ਟੌਇਲਟ ਸੀਟ ਤੋਂ ਵੀ 7 ਗੁਣਾ ਜ਼ਿਆਦਾ ਗੰਦੇ ਹੁੰਦੇ ਮੋਬਾਈਲ ਫੋਨ
ਇਸ ਖੋਜ ਵਿੱਚ ਲਗਪਗ 2 ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ 40 ਫੀਸਦੀ ਲੋਕਾਂ ਨੇ ਇਸ ਗੱਲ ਨੂੰ ਮੰਨਿਆ ਕਿ ਉਹ ਬਾਥਰੂਮ ਵਿੱਚ ਵੀ ਮੋਬਾਈਲ ਫੋਨ ਦਾ ਇਸਤੇਮਾਲ ਕਰਦੇ ਹਨ। ਇਸੇ ਵਜ੍ਹਾ ਕਰਕੇ ਅੱਜਕਲ੍ਹ ਮੋਬਾਈਲ ਫੋਨ ਟੌਇਲਟ ਸੀਟ ਤੋਂ ਵੀ ਜ਼ਿਆਦਾ ਗੰਦੇ ਹੋ ਗਏ ਹਨ।
ਖੋਜੀਆਂ ਨੇ ਦੱਸਿਆ ਕਿ ਜਿਨ੍ਹਾਂ ਮੋਬਾਈਲ ਫੋਨਾਂ ਵਿੱਚ ਲੈਦਰ ਦਾ ਕਵਰ ਲਾਇਆ ਹੁੰਦਾ ਹੈ, ਉਸ ’ਤੇ ਟੌਇਲਟ ਤੋਂ 17 ਗੁਣਾ ਜ਼ਿਆਦਾ ਜੀਵਾਣੂ ਮਿਲੇ ਹਨ ਜਦਕਿ ਪਲਾਸਟਿਕ ਕਵਰ ਵਾਲੇ ਮੋਬਾਈਲ ਫੋਨ ’ਤੇ 1,454 ਬੈਕਟੀਰੀਆ ਮਿਲੇ। ਇਹ ਟੌਇਲਟ ਸੀਟ ਦਾ 7 ਗੁਣਾ ਹੈ।
ਦੂਜੇ ਬੰਨੇ ਜਦੋਂ ਮੋਬਾਈਲ ਫੋਨ ਦੀ ਸਕੈਨਿੰਗ ਕੀਤੀ ਗਈ ਤਾਂ ਫੋਨ ਤੋਂ ਅਜਿਹੇ 1479 ਸਪੌਟ ਮਿਲੇ, ਜੋ ਟੌਇਲਟ ਸੀਟ ਤੋਂ 7 ਗੁਣਾ ਜ਼ਿਆਦਾ ਹਨ।
ਇਸ ਸਟੱਡੀ ਵਿੱਚ ਖੋਜਕਾਰਾਂ ਨੇ ਟੌਇਲਟ ਸੀਟ ਨੂੰ ਸਕੈਨ ਕਰਕੇ ਬੈਕਟੀਰੀਆ ਦਾ ਮੌਜੂਦਗੀ ਵਾਲੇ 220 ਸਪੌਟ ਦੀ ਪਛਾਣ ਕੀਤੀ।
ਰਿਸਰਚਰਾਂ ਮੁਤਾਬਕ ਲੋਕ ਆਪਣੇ ਫੋਨ ਨੂੰ ਵੀ ਬਾਥਰੂਮ ਵਿੱਚ ਲੈ ਕੇ ਬੈਠ ਜਾਂਦੇ ਹਨ, ਇਸ ਲਈ ਫੋਨ ਵਿੱਚ ਜ਼ਿਆਦਾ ਜੀਵਾਣੂ ਪਾਏ ਜਾਂਦੇ ਹਨ।
ਇਨੀਸ਼ੀਅਲ ਵਾਸ਼ਰੂਮ ਹਾਈਜੀਨ ਦੀ ਸਟੱਡੀ ਕਰਨ ਵਾਲੇ ਖੋਜੀਆਂ ਨੇ ਇਸ ਦਾ ਕਾਰਨ ਵੀ ਦੱਸਿਆ ਹੈ।
ਚੰਡੀਗੜ੍ਹ: ਤਾਜ਼ਾ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਮੋਬਾਈਲ ਫੋਨਾਂ ਵਿੱਚ ਟੌਇਲਟ ਸੀਟ ਨਾਲੋਂ ਵੀ 7 ਗੁਣਾ ਜ਼ਿਆਦਾ ਬੈਕਟੀਰੀਆ ਹੁੰਦੇ ਹਨ।