BMW ਦੀ ਨਵੀਂ ਕਾਰ, ਜਾਣੋ ਕਾਰ ਦੀ ਖਾਸੀਅਤ
Download ABP Live App and Watch All Latest Videos
View In Appਦੱਸ ਦਈਏ ਕਿ ਭਾਰਤ 'ਚ 2MW ਐਕਸ2 ਦੀ ਅਨੁਮਾਨਿਤ ਐਕਸ ਸ਼ੋਰੂਮ ਕੀਮਤ ਲਗਭਗ 45 ਲੱਖ ਰੁਪਏ ਹੈ।
ਉਥੇ ਹੀ ਭਾਰਤ 'ਚ ਇਸ ਕਾਰ ਦੀ ਐਟਰੀ ਅਗਲੇ ਸਾਲ ਕਿਸੇ ਵੀ ਮਹੀਨੇ 'ਚ ਹੋ ਸਕਦੀ ਹੈ। ਦੇਸ਼ 'ਚ ਇਸ ਦਾ ਮੁਕਾਬਲਾ ਮਰਸਡੀਜ਼-ਬੈਂਜ਼ ਜੀ. ਐੱਲ. ਸੀ. ਅਤੇ ਜੈਗੂਆਰ ਐੱਫ-ਪੇਸ ਵਰਗੀਆਂ ਕਾਰਾਂ ਨਾਲ ਹੋਵੇਗਾ
ਫੀਚਰਸ ਦੀ ਗੱਲ ਕਰੀਏ ਤਾਂ ਕੰਪਨੀ ਨੇ ਕਾਰ 'ਚ 8.8-ਇੰਚ ਦਾ ਟੱਚਸਕ੍ਰੀਨ ਇੰਫੋਟੇਨਮੇਂਟ ਸਿਸਟਮ ਦਿੱਤਾ ਹੈ। ਇਹ ਇੰਫੋਟੇਨਮੇਂਟ ਸਿਸਟਮ ਆਈ. ਡਰਾਇਵ ਜਿਹੇ ਵੱਡੇ ਫੀਚਰਸ ਨੂੰ ਸਪੋਰਟ ਕਰਦਾ ਹੈ।
BMW ਜਲਦ ਹੀ ਆਪਣੀ ਨਵੀਂ ਐੱਸ. ਯੂ. ਵੀ. ਐਕਸ 2 ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਇਸ ਕਾਰ ਨੂੰ ਸਪੋਰਟਸ ਐਕਟੀਵਿਟੀ ਵ੍ਹੀਕਲ ਦਾ ਨਾਮ ਦਿੱਤਾ ਹੈ ਅਤੇ ਐਕਸ 2 ਦੀ ਸਟਾਇਲ ਅਤੇ ਫਾਸਟਬੈਕ ਰੂਫਲਾਈਨ ਕੰਪਨੀ ਦੀ ਹੀ ਬਾਕੀ ਕਾਰਾਂ ਵਰਗੀ ਹੈ।
ਕੰਪਨੀ ਨੇ ਇਸ ਐੱਸ. ਯੂ. ਵੀ. 'ਚ 2.0-ਲਿਟਰ ਦਾ ਪੈਟਰੋਲ ਅਤੇ ਡੀਜਲ ਇੰਜਣ ਦਿੱਤਾ ਹੈ, ਇਸ ਦੇ ਨਾਲ ਹੀ 1.5-ਲਿਟਰ 3-ਸਿਲੰਡਰ ਪੈਟਰੋਲ ਇੰਜਣ ਵੀ ਦਿੱਤਾ ਗਿਆ ਹੈ ਜੋ ਛੋਟੀ ਕਾਰਾਂ 'ਚ ਦਿੱਤਾ ਜਾਂਦਾ ਹੈ। ਕੰਪਨੀ ਇਸ ਕਾਰ ਨੂੰ 2018 ਦੇ ਮੱਧ ਤੱਕ ਲਾਂਚ ਕਰਣ ਵਾਲੀ ਹੈ।
