ਮਹਿੰਗੀਆਂ ਕਾਰਾਂ ਤੋਂ ਵੀ ਮਹਿੰਗਾ ਇਹ ਮੋਟਰ ਸਾਈਕਲ,
Download ABP Live App and Watch All Latest Videos
View In Appਇਸ ਤੋਂ ਪਹਿਲਾਂ ਟ੍ਰਾਇੰਫ ਆਪਣੀ 2014 ਟਾਈਗਰ ਐਕਸਪਲੋਰਰ ਐਕਸ.ਸੀ. ਬਾਈਕ ਨੂੰ 2014 'ਚ ਭਾਰਤੀ ਬਾਜ਼ਾਰ 'ਚ ਉਤਾਰ ਚੁੱਕੀ ਹੈ। ਨਵੀਂ ਬਾਈਕ ਇਸੇ ਦਾ ਅੱਪਡੇਟ ਵਰਜਣ ਹੈ। ਬਾਈਕ ਦੇ ਇੰਜਨ ਸਪੈਸੀਫਿਕੇਸ਼ੰਸ 'ਤੇ ਗ਼ੌਰ ਕਰੀਏ ਤਾਂ ਇਸ ਵਿਚ 1215 ਸੀਸੀ ਦਾ ਇਨ-ਲਾਈਨ ਟ੍ਰਿਪਲ ਇੰਜਨ ਦਿੱਤਾ ਗਿਆ ਹੈ।
ਟ੍ਰਾਇੰਫ ਦੀ ਇਹ ਬਾਈਕ ਦੁਨੀਆ ਭਰ ਦੇ ਬਾਜ਼ਾਰਾਂ 'ਚ ਕਾਫ਼ੀ ਲੋਕਪ੍ਰਿਆ ਹੈ। ਗਲੋਬਲ ਮਾਰਕੀਟ 'ਚ ਇਸ ਦੇ 6 ਵੇਰੀਅੰਟ ਉਪਲਬਧ ਹਨ ਪਰ ਭਾਰਤ 'ਚ ਕੰਪਨੀ ਸਿਰਫ਼ ਇੱਕ ਵੇਰੀਅੰਟ ਦੀਆਂ 10 ਬਾਈਕ ਦੀ ਵਿੱਕਰੀ ਲਈ ਉਪਲਬਧ ਕਰਵਾਏਗੀ।
ਭਾਰਤ 'ਚ ਇਸ ਬਾਈਕ ਦਾ ਮੁਕਾਬਲਾ ਡੁਕਾਟੀ ਮਲਟੀਸਟ੍ਰਾਡਾ ਅਤੇ ਬੀ.ਐੱਮ.ਡਬਲਯੂ. ਆਰ 1200 ਜੀ.ਐੱਸ. ਵਰਗੀ ਬਾਈਕ ਨਾਲ ਹੈ। ਜਿਵੇਂ ਕਿ ਇਸ ਦੀ ਕੀਮਤ ਤੋਂ ਪਤਾ ਚੱਲਦਾ ਹੈ ਕਿ ਇਸ ਬਾਈਕ 'ਚ ਕੰਪਨੀ ਨੇ ਤਮਾਮ ਆਧੁਨਿਕ ਫ਼ੀਚਰ ਦਿੱਤੇ ਹਨ, ਜਿਸ ਵਿਚ ਰੇਨ, ਰੋਡ ਅਤੇ ਆਫ਼-ਰੋਡ ਵਰਗੇ ਕਈ ਡਰਾਈਵਿੰਗ ਮੋਡ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਹ ਬਾਈਕ ਏ.ਬੀ.ਐੱਸ., ਟ੍ਰੈਕਸ਼ਨ ਕੰਟਰੋਲ ਅਤੇ ਥ੍ਰੌਟਲ ਮੈਪਸ ਵਰਗੇ ਕਈ ਹਾਈਟੈੱਕ ਫ਼ੀਚਰ ਨਾਲ ਲੈਸ ਹੈ।
ਇਹ ਇੰਜਨ 137 ਬੀ.ਐੱਚ.ਪੀ. ਦੀ ਦਮਦਾਰ ਪਾਵਰ ਜਨਰੇਟਰ ਕਰਦਾ ਹੈ। ਉੱਥੇ ਹੀ ਇਸ ਦਾ ਟਾਰਕ 123 ਨਿਊਟਨ ਮੀਟਰ ਦਾ ਹੈ। ਬਾਈਕ 'ਚ 6-ਸਪੀਡ ਗਿਅਰ ਬਾਕਸ ਦਿੱਤਾ ਗਿਆ ਹੈ। ਇਹ ਬਾਈਕ ਲੰਬੀ ਦੂਰੀ ਦੇ ਸਫ਼ਰ ਲਈ ਕਰੂਜ਼ ਕੰਟਰੋਲ ਨਾਲ ਵੀ ਲੈਸ ਹੈ। ਪਹਾੜੀ ਰਸਤਿਆਂ ਲਈ ਇਸ ਵਿਚ ਹਾਈਡ੍ਰੋਲਿਕ ਟਾਰਕ ਅਸਿਸਟ ਕੱਲਚ ਦਿੱਤਾ ਹੈ।
ਚੰਡੀਗੜ੍ਹ: ਦਮਦਾਰ ਅਤੇ ਖ਼ੂਬਸੂਰਤ ਬਾਈਕਸ ਲਈ ਪ੍ਰਸਿੱਧ ਟ੍ਰਾਇੰਫ ਭਾਰਤ 'ਚ ਆਪਣੀ ਸਭ ਤੋਂ ਮਹਿੰਗੀ ਬਾਈਕ 2017 ਟਾਈਗਰ ਐਕਸਪਲੋਰਰ ਉਤਾਰਨ ਦੀ ਤਿਆਰੀ 'ਚ ਹੈ। ਕੰਪਨੀ ਇਸੇ ਮਹੀਨੇ ਇਸ ਬਾਈਕ ਨੂੰ ਲਾਂਚ ਕਰ ਸਕਦੀ ਹੈ। ਕੰਪਨੀ ਨੇ ਫ਼ਿਲਹਾਲ ਕੀਮਤ ਦਾ ਐਲਾਨ ਨਹੀਂ ਕੀਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦੀ ਕੀਮਤ ਲਗਭਗ 22 ਲੱਖ ਰੁਪਏ ਹੋ ਸਕਦੀ ਹੈ।
- - - - - - - - - Advertisement - - - - - - - - -