ਤਾਂ ਇਨ੍ਹਾਂ ਗੱਲਾਂ ਕਰਕੇ ਮਰਦ ਸਬੰਧ ਬਣਾਉਣ ਤੋਂ ਭੱਜਦੇ ਦੂਰ, ਕਾਰਨ ਜਾਣ ਕੇ ਰਹਿ ਜਾਓਗੇ ਦੰਗ
ਇਹ ਤੱਥ ਵੀ ਸੈਕਸ ਨਾ ਕਰਨ ਦਾ ਵੱਡਾ ਕਾਰਨ ਹੈ।
Download ABP Live App and Watch All Latest Videos
View In Appਖੋਜ ਦੇ ਨਤੀਜਿਆਂ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਨਵੀਆਂ ਤਕਨੀਕਾਂ ਕਾਰਨ ਲੋਕ ਸੈਸਕ ਲਾਈਫ ਦਾ ਆਨੰਦ ਵੀ ਸਹੀ ਢੰਗ ਨਾਲ ਨਹੀਂ ਮਾਣ ਰਹੇ।
ਖੋਜ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਜ਼ਿਆਦਾਤਰ ਲੋਕ ਮਾਪਿਆਂ ਨਾਲ ਰਹਿੰਦੇ ਹਨ ਇਸ ਲਈ ਉਨ੍ਹਾਂ ਨੂੰ ਸਰੀਰਕ ਸਬੰਧ ਬਣਾਉਣ ਦਾ ਸਹੀ ਮੌਕਾ ਨਹੀਂ ਮਿਲਦਾ।
ਖੋਜ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਬਹੁਤ ਹੀ ਘੱਟ ਲੋਕ ਵਿਆਹ ਬੰਧਨ, ਲੰਮੇਂ ਰਿਸ਼ਤੇ ਜਾਂ ਕਮਿਟਿਡ ਰਹਿਣਾ ਪਸੰਦ ਕਰਦੇ ਹਨ।
ਮੁੱਖ ਖੋਜਕਾਰ ਤੇ ਮਨੋਵਿਗਿਆਨੀ ਪ੍ਰੋਫੈਸਰ ਜੀਨ ਟਵੇਂਗ ਦਾ ਕਹਿਣਾ ਹੈ ਕਿ ਸੈਕਸ ਤੋਂ ਇਲਾਵਾ ਲੋਕਾਂ ਨੂੰ ਮਨੋਰੰਜਨ ਦੀਆਂ ਕਈ ਹੋਰ ਚੀਜ਼ਾਂ ਵੀ ਉਪਲਬਧ ਹਨ, ਵੀਡੀਓ ਗੇਮ ਉਨ੍ਹਾਂ ਵਿੱਚ ਇੱਕ ਹੈ।
ਉੱਥੇ ਹੀ 30 ਸਾਲ ਉਮਰ ਵਰਗ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਅੱਜ ਤਕ ਸੈਕਸ ਹੀ ਨਹੀਂ ਕੀਤਾ ਹੈ। ਸਾਲ 2008 ਵਿੱਚ ਅਜਿਹੇ ਮਰਦਾਂ ਦਾ ਅੰਕੜਾ ਅੱਠ ਫੀਸਦ ਸੀ ਤਾਂ 10 ਸਾਲ ਬਾਅਦ ਇਹ ਅੰਕੜਾ 27 ਫੀਸਦ ਹੋ ਗਿਆ।
ਅੰਕੜਿਆਂ ਮੁਤਾਬਕ 20 ਸਾਲ ਦੀ ਉਮਰ ਵਾਲੇ 23 ਫੀਸਦੀ ਮਰਦਾਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਪਿਛਲੇ ਇੱਕ ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਸੈਕਸ ਨਹੀਂ ਕੀਤਾ ਹੈ। ਇਹ ਅੰਕੜਾ ਪਿਛਲੇ 10 ਸਾਲਾਂ ਵਿੱਚ ਦੁੱਗਣਾ ਹੋ ਗਿਆ ਹੈ।
ਸ਼ਿਕਾਗੋ ਯੂਨੀਵਰਸਿਟੀ ਦੇ ਜਨਰਲ ਸੋਸ਼ਲ ਸਰਵੇਖਣ ਮੁਤਾਬਕ ਅੰਕੜੇ ਇਸ ਪਾਸੇ ਇਸ਼ਾਰਾ ਕਰਦੇ ਹਨ ਕਿ ਜਵਾਨ ਮਰਦ ਵੀਡੀਓ ਗੇਮਜ਼ ਤੇ ਸੋਸ਼ਲ ਮੀਡੀਆ 'ਤੇ ਵੱਧ ਸਮਾਂ ਬਿਤਾਉਣਾ ਪਸੰਦ ਕਰਦੇ ਹਨ।
ਇਸ ਖੋਜ ਵਿੱਚ ਪਾਇਆ ਗਿਆ ਹੈ ਕਿ ਅੱਜ ਦੇ ਨੌਜਵਾਨ ਯਾਨੀ ਕਿ 35 ਸਾਲਾਂ ਤੋਂ ਘੱਟ ਉਮਰ ਦੇ ਮਰਦਾਂ ਨੂੰ ਵੀਡੀਓ ਗੇਮਜ਼ ਵੱਲ ਵੱਧ ਝੁਕਾਅ ਹੋਣ ਕਾਰਨ ਸੈਕਸ ਵਿੱਚ ਜ਼ਿਆਦਾ ਰੁਚੀ ਨਹੀਂ ਹੈ।
ਖੋਜ ਮੁਤਾਬਕ ਜਵਾਨ ਮਰਦਾਂ ਨੂੰ ਸੈਕਸ ਦੀ ਥਾਂ ਕੁਝ ਹੋਰ ਚੀਜ਼ਾਂ ਵੱਧ ਪਸੰਦ ਆਉਂਦੀਆਂ ਹਨ, ਜਿਵੇਂ ਵੀਡੀਓ ਗੇਮ ਖੇਡਣਾ ਤੇ ਸੋਸ਼ਲ ਮੀਡੀਆ 'ਤੇ ਰਹਿਣਾ।
ਆਮ ਤੌਰ 'ਤੇ ਇਹ ਧਾਰਨਾ ਹੈ ਕਿ ਜਵਾਨ ਮਰਦ ਸੈਕਸ ਪ੍ਰਤੀ ਵੱਧ ਆਕਰਸ਼ਿਤ ਰਹਿੰਦੇ ਹਨ। ਪਰ ਹਾਲ ਹੀ ਵਿੱਚ ਆਈ ਖੋਜ ਨੇ ਇਸ ਮਿੱਥ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
- - - - - - - - - Advertisement - - - - - - - - -