ਸੈਮਸੰਗ ਨੂੰ ਵੱਟਾ ਲਾਉਣ ਵਾਲੀਆਂ ਚੀਨੀ ਕੰਪਨੀਆਂ ਨੂੰ ਮੂੰਹ ਤੋੜ ਜਵਾਬ ਦੇਵੇਗਾ ਇਹ ਨਵਾਂ ਫ਼ੋਨ
ਅਮੇਜ਼ਨ ਇੰਡੀਆ ਦੇ ਨਿਦੇਸ਼ਕ ਨੂਰ ਪਟੇਲ ਨੇ ਕਿਹਾ ਕਿ ਕਸਟਮਰ ਸੈਂਟ੍ਰਿਕ ਇਨੋਵੇਸ਼ਨ ਅਤੇ ਸ਼ਾਨਦਾਰ ਫਲੈਗਸ਼ਿਪ ਫੀਚਰਸ ਵਾਲਾ ਗੈਲੈਕਸੀ A8 PLUS ਇੱਕ ਪਰਫਾਰਮੈਂਸ ਪਾਵਰਹਾਊਸ ਹੈ। ਸਾਨੂੰ ਵਿਸ਼ਵਾਸ਼ ਹੈ ਕਿ ਅਮੇਜ਼ਨ ਡਾਟ ਇਨ 'ਤੇ ਇਹ ਸਮਾਰਟਫ਼ੋਨ ਬੇਹੱਦ ਕਾਮਯਾਬ ਸਾਬਿਤ ਹੋਵੇਗਾ।
ਸੈਮਸੰਗ ਨੇ ਗੈਲੈਕਸੀ A8 PLUS ਵਿੱਚ ਸੈਮਸੰਗ ਪੇਅ ਦੀ ਸੁਵਿਧਾ ਵੀ ਦਿੱਤੀ ਹੈ। ਇਸ ਫ਼ੋਨ ਦੀ ਬੈਟਰੀ 3500 ਐੱਮ.ਏ.ਐੱਚ. ਦੀ ਹੈ।
ਗੈਲੈਕਸੀ A8 PLUS ਵਿੱਚ 16 ਮੈਗਾਪਿਕਸਲ ਅਤੇ 8 ਮੈਗਾਪਿਕਸਲ ਦਾ ਐਫ 1.9 ਡੁਅਲ-ਫਰੰਟ ਕੈਮਰਾ ਸੈੱਟਅੱਪ ਹੈ। ਇਹ ਫ਼ੋਨ ਆਲਵੇਜ਼ ਆਨ ਡਿਸਪਲੇ ਦੇ ਨਾਲ ਆਉਂਦਾ ਹੈ।
ਇਸ ਸਮਾਰਟਫੋਨ ਵਿੱਚ 6 ਇੰਚ ਦੀ ਫੁੱਲ ਐੱਚ.ਡੀ. ਸੁਪਰ ਐਮੋਲੇਡ ਇਨਫਿਨਿਟੀ ਡਿਸਪਲੇਅ ਹੈ, ਅਤੇ ਇਸ ਦਾ ਐਕਸਪੈਕਟ ਰੇਸ਼ੋ 18:5:9 ਹੈ।
ਉਨ੍ਹਾਂ ਕਿਹਾ ਕਿ ਇਸ ਵਿੱਚ ਡੁਅਲ ਫਰੰਟ ਕੈਮਰਾ ਸੈੱਟਅੱਪ ਹੈ, ਜਿਸ ਨੂੰ ਸੈਮਸੰਗ ਨੇ ਪਹਿਲੀ ਵਾਰ ਪੇਸ਼ ਕੀਤਾ ਗਿਆ ਹੈ। ਇਸ ਵਿੱਚ 6 ਜੀ.ਬੀ. ਰੈਮ ਅਤੇ 64 ਜੀ.ਬੀ. ਇੰਟਰਨਲ ਮੈਮਰੀ ਹੈ। ਇਸ ਵਿੱਚ ਇੱਕ ਵੱਡਾ ਇਨਫਿਨਿਟੀ ਡਿਸਪਲੇ ਅਤੇ ਵਧੀਆ ਡਿਜ਼ਾਈਨ ਹੈ, ਜੋ ਸੈਮਸੰਗ ਦੇ ਡਿਜ਼ਾਈਨ ਕੰਪਨੀ ਦੇ ਡਿਜ਼ਾਈਨਿੰਗ ਐਕਸਪੀਰੀਐਂਸ ਨਾਲ ਬਣਾਇਆ ਗਿਆ ਹੈ।
ਸੈਮਸੰਗ ਇੰਡੀਆ ਦੇ ਜਨਰਲ ਮੈਨੇਜਰ (ਮੋਬਾਈਲ ਬਿਜ਼ਨੈਸ) ਆਦਿਤਿਆ ਬੱਬਰ ਨੇ ਕਿਹਾ ਕਿ ਗੈਲੈਕਸੀ A8 PLUS ਦੇ ਕਈ ਫ਼ੀਚਰਸ ਅਜਿਹੇ ਹਨ ਜੋ ਸਾਡੇ ਫਲੈਗਸ਼ਿਪ ਡਿਵਾਈਸ-ਸੈਮਸੰਗ S8, S8 PLUS ਅਤੇ NOTE 8 ਵਿੱਚ ਹਨ।
ਗੈਲੈਕਸੀ A8 PLUS ਸੈਮਸੰਗ ਦਾ ਪਹਿਲਾ ਸਮਾਰਟਫ਼ੋਨ ਹੈ ਜੋ ਡੁਅਲ ਫਰੰਟ ਕੈਮਰੇ ਦੇ ਨਾਲ ਹੈ।
ਚੀਨੀ ਕੰਪਨੀਆਂ ਦੀ 30,000 ਤੋਂ 40,000 ਰੁਪਏ ਦੇ ਪ੍ਰਾਈਸ ਰੇਂਜ ਦੀ ਬਾਜ਼ਾਰ ਹਿੱਸੇਦਾਰੀ ਵਿੱਚ ਸੰਨ੍ਹ ਲਾਉਣ ਦੇ ਲਈ ਸੈਮਸੰਗ ਇੰਡੀਆ ਨੇ ਗੈਲੈਕਸੀ A8 PLUS ਸਮਾਰਟਫ਼ੋਨ ਫਲੈਗਸ਼ਿਪ ਫੀਚਰਸ ਦੇ ਨਾਲ 32,990 ਰੁਪਏ ਵਿੱਚ ਲਾਂਚ ਕੀਤਾ ਹੈ।