ਚੋਣਾਂ ਤੋਂ ਪਹਿਲਾਂ WhatsApp ਧਮਾਕਾ, ਖ਼ਾਸ ਫੀਚਰ ਦਾ ਕਮਾਲ
ਪ੍ਰਾਈਵੇਟ ਰਿਪਲਾਈ- ਕਈ ਦਿਨਾਂ ਤੋਂ ਇਸ ਫੀਚਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਦੀ ਮਦਦ ਨਾਲ ਕਿਸੇ ਵੀ ਗਰੁੱਪ ਚੈਟ ਵਿੱਚੋਂ ਕਿਸੇ ਨੂੰ ਪ੍ਰਾਈਵੇਟ ਵਿੱਚ ਰਿਪਲਾਈ ਕੀਤਾ ਜਾ ਸਕਦੀ ਹੈ।
ਡਾਰਕ ਮੋਡ- ਕਈ ਵਾਰ ਲੋਕ ਰਾਤ ਵੇਲੇ ਚੈਟ ਕਰਦਿਆਂ ਵ੍ਹੱਟਸਐਪ ਦੀ ਰੌਸ਼ਨੀ ਤੋਂ ਪ੍ਰੇਸ਼ਾਨ ਹੋ ਜਾਂਦੇ ਹਨ। ਇਸੇ ਕਰਕੇ ਕੰਪਨੀ ਡਾਰਕ ਮੋਡ ਲੈ ਕੇ ਆ ਰਹੀ ਹੈ। ਇਸ ਨਾਲ ਬੈਟਰੀ ਵੀ ਬਚੇਗੀ।
ਰਿਵਰਸ ਇਮੇਜ ਸਰਚ- ਵ੍ਹੱਟਸਐਪ ਬੀਟਾ 2.19.73 ਅਪਡੇਟ ਵਿੱਚ ਇਹ ਫੀਚਰ ਸ਼ਾਮਲ ਕੀਤੀ ਗਈ ਹੈ। ਇਸ ਦਾ ਮਤਲਬ ਕਿ ਜੇ ਤੁਹਾਡੀ ਚੈਟ ਵਿੱਚ ਕੋਈ ਫੋਟੋ ਆ ਰਹੀ ਹੈ ਤਾਂ ਉਸ ਨੂੰ ਸਿੱਧਾ ਗੂਗਲ ਤੋਂ ਸਰਚ ਕੀਤਾ ਜਾ ਸਕਦਾ ਹੈ ਕਿ ਇਹ ਅਸਲੀ ਹੈ ਜਾਂ ਨਕਲੀ।
3D ਟੱਚ ਐਕਸ਼ਨ- ਇਹ ਫੀਚਰ ਐਕਸਕਲੂਸਿਵਲੀ ਆਈਫੋਨ ਵਰਤਣ ਵਾਲਿਆਂ ਲਈ ਆਏਗਾ। ਇਸ ਦੀ ਮਦਦ ਨਾਲ ਬਗੈਰ ਕਿਸੇ ਦੀ ਜਾਣਕਾਰੀ ਦੇ ਉਸ ਦੇ ਸਟੇਟਸ ਪੜ੍ਹ ਸਕਦੇ ਹੋ।
ਆਡੀਓ ਪਿੱਕਰ- ਇਸ ਫੀਚਰ ਦੀ ਮਦਦ ਨਾਲ ਕਿਸੇ ਨੂੰ ਭੇਜੀ ਜਾਣ ਵਾਲੀ ਆਡੀਓ ਕਲਿੱਪ ਨੂੰ ਭੇਜਣ ਤੋਂ ਪਹਿਲਾਂ ਸੁਣਿਆ ਜਾ ਸਕਦਾ ਹੈ। ਇਸ ਦੇ ਇਲਾਵਾ ਤੁਹਾਡੇ ਫੋਨ ਵਿੱਚ ਜੋ ਵੀ ਗਾਣੇ ਜਾਂ ਮਿਊਜ਼ਿਕ ਫਾਈਲਾਂ ਹਨ, ਉਹ ਸਭ ਐਪ ਵਿੱਚ ਲਿਸਟ ਹੋ ਜਾਣਗੀਆਂ। ਉਸ ਲਿਸਟ ਵਿੱਚੋਂ ਇੱਕ ਵੇਲੇ 30 ਫਾਈਲਾਂ ਭੇਜੀਆਂ ਜਾ ਸਕਦੀਆਂ ਹਨ।
ਹੁਣ ਕਈ ਨਵੀਆਂ ਅਪਡੇਟਸ ਆ ਰਹੀਆਂ ਹਨ ਜਿਨ੍ਹਾਂ ਵਿੱਚ ਯੂਜ਼ਰਸ ਨੂੰ ਨਵੀਆਂ ਫੀਚਰਸ ਮਿਲ ਰਹੀਆਂ ਹਨ। ਜਲਦ ਹੀ ਵ੍ਹੱਟਸਐਪ ਫਰਜ਼ੀ ਖਬਰਾਂ ਨਾਲ ਨਜਿੱਠਣ ਤੇ ਯੂਜ਼ਰ ਦੀਆਂ ਹੋਰ ਸਹੂਲਤਾਂ ਲਈ 5 ਨਵੀਆਂ ਅਪਡੇਟਸ ਲੈ ਕੇ ਆ ਰਿਹਾ ਹੈ।
ਚੰਡੀਗੜ੍ਹ: ਵ੍ਹੱਟਸਐਪ ਦੁਨੀਆ ਦੀ ਸਭ ਤੋਂ ਮਸ਼ਹੂਰ ਮੈਸੇਜਿੰਗ ਐਪ ਹੈ। ਫਿਲਹਾਲ ਐਪ ਨੂੰ ਫਰਜ਼ੀ ਖ਼ਬਰਾਂ ਦੇ ਮਾਮਲੇ ਵਿੱਚ ਕਾਫੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਚੋਣਾਂ ਦੇ ਮੱਦੇਨਜ਼ਰ ਫਰਜ਼ੀ ਖ਼ਬਰਾਂ ਫੈਲਣ ਦਾ ਖ਼ਦਸ਼ਾ ਹੋਰ ਵਧ ਜਾਂਦਾ ਹੈ। ਇਸ ਮੁਸ਼ਕਲ ਦੇ ਹੱਲ ਲਈ ਕੰਪਨੀ ਨੇ ਮੈਸੇਜ ਫਾਰਵਰਡ ਕਰਨ ਦੀ ਲਿਮਟ ਘਟਾ ਦਿੱਤੀ ਹੈ। ਉੱਧਰ ਕੰਪਨੀ ਅਖ਼ਬਾਰਾਂ ਟੀਵੀ ਐਡਸ ਤੇ ਹੋਰ ਤਰੀਕਿਆਂ ਨਾਲ ਵੀ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਕਿ ਉਹ ਫਰਜ਼ੀ ਖ਼ਬਰਾਂ ਨਾ ਸ਼ੇਅਰ ਕਰਨ।