ਲਉ ਜੀ ਮਹਿੰਦਰਾ ਨੇ ਲਾਂਚ ਕੀਤੀ ਸਸਤੀ ਕਾਰ, ਜਾਣੋ ਖੂਬੀਆਂ..
ਜੀਤੋ ਮਿਨੀਵੈਨ ਦੇ ਲਾਂਚ ਮੌਕੇ ਰਾਜਨ ਵਢੇਰਾ (ਪ੍ਰੈਜ਼ੀਡੈਂਟ, ਆਟੋ ਮੋਬਾਇਲ ਸੈਕਟਰ, ਮਹਿੰਦਰਾ ਐਂਡ ਮਹਿੰਦਰਾ) ਨੇ ਕਿਹਾ ਕਿ ਜੀਤੋ ਪਹਿਲਾਂ ਤੋਂ ਹੀ ਮਾਰਕੀਟ 'ਚ ਪ੍ਰਸਿੱਧ ਬ੍ਰਾਂਡ ਬਣ ਚੁੱਕਾ ਹੈ ਅਤੇ ਹੁਣ ਇਹ ਸੇਫਟੀ, ਪਰਫਾਰਮੈਂਸ, ਕੰਫਰਟ ਦੇ ਮਾਮਲੇ 'ਚ ਨਵੇਂ ਬੈਂਚਮਾਰਕ ਸਥਾਪਿਤ ਕਰੇਗਾ।
Download ABP Live App and Watch All Latest Videos
View In Appਇੰਜਨ ਦੀ ਗੱਲ ਕਰੀਏ ਤਾਂ ਜੀਤੋ ਕਲਾਸ ਲੀਡਿੰਗ ਪਾਵਰ ਦੇਣ 'ਚ ਸਰਮਥ ਹੈ ਅਤੇ ਇਹ 16 ਹਾਰਸ ਪਾਵਰ ਅਤੇ 38 ਐੱਨ.ਐੱਮ. ਦਾ ਟਾਰਕ ਦਿੰਦਾ ਹੈ ਜੋ ਕਿ 1200 ਤੋਂ 2000 ਆਰ.ਪੀ.ਐੱਮ. 'ਤੇ ਮਿਲਦਾ ਹੈ।
ਕੰਪਨੀ ਮੁਤਾਬਕ ਇਸ ਵਿਚ ਕਾਰ ਵਰਗਾ ਆਰਾਮ ਮਿਲੇਗਾ, ਨਾਲ ਹੀ ਸਟਾਈਲਿਸ਼ ਲੁੱਕ ਲੋਕਾਂ ਨੂੰ ਪਸੰਦ ਆਏਗੀ।
ਜੀਤੋ ਮਿਨੀਵੈਨ ਸੀ.ਐੱਨ.ਸੀ. ਅਤੇ ਡੀਜ਼ਲ ਵੇਰੀਅੰਟ 'ਚ ਮਿਲੇਗਾ ਜਦਕਿ ਇਸ ਦਾ ਹਰਫ ਟਾਪ ਸੀ.ਐੱਨ.ਸੀ. ਅਤੇ ਡੀਜ਼ਲ ਵੇਰੀਅੰਟ 'ਚ ਹੈ।
ਇਹ ਮਿਨੀਵੈਨ ਟਰਾਂਸਪੋਰਟੇਸ਼ਨ 'ਚ ਅਹਿਮ ਭੂਮਿਕਾ ਨਿਭਾਏਗੀ। ਉਥੇ ਹੀ ਜੋ ਲੋਕ ਥ੍ਰੀ ਵ੍ਹੀਲਰ ਤੋਂ ਫੋਰ ਵ੍ਹੀਲਰ ਵੱਲ ਜਾਣਾ ਚਾਹੁੰਦੇ ਹਨ ਉਨ੍ਹਾਂ ਲਈ ਇਹ ਬਿਹਤਰ ਆਪਸ਼ਨ ਸਾਬਤ ਹੋਵੇਗੀ।
ਮਹਿੰਦਰਾ ਨੇ ਆਪਣੀ ਨਵੀਂ ਸੈਮੀ ਅਰਬਨ ਮਿਨੀਵੈਨ 'ਜੀਤੋ' ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਐਕਸ ਸ਼ੋਅਰੂਮ 'ਚ ਕੀਮਤ 3.45 ਲੱਖ ਰੁਪਏ ਰੱਖੀ ਗਈ ਹੈ।
ਜੀਤੋ ਸੀ.ਐੱਨ.ਸੀ. ਮਿਨੀਵੈਨ 'ਚ ਬਿਹਤਰ ਸਪੇਸ ਹੈ। ਮਹਿੰਦਾ ਇਸ ਗੱਡੀ 'ਤੇ 2 ਸਾਲ ਤੇ 40 ਹਜ਼ਾਰ ਕਿਲੋਮੀਟਰ ਦੀ ਵਾਰੰਟੀ ਦੇ ਰਹੀ ਹੈ।
ਇਸ ਦੇ 2250 ਐੱਮ.ਐੱਮ. ਦਾ ਵ੍ਹੀਲ ਦੀ ਮਦਦ ਨਾਲ ਕੰਫਰਟ ਬਣਿਆ ਰਹਿੰਦਾ ਹੈ, ਨਾਲ ਹੀ ਬੈਲੇਂਸ 'ਚ ਕੋਈ ਮੁਸ਼ਕਲ ਨਹੀਂ ਹੁੰਦੀ।
- - - - - - - - - Advertisement - - - - - - - - -