ਪੰਜ ਮਹੀਨਿਆਂ 'ਚ ਸੜਕਾਂ 'ਤੇ ਦੌੜ ਰਹੀ ਇੱਕ ਲੱਖ ਡਿਜ਼ਾਇਰ, ਹੋਰ ਕਾਰਾਂ ਦੀ ਹਾਲਤ ਕੀਤੀ ਪਤਲੀ
ਕੰਪਨੀ ਮੁਤਾਬਕ ਮਾਰੂਤੀ ਡਿਜ਼ਾਇਰ ਦੀ ਕੁੱਲ ਵਿਕਰੀ 'ਚ ਕਰੀਬ 17 ਫ਼ੀ ਸਦੀ ਹਿੱਸਾ ਆਟੋਮੈਟਿਕ ਗੇਅਰਸ਼ਿਫਟ ਵੈਰੀਏਂਟ ਦਾ ਹੈ।
ਡਿਜ਼ਾਇਰ ਦੇ ਮੁਕਾਬਲੇ ਮੌਜੂਦ ਕਾਰਾਂ ਦੀ ਗੱਲ ਕਰੀਏ ਤਾਂ ਇਹ ਅੰਕੜਾ ਕਾਫੀ ਜ਼ਿਆਦਾ ਹੈ। ਇਸ ਦੇ ਮੁਕਾਬਲੇ 'ਚ ਮੌਜੂਦ ਹੁੰਡਈ ਐਕਸੇਂਟ ਨੂੰ ਹਰ ਮਹੀਨੇ ਕਰੀਬ 3 ਤੋਂ ਚਾਰ ਹਜ਼ਾਰ ਜਦਕਿ ਟਾਟਾ ਟਿਗੌਰ, ਹੌਂਡਾ ਅਮੇਜ਼ ਅਤੇ ਫੋਰਡ ਫੀਗੋ ਐਸਪਾਇਰ ਨੂੰ ਕਰੀਬ ਦੋ ਹਜ਼ਾਰ ਵਿਕਰੀ ਦੇ ਆਰਡਰ ਹੀ ਮਿਲ ਰਹੇ ਹਨ।
ਮਾਰੂਤੀ ਡਿਜ਼ਾਇਰ ਨੂੰ ਕੰਪਨੀ ਨੇ ਦਿਲ ਖਿੱਚਵੇਂ ਡਿਜ਼ਾਇਨ ਅਤੇ ਐਡਵਾਂਸਡ ਫੀਚਰ ਨਾਲ ਲੈਸ ਕੀਤਾ ਹੈ। ਇਹੋ ਕਾਰਨ ਹੈ ਕਿ ਗਾਹਕਾਂ ਨੇ ਸ਼ੁਰੂ ਤੋਂ ਹੀ ਇਸ ਕਾਰ ਨੂੰ ਚੰਗਾ ਹੁੰਗਾਰਾ ਦਿੱਤਾ।
ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਡਿਜ਼ਾਇਰ ਨੇ ਲੌਂਚ ਹੋਣ ਦੇ ਪੰਜ ਮਹੀਨਿਆਂ 'ਚ ਹੀ ਇੱਕ ਲੱਖ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ। ਮਾਰੂਤੀ ਡਿਜ਼ਾਇਰ ਨੂੰ ਕੰਪਨੀ ਨੇ ਇਸ ਸਾਲ ਮਈ 'ਚ ਲੌਂਚ ਕੀਤਾ ਸੀ। ਹਾਲੇ ਤਕ ਵੀ ਕੰਪਨੀ ਨੂੰ ਡਿਜ਼ਾਇਰ ਦੇ ਹਰ ਮਹੀਨੇ ਕਰੀਬ 30 ਹਜ਼ਾਰ ਕਾਰਾਂ ਦੇ ਆਰਡਰ ਮਿਲ ਰਹੇ ਹਨ।
ਨਵੀਂ ਡਿਜ਼ਾਇਰ 'ਚ ਐਲਈਡੀ ਪ੍ਰੋਜੈਕਟਰ, ਡੇ ਟਾਇਮ ਰਨਿੰਗ ਐਲਈਡੀ ਲਾਇਟਾਂ, ਰਿਵਰਸ ਪਾਰਕਿੰਗ ਸੈਂਸਰ, ਪੁਸ਼ ਬਟਨ ਸਟਾਰਟ, ਸਮਾਰਟ ਕੀਅ ਵਰਗੇ ਫੀਚਰ ਹਨ।