✕
  • ਹੋਮ

ਸੇਲ ਰਿਪੋਰਟ 'ਚ ਖੁਲਾਸਾ: ਇਨ੍ਹਾਂ ਕਾਰਾਂ ਦੀ ਰਹੀ ਸਭ ਤੋਂ ਜ਼ਿਆਦਾ ਮੰਗ

ਏਬੀਪੀ ਸਾਂਝਾ   |  18 Jul 2019 02:00 PM (IST)
1

ਡੈਟਸਨ ਗੋ; ਡੈਟਸਨ ਗੋ ਦੀ ਮੰਗ ਵੀ ਲਗਾਤਾਰ ਘਟਦੀ ਜਾ ਰਹੀ ਹੈ। ਇਹ ਕਾਰ 200 ਯੂਨਿਟ ਵਿਕਰੀ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ। ਇਸ ਦਾ ਮਾਰਕਿਟ ਸ਼ੇਅਰ ਇੱਕ ਫੀਸਦ ਤੋਂ ਵੀ ਘੱਟ ਹੈ।

2

ਮਾਰੂਤੀ ਇਗਨੀਸ: ਇਹ ਇਸ ਸੈਂਗਮੈਂਟ ਦੀ ਇਕਲੌਤੀ ਅਜਿਹੀ ਕਾਰ ਹੈ ਜਿਸ ਦੀ ਮੰਗ ਵਧੀ ਹੈ। ਮਈ ‘ਚ ਮਹਿਜ਼ 1886 ਯੂਨਿਟ ਦੀ ਸੇਲ ਤੋਂ ਬਾਅਦ ਜੂਨ ‘ਚ ਇਸ ਦੇ 2911 ਯੂਨਿਟ ਦੀ ਸੇਲ ਹੋਈ।

3

ਮਾਰੂਤੀ ਸੇਲੇਰੀਓ ਦੀ ਮੰਥਲੀ ਗ੍ਰੌਥ ‘ਚ 7.69 ਫੀਸਦ ਦੀ ਕਮੀ ਹੋਈ ਹੈ। ਜੂਨ ‘ਚ ਇਸ ਦੀ 4871 ਯੂਨਿਟ ਵਿਕੇ ਜੋ ਮਈ ਮਹੀਨੇ ਤੋਂ 406 ਯੂਨਿਟ ਘੱਟ ਹਨ।

4

ਟਾਟਾ ਟਿਆਗੋ: ਟਾਟਾ ਦੀ ਇਹ ਕਾਰ ਇਸ ਲਿਸਟ ‘ਚ ਦੂਜੇ ਸਥਾਨ ‘ਤੇ ਹੈ। ਇਸ ਦੀ ਮੰਥਲੀ ਗ੍ਰੌਥ ‘ਚ 55 ਫੀਸਦ ਵਾਧਾ ਹੋਇਆ ਹੈ। ਜੂਨ ‘ਚ ਇਸ ਦੀ 5537 ਯੂਨਿਟ ਵਿਕੇ ਜਦਕਿ ਮਈ ‘ਚ ਮਹਿਜ਼ 2002 ਯੂਨਿਟ ਦੀ ਸੇਲ ਹੋਈ ਸੀ।

5

ਹੁੰਡਾਈ ਸ਼ੈਂਟ੍ਰੋ: ਇਸ ਕਾਰ ਦੀ ਡਿਮਾਂਡ ਹਰ ਮਹੀਨੇ ਘਟਦੀ ਜਾ ਰਹੀ ਹੈ। ਮਈ ‘ਚ ਇਸ ਦੇ 4902 ਯੂਨਿਟ ਵਿਕੇ ਜੋ ਬੀਤੇ ਮਹੀਨੇ ਘੱਟ ਕੇ 4141 ਰਹਿ ਗਏ।

6

ਮਾਰੂਤੀ ਵੈਗਨ-ਆਰ: ਇਸ ਲਿਸਟ ‘ਚ ਵੈਗਨ-ਆਰ ਟੌਪ ‘ਤੇ ਹੈ। ਜੂਨ ‘ਚ ਇਸ ਦੀ 10000 ਤੋਂ ਜ਼ਿਆਦਾ ਯੂਨਿਟ ਵਿਕੀ ਜਦਕਿ ਮਈ ਮਹੀਨੇ ਦੇ ਮੁਕਾਬਲੇ ਇਸ ‘ਚ ਕਮੀ ਆਈ ਹੈ। ਇਸ ਦੀ ਗ੍ਰੋਥ ਕਰੀਬ 30 ਫੀਸਦ ਘਟੀ ਹੈ।

  • ਹੋਮ
  • Gadget
  • ਸੇਲ ਰਿਪੋਰਟ 'ਚ ਖੁਲਾਸਾ: ਇਨ੍ਹਾਂ ਕਾਰਾਂ ਦੀ ਰਹੀ ਸਭ ਤੋਂ ਜ਼ਿਆਦਾ ਮੰਗ
About us | Advertisement| Privacy policy
© Copyright@2025.ABP Network Private Limited. All rights reserved.