ਸਿਰਫ 500 'ਚ ਖਰੀਦੋ ਰਿਲਾਇੰਸ ਜੀਓ ਦਾ ਮੋਬਾਈਲ ਫੋਨ
ਫੋਨ ਦੇ 18-20 ਮਿਲਿਅਨ ਮਾਡਲ ਬਣਾਉਣ ਲਈ ਆਡਰ ਚੀਨੀ ਮੈਨੁਫੈਕਚਰਿੰਗ ਕੰਪਨੀ ਨੂੰ ਦਿੱਤੇ ਜਾ ਚੁੱਕੇ ਹਨ। 91Mobiles ਦੀ ਰਿਪੋਰਟ ਮੁਤਾਬਿਕ ਇਸ ਵਿੱਚ 2.4 ਇੰਚ ਦੀ ਸਕਰੀਨ ਹੋਵੇਗੀ। ਰਿਪੋਰਟ ਮਤਾਬਿਕ ਇਸੇਦ ਪ੍ਰੋੱਸੈਸਰ ਦੇ ਲਈ ਕੰਪਨੀ ਨੇ ਕਵਾਲਕਾਮ ਅਤੇ ਸਪੇਡਟ੍ਰਮ ਨਾਲ ਸਾਂਝੇਦਾਰੀ ਕੀਤੀ ਹੈ। ਫੋਨ ਵਿੱਚ 512 ਐੱਮਬੀ ਰੈਮ ਅਤੇ 4 ਜੀਬੀ ਦੀ ਇੰਟਰਨਲ ਮੈਮੋਰੀ ਹੋ ਸਕਦੀ ਹੈ। ਇਸ ਫੀਚਰ ਫੋਨ ਵਿੱਚ 2 ਮੈਗਾਪਿਕਸਲ ਦਾ ਰਿਅਰ ਕੈਮਰਾ ਹੋਵੇਗਾ ਉੱਥੇ ਵੀਜੀਏ ਫਰੰਟ ਫੇਸਿੰਗ ਕੈਮਰਾ ਹੋ ਸਕਦਾ ਹੈ।
ਜਾਣਕਾਰੀ ਮੁਤਾਬਕ 21 ਜੁਲਾਈ ਨੂੰ ਰਿਲਾਇੰਸ ਇੰਡਸਟਰੀ ਦੀ ਸਾਲਾਨਾ ਆਮ ਬੈਠਕ ਹੋਣੀ ਹੈ। ਉਸੇ ਦੌਰਾਨ ਇਸ ਫ਼ੋਨ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸੇ ਮੌਕੇ ‘ਤੇ ਰਿਲਾਇੰਸ ਜੀਓ ਆਪਣੇ ਨਵੇਂ ਟੈਰਿਫ਼ ਪਲਾਨ ਦਾ ਐਲਾਨ ਵੀ ਕਰੇਗੀ। ਰਿਲਾਇੰਸ ਦੇ ਇਸ ਫ਼ੋਨ ਦਾ ਫ਼ਾਇਦਾ ਬੇਹੱਦ ਸਸਤਾ ਫ਼ੀਚਰ ਫ਼ੋਨ ਦੇ ਕੇ 2ਜੀ ਸੇਵਾ ਦਾ ਲਾਭ ਲੈ ਰਹੇ ਗਾਹਕਾਂ ਨੂੰ ਸਿੱਧੇ 4ਜੀ ਸੇਵਾ ਮੁਹੱਈਆ ਕਰਾਏਗੀ।
ਮਾਹਿਰ ਉਮੀਦ ਕਰ ਰਹੇ ਹਨ ਕਿ ਜੀਓ ਆਪਣੇ ਸਸਤੇ 4ਜੀ ਫ਼ੀਚਰ ਫ਼ੋਨ ਦੇ ਨਾਲ ਸਸਤਾ ਤੇ ਆਕਰਸ਼ਕ ਟੈਰਿਫ਼ ਵੀ ਮੁਹੱਈਆ ਕਰਵਾਏਗੀ ਤਾਂ ਜੋ ਐਕਟਿਵ ਸਬਸਕ੍ਰਾਈਬਰ ਦੀ ਗਿਣਤੀ ‘ਚ ਵਾਧਾ ਹੋਵੇ।
ਨਵੀਂ ਦਿੱਲੀ: ਰਿਲਾਇੰਸ ਜੀਓ ਇੰਫੋਕਾਮ ਟੈਲੀਕਾਮ ਨੇ ਮਾਰਕੀਟ ‘ਚ ਇਸ ਮਹੀਨੇ ਫਿਰ ਹਲਚਲ ਮਚਾ ਸਕਦੀ ਹੈ। ਖ਼ਬਰ ਹੈ ਕਿ ਰਿਲਾਇੰਸ ਜੀਓ ਆਪਣਾ 4ਜੀ ਵੀ.ਓ.ਐਲ.ਟੀ.ਈ. ਫ਼ੀਚਰ ਫ਼ੋਨ ਇਸੇ ਮਹੀਨੇ 21 ਜੁਲਾਈ ਵਿੱਚ ਲਾਂਚ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫ਼ੋਨ ਦੀ ਕੀਮਤ 500 ਰੁਪਏ ਹੋਵੇਗੀ।