ਤੇ ਹੁਣ ਸਮਾਰਟਫੋਨ ਦੀ ਬੁਰੀ ਲਤ ਤੋਂ ਦੂਰ ਰਹਿਣ ਲਈ ਕਰੋ ਇਹ ਕੰਮ
-ਫੀਚਰ ਫੋਨ ਦੀ ਕਰੋ ਵਰਤੋਂ :-ਜੇਕਰ ਤੁਹਾਨੂੰ ਸਮਾਰਟਫੋਨ ਦੀ ਆਦਤ ਪੈ ਗਈ ਹੈ ਤਾਂ ਤੁਹਾਨੂੰ ਫੀਚਰ ਫੋਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਿਸਦੀ ਵਰਤੋਂ ਨਾਲ ਤੁਸੀਂ ਸਮਾਰਟਫੋਨ ਦੀ ਵਰਤੋਂ ਤੋਂ ਮੁਕਤੀ ਪਾ ਸਕਦੇ ਹੋ।
ਹਰ ਕਿਸੇ ਨੂੰ ਕੋਈ ਨਾ ਕੋਈ ਬੁਰੀ ਲ਼ਤ ਲੱੱਗੀ ਹੁੁੰਦੀ ਹੈ ਫਿਰ ਭਾਵੇਂ ਉਹ ਕਿਸੀ ਨਸ਼ੇ ਦੀ ਹੋਏ ਜਾਂ ਝੂਠ ਬੋਲਣਾ ਜਾਂ ਚੋਰੀ ਦੀ । ਅਜਿਹੀ ਹੀ ਇਕ ਬੁਰੀ ਲ਼ਤ ਹੈ ਫੋਨ ਦੀ ਵਰਤੋਂ ਦੀ ।ਦਰਅਸਲ ਫੋਨਾਂ ਦੀ ਵਰਤੋਂ ਕਰਨ ਨਾਲ ਸਾਡੇ ਵਿਚੋਂ ਜਿਆਦਾ ਤਰ ਲੋਕਾਂ ਨੂੰ ਫੋਨ ਨੂੰ ਬਾਰ-ਬਾਰ ਦੇਖਣ ਦੀ ਆਦਤ ਪੈ ਗਈ ਹੈ ਚਾਹੇ ਕੋਈ ਮੈਸਜ ਜਾਂ ਕਾਲ ਆਈ ਹੋਏ ਜਾਂ ਨਾ ਫਿਰ ਵੀ ਸਾਨੂੰ ਆਦਤ ਹੈ ਫੋਨ ਸਕ੍ਰੀਨ ਨੂੰ ਆਨ ਕਰਨ ਦੀ। ਜ਼ਿਕਰੇਖਾਸ ਹੈ ਕਿ ਇਹ ਬੁਰੀ ਆਦਤ ਜਿਥੇ ਇਕ ਪਾਸੇ ਤੁਹਾਡੀ ਸਿਹਤ ਲਈ ਖ਼ਤਰਨਾਕ ਹੈ ਉਥੇ ਹੀ ਦੂਜੇ ਪਾਸੇ ਇਹ ਕਰੀਅਰ ਲਈ ਵੀ ਖਤਰਨਾਕ ਸਾਬਿਤ ਹੋ ਸਕਦਾ ਹੈ।
-ਫੀਚਰ ਫੋਨ ਦੀ ਕਰੋ ਵਰਤੋਂ :-ਜੇਕਰ ਤੁਹਾਨੂੰ ਸਮਾਰਟਫੋਨ ਦੀ ਆਦਤ ਪੈ ਗਈ ਹੈ ਤਾਂ ਤੁਹਾਨੂੰ ਫੀਚਰ ਫੋਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਿਸਦੀ ਵਰਤੋਂ ਨਾਲ ਤੁਸੀਂ ਸਮਾਰਟਫੋਨ ਦੀ ਵਰਤੋਂ ਤੋਂ ਮੁਕਤੀ ਪਾ ਸਕਦੇ ਹੋ।
ਮੋਬਾਇਲ ਦੀ ਘੱੱਟ ਵਰਤੋਂ ਕਰੋ:- ਸਾਨੂੰ ਆਪਣੇ ਮੋਬਾਇਲ ਫੋਨ ਤੋਂ ਦੂਰ ਰਹਿਣਾ ਚਾਹੀਦਾ ਹੈ ਇਸਦਾ ਇਹ ਮਤਲਬ ਨਹੀਂ ਕਿ ਫੋਨ ਦਾ ਇਸਤੇਮਾਲ ਹੀ ਨਾ ਕਰੋ ਪਰ ਜਿੰਨਾ ਹੋ ਸਕੇ ਉਨ੍ਹਾਂ ਦੂਰ ਰਹਿਣਾ ਚਾਹੀਦਾ ਹੈ। ਖਾਸ ਤੌਰ ‘ਤੇ ਜਦੋਂ ਖਾਣਾ ਖਾਇਆ ਜਾਏ ਜਾਂ ਪੜ੍ਹਾਈ ਕਰਦੇ ਹੋਵੋ।
-ਸੋਣ ਤੋਂ ਪਹਿਲਾਂ ਫੋਨ ਨੂੰ ਕਰੋ ਬੰਦ:- ਬਹੁਤ ਸਾਰੇ ਲੋਕ ਸੋਣ ਲਗੇ ਫੋਨ ਨੂੰ ਆਫ ਨਹੀਂ ਕਰਦੇ ਤੇ ਉਨ੍ਹਾਂ ਦਾ ਧਿਆਨ ਬਾਰ-ਬਾਰ ਫੋਨ ਵੱੱਲ ਹੀ ਜਾਂਦਾ ਹੈ ।ਅਜਿਹਾ ਕਰਨ ਨਾਲ ਨੀਂਦ ਟੁੱੱਟ ਜਾਂਦੀ ਹੈ ਤੇ ਪੂਰੀ ਨੀਂਦ ਨਾ ਹੋਣ ਕਾਰਨ ਦਿਨ ਵੀ ਖਰਾਬ ਜਾਂਦਾ ਹੈ।