ਨੋਕੀਆ ਨੇ 17 ਹਜ਼ਾਰ ਵਾਲੇ ਸਮਾਰਟਫੋਨ ਦੀ ਕੀਮਤ 6,999 ਕੀਤਾ, ਖਰੀਦਣ ਦਾ ਸੁਨਹਿਰੀ ਮੌਕਾ
ਫੋਨ ਵਿੱਚ 32GB/64GB ਸਟੋਰੇਜ ਦਿੱਤੀ ਗਈ ਹੈ ਜਿਸ ਨੂੰ 128 GB ਤਕ ਐਕਸਪੈਂਡ ਕੀਤਾ ਜਾ ਸਕਦਾ ਹੈ। ਇਸ ਦਾ ਰੀਅਰ ਕੈਮਰਾ 16MP ਜਦਕਿ ਫਰੰਟ ਕੈਮਰਾ 8MP ਦਾ ਹੈ। ਫੋਨ ਫਿਗਰਪ੍ਰਿੰਟ ਸੈਂਸਰ ਨਾਲ ਆਉਂਦਾ ਹੈ।
ਆਫੀਸ਼ੀਅਲ ਵੈਬਸਾਈਟ ਦੇ ਇਲਾਵਾ ਇਸ ਫੋਨ ਨੂੰ ਈ-ਕਾਮਰਸ ਸਾਈਟ ਫਲਿੱਪਕਾਰਟ ਤੇ ਅਮੇਜ਼ੌਨ ਤੋਂ ਵੀ ਖਰੀਦਿਆ ਜਾ ਸਕਦਾ ਹੈ।
ਫੋਨ ਵਿੱਚ 5.5 ਇੰਚ ਦੀ 1080*1920 ਪਿਕਸਲ ਫੁੱਲ ਐਚਡੀ ਪਲੱਸ ਡਿਸਪਲੇਅ ਤੇ ਔਕਟਾਕੋਰ ਸਨੈਪਡ੍ਰੈਗਨ 630 ਪ੍ਰੋਸੈਸਰ ਹੈ।
ਉਸ ਸਮੇਂ ਇਸ ਦੇ 3 GB ਵਰਸ਼ਨ ਦੀ ਸ਼ੁਰੂਆਤੀ ਕੀਮਤ 16,999 ਰੁਪਏ ਤੇ 4 GB ਵਰਸ਼ਨ ਦੀ ਕੀਮਤ 18,999 ਰੁਪਏ ਸੀ।
ਫੋਨ ਆਪਣੀ ਨਵੀਂ ਕੀਮਤ ਨਾਲ ਨੋਕੀਆ ਇੰਡੀਆ ਆਨਲਾਈਨ ਸਟੋਰ 'ਤੇ ਵਿਕਣਾ ਸ਼ੁਰੂ ਹੋ ਗਿਆ ਹੈ। ਪਿਛਲੇ ਸਾਲ ਹੀ ਕੰਪਨੀ ਨੇ ਗੂਗਲ ਐਂਡ੍ਰੌਇਡ ਵੰਨ ਪ੍ਰੋਗਰਾਮ 'ਤੇ ਆਧਾਰਤ ਨੋਕੀਆ 6.1 ਦੇ ਦੋ ਵਰਸ਼ਨ ਲਾਂਚ ਕੀਤੇ ਸੀ।
ਚੰਡੀਗੜ੍ਹ: ਨੋਕੀਆ ਨੇ ਆਪਣੇ ਪਾਪੂਲਰ ਸਮਾਰਟਫੋਨ ਨੋਕੀਆ 6.1 ਦੀ ਕੀਮਤ ਵਿੱਚ ਭਾਰੀ ਕਟੌਤੀ ਕਰ ਦਿੱਤੀ ਹੈ। ਹੁਣ ਇਸ ਦੇ 3GB ਵਰਸ਼ਨ ਦੀ ਕੀਮਤ 6,999 ਰੁਪਏ ਤੇ 4 GB ਵਰਸ਼ਨ ਦੀ ਕੀਮਤ 9,999 ਰੁਪਏ ਹੈ।