2019 'ਚ ਬਦਲ ਜਾਏਗਾ ਵ੍ਹੱਟਸਐਪ ਦਾ ਪੂਰਾ ਰੂਪ
ਵਾਇਸ ਮੈਸੇਜਿਸ- ਇੱਕੋ ਵਾਰ ਵਿੱਚ ਸਾਰੇ ਵਾਇਸ ਮੈਸੇਜਸ ਸੁਣੇ ਜਾ ਸਕਦੇ ਹਨ। ਇਸ ਫੀਚਰ ਦੀ ਮਦਦ ਨਾਲ ਲੋਕ ਸਾਰੇ ਵਾਇਸ ਮੈਸੇਜਸ ਇਕੱਠੇ ਸੁਣ ਸਕਦੇ ਹਨ। ਮੌਜੂਦਾ ਸਾਨੂੰ ਇੱਕ-ਇੱਕ ਕਰਕੇ ਵਾਇਸ ਮੈਸੇਜਸ ਸੁਣਨੇ ਪੈਂਦੇ ਹਨ। ਇਸ ਲਈ ਇਕੱਲੇ-ਇਕੱਲੇ ਮੈਸੇਜ ’ਤੇ ਪਲੇਅ ਬਟਨ ਨੂੰ ਕਲਿੱਕ ਕਰਨਾ ਪੈਂਦਾ ਹੈ। ਇਸ ਫੀਚਰ ਦੇ ਆਉਣ ਨਾਲ ਅਜਿਹਾ ਨਹੀਂ ਕਰਨਾ ਪਏਗਾ।
ਸਟਿੱਕਰ ਸਰਚ- ਇਸ ਦੀ ਮਦਦ ਨਾਲ ਸਟਿੱਕਰ ਸਰਚ ਕੀਤੇ ਜਾ ਸਕਣਗੇ। ਇਹ ਯੂਜ਼ਰਸ ਲਈ ਕਾਫੀ ਫਾਇਦੇਮੰਦ ਹੋਏਗਾ। ਇਸ ਦੀ ਮਦਦ ਨਾਲ ਕੋਈ ਵੀ ਸਟਿੱਕਰ ਤੇ ਜਿੱਫ ਸਰਚ ਕੀਤੀ ਜਾ ਸਕਦੀ ਹੈ।
ਮਲਟੀ ਸ਼ੇਅਰ ਫਾਈਲਸ- ਇਸ ਫੀਚਰ ਦੀ ਮਦਦ ਨਾਲ ਕਿਸੇ ਨਾਲ ਵੀ ਪੀਡੀਐਫ, ਆਡੀਓ ਤੇ ਇੱਕ ਤੋਂ ਵੱਧ ਕਾਨਟੈਕਟ ਸ਼ੇਅਰ ਕੀਤੇ ਜਾ ਸਕਦੇ ਹਨ। ਮੈਸੇਜ ਭੇਜਣ ਤੋਂ ਪਹਿਲਾਂ ਯੂਜ਼ਰ ਕੋਲ ਪ੍ਰਿਵਿਊ ਦੀ ਵੀ ਆਪਸ਼ਨ ਆਏਗੀ।
QR ਕੋਡ ਦੀ ਮਦਦ ਨਾਲ ਕਾਨਟੈਕਟ ਸ਼ੇਰ ਕਰਨਾ- ਇਸ ਫੀਚਰ ਦੀ ਮਦਦ ਨਾਲ ਕਿਸੇ ਨਾਲ ਵੀ ਆਪਣੇ ਕਾਨਟੈਕਟ ਸ਼ੇਅਰ ਕੀਤੇ ਜਾ ਸਕਦੇ ਹਨ। ਇਸ ਦੇ ਬਾਅਦ ਉਹ ਸੰਪਰਕ ਯੂਜ਼ਰ ਦੇ ਫੋਨ ਦੀ ਐਡਰਸ ਬੁੱਕ ਵਿੱਚ ਪਹੁੰਚ ਜਾਣਗੇ। ਇਸ ਫੀਚਰ ਇੰਸਟਾਗ੍ਰਮ ਦੇ ਨੇਮਟੈਗ ਫੀਚਰ ਵਾਂਗ ਕੰਮ ਕਰੇਗਾ ਜਿਸ ਨੂੰ ਹਾਲ ਹੀ ਵਿੱਚ ਇੰਸਟਾਗ੍ਰਾਮ ਲਈ ਰੋਲਆਊਟ ਕੀਤਾ ਗਿਆ ਸੀ।
