਾ ਇੰਟੀਰੀਅਰ ਸਪੇਸ ਹੈ। ਇਸ ਕਾਰ 'ਚ ਚਾਰ ਸਿਲੈਂਡਰ, 1.9 ਲੀਟਰ ਮੋਟਰ ਇੰਜਨ ਲੱਗਾ ਹੈ ਜੋ ਕਿ 148 ਬੀ.ਐੱਚ.ਪੀ. ਦੀ ਪਾਵਰ ਅਤੇ 350 ਐੱਨ.ਐੱਮ. ਟਾਰਕ ਪੈਦਾ ਕਰਨ 'ਚ ਸਮਰੱਥਾ ਰੱਖਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ 8.4 ਸੈਕੰਡ 'ਚ 0 ਤੋਂ 100 kmph ਦੀ ਰਫ਼ਤਾਰ ਫੜ੍ਹ ਸਕਦੀ ਹੈ ਅਤੇ ਇਸ ਦੀ ਟਾਪ ਸਪੀਡ 200 kmph ਹੈ।
Download ABP Live App and Watch All Latest Videos
View In Appਚੰਡੀਗੜ੍ਹ : ਭਾਰਤੀ ਆਟੋਮੋਬਾਇਲ ਮਾਰਕੀਟ 'ਚ ਚੀਨ ਵੀ ਆਪਣੀ ਐਂਟਰੀ ਕਰਨ ਲਈ ਤਿਆਰ ਹੈ। ਚੀਨ ਦੀ ਕਾਰ ਕੰਪਨੀ SAIC ਮੋਟਰ ਕਾਰਪੋਰੇਸ਼ਨ ਨੇ ਆਪਣੇ ਅਧਿਕਾਰਤ ਬਿਆਨ 'ਚ ਕਿਹਾ ਹੈ ਕਿ ਉਹ ਭਾਰਤ 'ਚ ਆਉਣ ਲਈ ਤਿਆਰ ਹੈ। ਕੰਪਨੀ ਆਪਣੇ ਬ੍ਰਿਟਿਸ਼ ਸਪੋਰਟਸ ਕਾਰ ਬਰਾਂਡ ਐੱਮ.ਜੀ. (Morris Garages) ਦੀਆਂ ਕਾਰਾਂ ਭਾਰਤ 'ਚ ਲਾਂਚ ਕਰੇਗੀ। SAIC ਮੋਟਰ ਨੇ ਕਿਹਾ ਹੈ ਕਿ ਉਹ ਜੀ.ਐੱਮ. ਇੰਡੀਆ ਦੇ ਬੰਦ ਪਏ ਹਲੋਲ ਪਲਾਂਟ 'ਚ ਆਪਣੀ ਫ਼ੈਕਟਰੀ ਲਗਾਏਗੀ। ਅਜਿਹੇ 'ਚ ਇਸ ਬਰਾਂਡ ਦੇ ਕਈ ਮਾਡਲ ਹਨ ਜੋ ਆਉਣ ਵਾਲੇ ਸਮੇਂ 'ਚ ਭਾਰਤ ਆ ਸਕਦੇ ਹਨ। ਕੰਪਨੀ ਭਾਰਤ 'ਚ ਮੇਕ ਇਨ ਇੰਡੀਆ ਅਤੇ ਸਕਿੱਲ ਇੰਡੀਆ ਪ੍ਰੋਗਰਾਮ ਦੇ ਤਹਿਤ ਆਪ੍ਰੇਸ਼ਨ ਕਰੇਗੀ।
