ਬੈਸਟ ਕੈਮਰੇ ਵਾਲੇ 5 ਲਾਜਵਾਬ ਸਮਾਰਟਫੋਨ
ਸੈਮਸੰਗ ਗਲੈਕਸੀ ਨੋਟ 8: ਗਲੈਕਸੀ ਨੋਟ 8 ਦਾ ਕੈਮਰਾ ਹੁਣ ਤਕ ਦਾ ਸਭ ਤੋਂ ਬਿਹਤਰੀਨ ਕੈਮਰਾ ਹੈ। ਫੋਨ ਵਿੱਚ 6 GB ਰੈਮ ਤੇ 64 GB ਸਟੋਰੇਜ ਹੈ। ਇਸ ਦਾ ਪ੍ਰੋਸੈਸਰ 2.3GHz ਦਾ ਹੈ। ਫੋਨ ਐਂਡਰੌਇਡ ’ਤੇ ਕੰਮ ਕਰਦਾ ਹੈ। ਕੈਮਰਾ 12+12 ਮੈਗਾਪਿਕਸਲ ਤੇ ਬੈਟਰੀ 3300 mAh ਹੈ।
Download ABP Live App and Watch All Latest Videos
View In Appਐਪਲ ਆਈਫੋਨ 8 ਪਲੱਸ: ਇਹ ਫੋਨ 3 GB RAM ਤੇ 64/256 GB ਸਟੋਰੇਜ ਦੇ ਨਾਲ ਆਉਂਦਾ ਹੈ। ਫੋਨ ਦੀ ਡਿਸਪਲੇਅ 5.5 ਇੰਚ ਤੇ ਪ੍ਰੋਸੈਸਰ ਹੈਕਸਾ ਹੈ। ਓਪਰੇਟਿੰਗ ਸਿਸਟਮ ਵਿੱਚ ਆਈਓਐਸ ਵਰਤਿਆ ਗਿਆ ਹੈ। ਪ੍ਰਾਇਮਰੀ ਕੈਮਰਾ 12+12 ਮੈਗਾਪਿਕਸਲ ਜਦਕਿ ਫਰੰਟ ਕੈਮਰਾ 7 ਮੈਗਾਪਿਕਸਲ ਹੈ। ਬੈਟਰੀ 2691 mAh ਹੈ।
ਸੈਮਸੰਗ ਗਲੈਕਸੀ ਐਸ 9 ਪਲੱਸ: ਡੂਅਲ ਕੈਮਰਾ ਹੈ ਜੋ ਬਹੁਤ ਘੱਟ ਰੌਸ਼ਨੀ ਵਿੱਚ ਵੀ ਸ਼ਾਨਦਾਰ ਫੋਟੋ ਦਿੰਦਾ ਹੈ। ਡੂਅਲ ਪਿਕਸਲ ਸੈਂਸਰ ਦੀ ਮਦਦ ਨਾਲ ਇਹ ਤੇਜ਼ੀ ਨਾਲ ਫੋਕਸ ਕਰ ਲੈਂਦਾ ਹੈ। ਫੋਨ ਵਿੱਚ 6 GB ਰੈਮ ਤੇ 64 GB ਸਟੋਰੇਜ ਹੈ। ਡਿਸਪਲੇਅ 6.2 ਇੰਚ ਤੇ ਪ੍ਰੋਸੈਸਰ ਔਕਟਾ ਹੈ। ਫੋਨ ਐਂਡਰਾਇਡ ’ਤੇ ਕੰਮ ਕਰਦਾ ਹੈ। 12+12 ਮੈਗਾਪਿਕਸਲ ਦ ਪ੍ਰਾਇਮਰੀ ਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੋਨ ਦਾ ਬੈਟਰੀ 3500mAh ਹੈ।
ਐਪਲ ਆਈਫੋਨ X: ਪਿਕਸਲ 2 ਐਕਸਐਲ ਦੇ ਬਾਅਦ ਇਹ ਦੂਜਾ ਸਮਾਰਟਫੋਨ ਹੈ, ਜਿਸ ਦਾ ਕੈਮਰਾ ਬਹੁਤ ਵਧੀਆ ਹੈ। ਫੋਨ ਵਿੱਚ 3 GB RAM ਤੇ 64 GB ਸਟੋਰੇਜ ਹੈ। ਡਿਸਪਲੇਅ 5.8 ਇੰਚ ਤੇ ਪ੍ਰੋਸੈਸਰ 2.39GHz, ਹੈਕਸਾ ਹੈ। ਓਪਰੇਟਿੰਗ ਸਿਸਟਮ ਆਈਓਐਸ ਹੈ। ਪ੍ਰਾਇਮਰੀ ਕੈਮਰਾ 12+12 ਮੈਗਾਪਿਕਸਲ ਹੈ, ਜਦਕਿ ਫਰੰਟ ਕੈਮਰਾ 7 ਮੈਗਾਪਿਕਸਲ ਹੈ। ਬੈਟਰੀ 2716 mAh ਹੈ।
ਗੂਗਲ ਪਿਕਸਲ 2 XL: ਫੋਨ ਵਿੱਚ 4 GB ਰੈਮ ਤੇ 64 GB ਸਟੋਰੇਜ ਹੈ। ਫੋਨ ਦੀ ਡਿਸਪਲੇਅ 6 ਇੰਚ ਦੀ ਹੈ, ਜਦਕਿ ਪ੍ਰੋਸੈਸਰ 2.4GHz octa ਪ੍ਰੋਸੈਸਰ ਹੈ। ਕੈਮਰੇ ਦੀ ਗੱਲ ਕੀਤੀ ਜਾਏ ਤਾਂ ਇਸ ਦਾ ਪ੍ਰਾਇਮਰੀ ਕੈਮਰਾ 12.2 ਮੈਗਾਪਿਕਸਲ ਦਾ ਹੈ, ਜਦਕਿ ਫਰੰਟ ਕੈਮਰਾ 8 ਮੈਗਾਪਿਕਸਲ ਦਾ ਹੈ। ਫੋਨ ਦੀ ਬੈਟਰੀ 3520 mAh ਦੀ ਹੈ।
ਅੱਜਕੱਲ੍ਹ ਸਮਾਰਟਫੋਨ ਦੀ ਚੋਣ ਕਰਨ ਲੱਗਿਆਂ ਲੋਕ ਫੋਨ ਦੇ ਕੈਮਰੇ ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਹਨ। ਇਸੇ ਕਰਕੇ ਸਮਾਰਟਫੋਨ ਕੰਪਨੀਆਂ ਡੂਅਲ, ਟ੍ਰਿਪਲ ਕੈਮਰਾ ਤੇ ਉੱਧਰ ਨੋਕੀਆ ਤੇ ਸੈਮਸੰਗ 5 ਕੈਮਰਿਆਂ ਵਾਲਾ ਸਮਾਰਟਫੋਨ ਲਿਆਉਣ ਦੀ ਯੋਜਨਾ ਬਣਾ ਰਹੇ ਹਨ। ਅੱਜ ਅਸੀਂ ਦੱਸਾਂਗੇ ਅਜਿਹੇ ਹੀ ਸਭ ਤੋਂ ਵਧੀਆ ਕੈਮਰਿਆਂ ਵਾਲੇ 5 ਸਮਾਰਟਫੋਨ।
- - - - - - - - - Advertisement - - - - - - - - -