ਮਹਿੰਦਰਾ ਨੇ ਲਾਂਚ ਕੀਤੀ ਇਹ ਗੱਡੀ, ਜਾਣੋ ਹਾਈ ਟੈੱਕ ਖ਼ੂਬੀਆਂ ਤੇ ਕੀਮਤ
ਇਸ ਦੇ ਇੰਟੀਰੀਅਰ ਨੂੰ ਇਟਲੀ ਦੇ ਮਹਾਨ ਡਿਜ਼ਾਈਨ ਹਾਊਸ ਪੀਨਿਫ਼ੈਰਿਨਾ ਵਲੋਂ ਡਿਜ਼ਾਈਨ ਕੀਤਾ ਗਿਆ ਹੈ। ਇਸ ਦਾ ਕੈਬਿਨ ਪ੍ਰੀਮੀਅਮ ਅਤੇ ਲਗਜ਼ਰੀ ਹੈ। ਨਵਾਂ ਪਰਲ ਵਾਈਟ ਰੰਗ ਇਸ ਵਿਚ ਪ੍ਰੀਮੀਅਮ ਅਪੀਲ ਭਰਦਾ ਹੈ।
ਬਾਹਰੀ ਦਿਖ ਵਿਚ ਫ਼ਰੰਟ ਗ੍ਰਿੱਲ ਅਤੇ ਫ਼ਾਗ ਲਾਈਟਾਂ 'ਤੇ ਬਲੈਕ ਕ੍ਰੋਮ, ਕਾਰਬਨ ਬਲੈਕ ਫ਼ਿਨੀਸ਼ਿੰਗ ਨਾਲ ਸਟੈਟਿਕ ਬੇਂਡਿੰਗ ਹੈੱਡਲੈਂਮ ਅਤੇ ਅਲਾਏ ਵ੍ਹੀਲ, ਰੂਫ਼ ਰੇਲਸ ਅਤੇ ਰੀਅਰ ਸਪੇਅਰ ਵ੍ਹੀਲ ਕਵਰ 'ਤੇ ਮੈਟੇਲਿਕ ਗ੍ਰੇ ਵੀ ਬਿਹਤਰ ਬਣਿਆ ਹੈ।
ਟੀ.ਯੂ.ਵੀ. 300 'ਚ ਜੀ.ਪੀ.ਐਸ. ਨੈਵੀਗੇਸ਼ਨ ਅਤੇ ਲੈਦਰ ਸੀਟਾਂ ਨਾਲ ਨਵੇਂ ਰੂਪ 'ਚ 17.8 ਸੈਮੀ. ਕਲਰ ਟੱਚ ਸਕ੍ਰੀਨ, ਯੂ.ਐਸ.ਬੀ, ਬਲੂਸੈਂਸ ਤਕਨੀਕ ਰਾਹੀਂ ਵੀਡੀਓ ਅਤੇ ਤਸਵੀਰ ਪਲੇਬੈਕ ਤੋਂ ਇਲਾਵਾ ਡਰਾਈਵਰ ਇਨਫ਼ੋਰਮੇਸ਼ਨ ਸਿਸਟਮ ਹੈ।
ਇਸ ਨੂੰ ਵੱਖ-ਵੱਖ ਪ੍ਰੀਮੀਅਮ ਅਤੇ ਹਾਈ ਟੈੱਕ ਖ਼ੂਬੀਆਂ ਨਾਲ ਲਾਂਚ ਕੀਤਾ ਗਿਆ ਹੈ। ਦੇਸ਼ ਭਰ ਦੇ ਸਾਰੇ ਡੀਲਰਾਂ ਕੋਲ ਇਸ ਦੀ ਬੁਕਿੰਗ ਸ਼ੁਰੂ ਹੋ ਚੁਕੀ ਹੈ।
ਮੁੰਬਈ- ਭਾਰਤ ਦੀ ਮੌਹਰੀ ਐਸ.ਯੂ.ਵੀ. ਨਿਰਮਾਤਾ ਕੰਪਨੀ ਮਹਿੰਦਰਾ ਐਾਡ ਮਹਿੰਦਰਾ ਲਿਮ. ਨੇ ਆਪਣੀ ਬੋਲਡ ਅਤੇ ਸਟਾਈਲਿਸ਼ ਟੀ.ਯੂ.ਵੀ. 300 ਦੇ ਲਗਜ਼ਰੀ ਹਾਈ-ਐਾਡ 'ਟੀ.10' ਵੈਰੀਅੰਟ ਨੂੰ ਲਾਂਚ ਕੀਤਾ ਹੈ। ਇਸ ਦੀ ਕੀਮਤ 9.66 ਲੱਖ ਰੁਪਏ (ਐਕਸ-ਸ਼ੋ ਰੂਮ, ਮੁੰਬਈ) ਹੈ।