ਵੱਡਾ ਝਟਕਾ, iPhone 6, iPhone 6 ਪਲੱਸ ਤੇ iPhone 5S ਦੀ ਵਿਕਰੀ ਬੰਦ
ਇਹ ਕਦਮ ਕੰਪਨੀ ਨੇ ਆਪਣੇ ਨਵੇਂ iPhone7 ਤੇ iPhone7 ਪਲੱਸ ਦੀ ਵਿਕਰੀ ਵਧਾਉਣ ਲਈ ਉਠਾਏ ਹਨ। ਇਹ ਖ਼ਬਰ ਉਨ੍ਹਾਂ iPhone ਲਵਰਜ਼ ਲਈ ਵੱਡਾ ਝਟਕਾ ਹੈ ਜੋ iPhone7 ਦੇ ਲਾਂਚ ਤੋਂ ਬਾਅਦ iPhone6, iPhone6 ਪਲੱਸ ਤੇ iPhone 5S ਦੀਆਂ ਕੀਮਤਾਂ ਵਿੱਚ ਕਟੌਤੀ ਦੀ ਉਡੀਕ ਕਰ ਰਹੇ ਸਨ।
ਭਾਰਤ ਵਿੱਚ ਨਵੇਂ ਆਈਫੋਨ ਦੇ ਲਾਂਚ ਹੋਣ 'ਤੇ ਪੁਰਾਣੇ ਮਾਡਲਾਂ ਦੀ ਵਿਕਰੀ ਵਿੱਚ ਇਜ਼ਾਫਾ ਹੁੰਦਾ ਹੈ। ਲੋਕ ਕੀਮਤ ਵਿੱਚ ਕਟੌਤੀ ਦੀ ਉਡੀਕ ਕਰਦੇ ਹਨ। ਇਸ ਗੱਲ਼ ਨੂੰ ਵੇਖਦੇ ਹੋਏ ਕੰਪਨੀ ਨੇ ਭਾਰਤ ਵਿੱਚ ਆਪਣੇ ਸਾਰੇ ਪਿਛਲੇ ਸਾਲ ਦੇ ਪੁਰਾਣੇ ਆਈਫੋਨ ਨੂੰ ਹਟਾ ਦਿੱਤਾ ਹੈ।
ਹਾਲਾਂਕਿ ਇਹ ਵਿਕਰੀ ਹਮੇਸ਼ਾ ਲਈ ਬੰਦ ਰਹੇਗੀ ਜਾਂ ਨਹੀਂ ਇਸ ਬਾਰੇ ਭੇਤ ਹੀ ਬਣਿਆ ਹੋਇਆ ਹੈ।
ਅਧਿਕਾਰਤ ਵੈੱਬਸਾਈਟ 'ਤੇ ਹੁਣ iPhone7, iPhone 6S, iPhone 6S ਪਲੱਸ ਤੇ 5SE ਹੀ ਉਪਲੱਬਧ ਹੈ। ਭਾਵ ਕੰਪਨੀ ਰਸਮੀ ਤੌਰ 'ਤੇ ਭਾਰਤ ਵਿੱਚ ਇਸ ਤੋਂ ਪਹਿਲਾਂ ਦੇ ਫੋਨਾਂ ਦੀ ਵਿਕਰੀ ਬੰਦ ਕਰ ਰਹੀ ਹੈ।
ਐਪਲ ਭਾਰਤ ਵਿੱਚ iPhone 6, iPhone 6 ਪਲੱਸ ਤੇ iPhone 5S ਦੀ ਵਿਕਰੀ ਬੰਦ ਕਰ ਰਿਹਾ ਹੈ। ਐਪਲ ਇੰਡੀਆ ਦੀ ਵੈੱਬਸਾਈਟ ਤੋਂ iPhone 6, iPhone 6 ਪਲੱਸ ਤੇ iPhone 5S ਨੂੰ ਹਟਾ ਦਿੱਤਾ ਗਿਆ ਹੈ।
ਐਪਲ ਨੇ ਆਪਣੇ iPhone7 ਤੇ iPhone7 ਪਲੱਸ ਲਾਂਚ ਕਰ ਦਿੱਤਾ ਹੈ। ਸੱਤ ਅਕਤੂਬਰ ਨੂੰ ਇਹ ਆਈਫੋਨ ਭਾਰਤ ਆਏਗਾ ਪਰ ਭਾਰਤੀ ਗਾਹਕਾਂ ਨੂੰ ਉਸ ਤੋਂ ਪਹਿਲਾਂ ਹੀ ਐਪਲ ਨੇ ਵੱਡਾ ਝਟਕਾ ਦਿੱਤਾ ਹੈ।