Google Pixel 2 ਤੇ iPhone 7 'ਤੇ ਭਾਰੀ ਛੋਟ, ਸਿਰਫ 9 ਦਸੰਬਰ ਤੱਕ
ਕੈਨਵਸ ਇਨਫਿਨੀਟੀ ਪ੍ਰੋ: ਮਾਈਕ੍ਰੋਮੈਕਸ ਦੇ ਕੈਨਵਸ ਇਨਫਿਨੀਟੀ ਪ੍ਰੋ ਵੀ ਅੱਜ ਤੋ ਵਿਕਰੀ ਲਈ ਉਪਲਬਧ ਹੋ ਗਿਆ ਹੈ। ਇਸ ਸਮਾਰਟਫ਼ੋਨ ਦੀ ਕੀਮਤ 13,999 ਰੁਪਏ ਹੈ।
ਰੈੱਡਮੀ 5A: ਇਸ ਸੇਲ ਵਿੱਚ ਸ਼ਾਓਮੀ ਦਾ ਸਭ ਤੋਂ ਸਸਤਾ ਫ਼ੋਨ ਵੀ ਵੇਚਿਆ ਜਾ ਰਿਹਾ ਹੈ। ਇਸ ਸਮਾਰਟਫ਼ੋਨ ਦੀ ਕੀਮਤ 4,999 ਰੁਪਏ ਹੈ ਸੋ ਇਸ 'ਤੇ ਕੋਈ ਛੋਟ ਨਹੀਂ ਮਿਲ ਰਹੀ। ਰੈੱਡਮੀ 5A ਦੀ ਵਿਕਰੀ ਅੱਜ ਤੋਂ ਹੀ ਸ਼ੁਰੂ ਕੀਤੀ ਜਾ ਰਹੀ ਹੈ।
iPhone 7: ਆਈਫ਼ੋਨ 7 ਨੂੰ ਵੀ ਇਸ ਸੇਲ ਵਿੱਚ ਰੱਖਿਆ ਗਿਆ ਹੈ, ਜਿਸ ਨੂੰ ਤੁਸੀਂ 39,999 ਰੁਪਏ ਵਿੱਚ ਖ਼ਰੀਦ ਸਕਦੇ ਹੋ। ਇਸ ਦੀ ਕੀਮਤ ਵਿੱਚ ਸਿੱਧੇ ਤੌਰ 'ਤੇ 10,000 ਰੁਪਏ ਦੀ ਕਟੌਤੀ ਕੀਤੀ ਹੋਈ ਹੈ ਪਰ ਇਸ ਸਮਾਰਟਫ਼ੋਨ ਦੀ ਇੱਕ ਸੀਮਤ ਮਾਤਰਾ ਹੀ ਵਿਕਰੀ ਲਈ ਉਪਲਬਧ ਹੈ। ਸੋ, ਹੋ ਸਕਦਾ ਹੈ ਇਹ ਆਈਫ਼ੋਨ ਛੇਤੀ ਹੀ ਆਊਟ ਆਫ ਸਟਾਕ ਹੋ ਜਾਵੇ।
MiA1: ਸ਼ਾਓਮੀ ਦੇ ਫੈਨਜ਼ ਲਈ ਕੰਪਨੀ ਦਾ ਪਹਿਲਾ ਐਂਡ੍ਰੌਇਡ ਸਮਾਰਟਫ਼ੋਨ Mi A1 ਖਰੀਦਣ ਦਾ ਇਹ ਸੁਨਹਿਰੀ ਮੌਕਾ ਹੈ। ਇਸ ਸਮਾਰਟਫ਼ੋਨ ਦੀ ਕੀਮਤ 'ਤੇ ਕੰਪਨੀ 2000 ਰੁਪਏ ਦੀ ਛੋਟ ਦੇ ਰਹੀ ਹੈ। ਇਸ ਤਰ੍ਹਾਂ ਬਾਜ਼ਾਰ ਵਿੱਚ 14,999 ਰੁਪਏ ਦੀ ਕੀਮਤ ਵਾਲਾ ਇਹ ਮੋਬਾਈਲ ਫ਼ੋਨ ਤੁਹਾਨੂੰ 12,999 ਰੁਪਏ ਵਿੱਚ ਮਿਲ ਸਕਦਾ ਹੈ।
Google Pixel2: ਇਸ ਸੇਲ ਵਿੱਚ ਗੂਗਲ ਪਿਕਸਲ 2 ਦਾ ਸਭ ਤੋਂ ਛੋਟਾ ਮਾਡਲ 39,999 ਰੁਪਏ ਦਾ ਮਿਲੇਗਾ। ਇਸ 'ਤੇ ਫਲੈਟ 11,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕੁਝ ਖ਼ਾਸ ਬੈਂਕਾਂ ਦੇ ਡੈਬਿਟ ਤੇ ਕ੍ਰੈਡਿਟ ਕਾਰਡ 'ਤੇ ਤੁਸੀਂ 1000 ਰੁਪਏ ਦੀ ਛੋਟ ਹਾਸਲ ਕਰ ਸਕਦੇ ਹੋ। ਇਸ ਦੇ ਨਾਲ ਹੀ ਜੇਕਰ ਤੁਸੀਂ ਆਪਣਾ ਪੁਰਾਣਾ ਸਮਾਰਟਫ਼ੋਨ ਐਕਸਚੇਂਜ ਕਰਵਾਉਂਦੇ ਹੋ ਤਾਂ ਤੁਸੀਂ 18,000 ਰੁਪਏ ਤਕ ਦਾ ਡਿਸਕਾਊਂਟ ਪ੍ਰਾਪਤ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਬਾਜ਼ਾਰ ਵਿੱਚ 61,000 ਰੁਪਏ ਵਿੱਚ ਵਿਕਣ ਵਾਲੇ ਇਸ ਫ਼ੋਨ ਨੂੰ ਤੁਸੀਂ 39,999 ਰੁਪਏ ਵਿੱਚ ਹਾਸਲ ਕਰ ਸਕਦੇ ਹੋ।
ਗੂਗਲ ਦੇ ਸਭ ਤੋਂ ਨਵੇਂ ਤੇ ਪ੍ਰੀਮੀਅਮ ਸਮਾਰਟਫ਼ੋਨ ਪਿਕਸਲ 2 ਨੂੰ ਤੁਸੀਂ ਬੰਪਰ ਛੋਟ ਨਾਲ ਖ਼ਰੀਦ ਸਕਦੇ ਹੋ। ਫਲਿੱਪਕਾਰਟ ਦੀ ਬਿੱਗ ਬਿਲੀਅਨ ਸੇਲ ਰਾਹੀਂ ਗੂਗਲ ਦੇ ਇਸ ਸਮਾਰਟਫ਼ੋਨ 'ਤੇ ਤੁਹਾਨੂੰ ਵੱਡੀ ਛੋਟ ਮਿਲੇਗੀ। ਅੱਜ ਤੋਂ ਲੈ ਕੇ 9 ਦਸੰਬਰ ਤਕ ਜਾਰੀ ਇਸ ਸੇਲ ਵਿੱਚ ਕਿਹੜੇ ਸਮਾਰਟਫ਼ੋਨਜ਼ 'ਤੇ ਡਿਸਕਾਊਂਟ ਮਿਲ ਰਿਹਾ ਹੈ, ਆਓ ਦੱਸੀਏ-