MG XS ਇਸ ਕਾਰ ਨੂੰ ਹਾਲ ਹੀ 'ਚ ਸ਼ੋਕੇਸ ਕੀਤਾ ਗਿਆ ਹੈ। MG XS ਇੱਕ ਕੰਪੈਕਟ ਐੱਸ.ਯੂ.ਵੀ. ਹੈ। ਇਸ ਕਾਰ ਨੂੰ SAIC ਨੇ ਡਿਜ਼ਾਈਨ ਕੀਤਾ ਹੈ। ਭਾਰਤ 'ਚ ਇਸ ਦੀ ਟੱਕਰ ਫੋਈ ਈਕੋ ਸਪੋਰਟ, ਵਿਟਾਰਾ ਬਰੇਜ਼ਾ ਅਤੇ ਹੁੰਡਈ ਕਰੇਟਾ ਨਾਲ ਹੋਵੇਗੀ। ਇਸ ਦੀ ਲੁੱਕ ਕਾਫ਼ੀ ਸਟਾਈਲਿਸ਼ ਹੈ। MG XS ਨੂੰ ਦੋ ਪੈਟਰੋਲ ਇੰਜਨ 1.0 ਲੀਟਰ ਟਰਬੋਚਾਰਜਰਡ ਅਤੇ 1.5 ਲੀਟਰ ਦੇ ਨਾਲ ਉਪਲਬਧ ਕਰਾਇਆ ਜਾ ਸਕਦਾ ਹੈ।
MG GS ਭਾਰਤ 'ਚ ਸਪੋਰਟਸ ਯੂਟੀਲਿਟੀ ਵ੍ਹੀਕਲ (ਐੱਸ.ਯੂ.ਵੀ.) ਕਾਰਾਂ ਦੀ ਮੰਗ ਵਧ ਰਹੀ ਹੈ। ਅਜਿਹੇ 'ਚ SAIC ਵੀ ਇਸ ਸੈਗਮੈਂਟ ਦੀ ਆਪਣੀ ਪ੍ਰਸਿੱਧ ਕਾਰ ਨੂੰ ਪੇਸ਼ ਕਰ ਸਕਦੀ ਹੈ। MG GS ਐੱਸ.ਯੂ.ਵੀ. ਪਲੇਟਫ਼ਾਰਮ 'ਤੇ ਬਣੀ ਹੈ। ਇਸ ਦਾ ਡਾਇਮੈਂਸ਼ਨ 4,500 ਐੱਮ.ਐੱਮ. ਚੌੜੀ ਅਤੇ 1,665 ਐੱਮ.ਐੱਮ. ਉੱਚੀ ਹੈ। ਇਹ ਕਾਰ ਹੁੰਡਈ ਟੁੰਸਾ ਦੇ ਸਾਈਜ਼ ਦੀ ਹੈ।
MG 3 ਇਹ ਬੀ ਪਲੱਸ ਸੈਗਮੈਂਟ ਦੀ ਹੈਟਬੈਕ ਕਾਰ ਹੈ। ਇਸ ਕਾਰ ਦੀ ਟੱਕਰ ਭਾਰਤ 'ਚ ਮਾਰੂਤੀ ਬਲੈਨੋ, ਹੁੰਡਈ ਐਲਿਟ ਆਈ 20 ਅਤੇ ਹੌਂਡਾ ਜੈਜ਼ ਨਾਲ ਹੋਵੇਗਾ। ਇਸ ਕਾਰ ਦਾ ਵ੍ਹੀਲਬੇਸ ਵੀ ਬਲੈਨੋ ਵਰਗਾ ਹੀ ਹੈ। ਇੰਨਾ ਹੀ ਨਹੀਂ, ਇਸ ਦੇ ਸਟੈਂਡਰਡ ਸੈਗਮੈਂਟ 'ਚ ਕਲਾਈਮੈਂਟ ਕੰਟਰੋਲ, ਰੇਨ ਸੈਂਸਿੰਗ, ਚਾਰ ਤਰ੍ਹਾਂ ਵਨ ਟੱਚ ਵਿੰਡੋਜ਼, ਕਰੂਜ਼ ਕੰਟਰੋਲ ਅਤੇ ਮਲਟੀਪਲ ਏਅਰਬੈਗਸ ਹਨ।
- - - - - - - - - Advertisement - - - - - - - - -