ਡਾਰਕ ਮੋਡ- ਇਸ ਫੀਚਰ ਨਾਲ ਪੂਰੀ ਚੈਟ ਡਾਰਕ ਹੋ ਜਾਏਗੀ। ਫਿਲਹਾਲ ਇਹ ਫੀਚਰ ਯੂਟਿਊਬ, ਟਵਿੱਟਰ, ਗੂਗਲ ਮੈਪਸ ਤੇ ਗੂਗਲ ਮੈਸੇਜ ਵਿੱਚ ਹੈ। ਫੀਚਰ ਨੂੰ ਐਂਡ੍ਰੌਇਡ ਤੇ IOS ਪਲੇਟਫਾਰਮ ’ਤੇ ਵੇਖਿਆ ਗਿਆ ਹੈ।
ਵ੍ਹੱਟਸਐਪ ਲਿੰਕ ਅਕਾਊਂਟ- ਫਿਲਹਾਲ ਇਸ ਫੀਚਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਇਹ ਫੀਚਰ ਬਿਜ਼ਨੈੱਸ ਐਪ ਲਈ ਹੋਏਗੀ ਜਿੱਥੇ ਆਪਣੇ ਅਕਾਊਂਟ ਨੂੰ ਪਾਸਵਰਡ ਦੀ ਮਦਦ ਨਾਲ ਦੁਬਾਰਾ ਰਿਕਵਰ ਕੀਤਾ ਜਾ ਸਕੇਗਾ।
ਚੰਡੀਗੜ੍ਹ: ਪਿਛਲੇ ਸਾਲ 2018 ਵਿੱਚ ਵ੍ਹੱਟਸਐਪ ਨੇ ਬਿਹਤਰੀਨ ਫੀਚਰਸ ਪੇਸ਼ ਕੀਤੀਆਂ ਜਿਸ ਨਾਲ ਮੈਸੇਜਿੰਗ ਤੇ ਕਾਲਿੰਗ ਹੋਰ ਆਸਾਨ ਹੋ ਗਈ। ਹਾਲਾਂਕਿ ਕੁਝ ਫੀਚਰਸ ਆਨਲਾਈਨ ਦੇਖੀਆਂ ਗਈਆਂ, ਜਿਨ੍ਹਾਂ ’ਤੇ ਫਿਲਹਾਲ ਟੈਸਟਿੰਗ ਚੱਲ ਰਹੀ ਹੈ। ਇਨ੍ਹਾਂ ਐਪਸ ਦੇ ਬੀਟਾ ਵਰਜਨ ਉਪਲੱਬਧ ਹਨ।
ਵੇਕੇਸ਼ਨ ਤੇ ਸਾਇਲੈਂਟ ਮੋਡ- ਇਸ ਫੀਚਰ ਦੀ ਮਦਦ ਨਾਲ ਆਪਣੇ ਖ਼ਾਤੇ ਨੂੰ ਵੇਕੇਸ਼ਨ ਜਾਂ ਸਾਇਲੈਂਟ ਮੋਡ ’ਤੇ ਲਾਇਆ ਜਾ ਸਕਦਾ ਹੈ। ਇਹ ਫੀਚਰ ਸਾਇਲੈਂਡ ਮੋਡ ਵਰਗਾ ਹੋਏਗਾ ਜਿਸ ਨੂੰ ਕੁਝ ਯੂਜ਼ਰਸ ਲਈ ਰੋਲ ਆਊਟ ਕੀਤਾ ਜਾਏਗਾ।
ਸਿੱਧਾ ਨੋਟੀਫਿਕੇਸ਼ਨ ’ਚ ਵੇਖੋ ਵੀਡੀਓ- ਮੈਸੇਜ ਵਾਂਗ ਨੋਟੀਫਿਕੇਸ਼ਨ ਵਿੱਚ ਹੀ ਵੀਡੀਓ ਵੇਖੀ ਜਾ ਸਕੇਗੀ। ਵੀਡੀਓ ਵੇਖਣ ਲਈ ਪੂਰੀ ਚੈਟ ਜਾਂ ਐਪ ਖੋਲ੍ਹਣ ਦੀ ਲੋੜ ਨਹੀਂ ਹੈ।