BMW ਨੇ ਇਹ ਕਾਰ ਸ਼ਹਿਰੀ ਗਾਹਕਾਂ ਨੂੰ ਟਾਰਗੇਟ ਕਰਕੇ ਬਣਾਈ ਹੈ ਅਤੇ ਟੂ- ਵ੍ਹੀਲ ਡਰਾਇਵ ਦੇ ਨਾਲ ਇਸ ਕਾਰ 'ਚ ਆਪਸ਼ਨ ਦੇ ਤੌਰ 'ਤੇ 4-ਵ੍ਹੀਲ ਡਰਾਇਵ ਆਪਸ਼ਨ ਵੀ ਮੌਜੂਦ ਹੈ।
BMW ਐਕਸ2 'ਚ ਵੱਡੀ ਗਰਿਲ ਦੇ ਨਾਲ ਐੱਲ. ਈ. ਡੀ ਹੈੱਡਲਾਈਟਸ ਦਿੱਤੇ ਗਏ ਹਨ। ਕੰਪਨੀ ਨੇ ਇਸ ਕਾਰ 'ਚ ਨਵੇਂ ਡਿਜ਼ਾਇਨ ਦਾ ਬੰਪਰ ਲਗਾਇਆ ਹੈ ਜੋ ਵੱਡੇ ਏਅਰ ਇੰਟੈਕਸ ਦੇ ਨਾਲ ਆਉਂਦਾ ਹੈ। ਕਾਰ ਦੇ ਰਿਅਰ ਹਿੱਸੇ 'ਚ ਐਲ. ਈ. ਡੀ ਟੇਲਲੈਂਪਸ ਦੇ ਨਾਲ ਡਿਫਿਊਜ਼ਰ ਅਤੇ ਟਵਿਨ ਐਗਜ਼ਹਾਸਟ ਦਿੱਤੇ ਗਏ ਹਨ। BMW ਐਕਸ2 'ਚ 18-ਇੰਚ ਅਲੌਏ ਵ੍ਹੀਲਸ ਦਿੱਤੇ ਗਏ ਹਨ ਅਤੇ ਗਾਹਕਾਂ ਲਈ ਇਸ ਕਾਰ 'ਚ 19-ਇੰਚ ਅਲੌਏ ਵ੍ਹੀਲਸ ਦਾ ਵੀ ਆਪਸ਼ਨ ਉਪਲੱਬਧ ਹੈ।
ਸੇਫਟੀ ਦੀ ਗੱਲ ਕਰੀਏ ਤਾਂ ਇਸ ਕਾਰ 'ਚ ਲੇਨ ਡਿਪਾਰਚਰ ਵਾਰਨਿੰਗ, ਸਪੀਡ ਲਿਮਿਟ ਵਾਰਨਿੰਗ, ਆਟੋਮੈਟਿਕ ਹਾਈ ਬੀਮ ਅਤੇ ਪੈਦਲ ਮੁਸਾਫਰਾਂ ਤੋਂ ਟਕਰਾਓਣ ਦੇ ਹਾਲਤ 'ਚ ਵਾਰਨਿੰਗ ਦਿੱਤੀ ਗਈ ਹੈ। ਕਾਰ 'ਚ ਆਪਸ਼ਨਲ ਆਟੋਮੈਟਿਕ ਕਰੂਜ਼ ਕੰਟਰੋਲ ਫੀਚਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਕੰਪਨੀ ਨੇ ਫੁੱਲ ਹੈੱਡ-ਡਿਸਪਲੇਅ ਆਪਸ਼ਨ ਦੇ ਤੌਰ 'ਤੇ ਉਪਲੱਬਧ ਕਰਾਇਆ ਗਿਆ ਹੈ। ਇਸ ਐੱਸ. ਯੂ. ਵੀ 'ਚ ਕੰਪਨੀ ਨੇ ਵਾਈ-ਫਾਈ ਹਾਟਸਪਾਟ ਅਤੇ ਐਪਲ ਕਾਰ ਪਲੇਅ ਜਿਹੇ ਫੀਚਰਸ 'ਤੇ ਹਨ ਅਤੇ ਫਿਲਹਾਲ ਕੰਪਨੀ ਨੇ ਇਸ ਕਾਰ 'ਚ ਐਂਡ੍ਰਾਇਡ ਆਟੋ ਨਹੀਂ ਦਿੱਤਾ ਹੈ।
- - - - - - - - - Advertisement - - - - - - - - -