2018 ਦੇ ਟੌਪ 5 ਸਮਾਰਟਫੋਨ, ਵੇਖੋ ਲਿਸਟ
ਆਸੂਸ ROG ਫੋਨ (ਕੀਮਤ- 69,999 ਰੁਪਏ)- ਇਹ ਰੈਗੁਲਰ ਫਲੈਗਸ਼ਿਪ ਸਮਾਰਟਫੋਨ ਨਹੀਂ ਹੈ ਕਿਉਂਕਿ ਇਹ ਗੇਮਿੰਗ ਨੂੰ ਧਿਆਨ ਵਿੱਚ ਰੱਖਦਿਆਂ ਬਣਾਇਆ ਗਿਆ ਹੈ। ਇਸ ਦਾ ਡਿਜ਼ਾਈਨ ਸ਼ਾਨਦਾਰ ਤੇ ਮਜ਼ਬੂਤ ਹੈ। ਫੋਨ ਵਿੱਚ ਸਨੈਪਟਡ੍ਰੈਗਨ 845 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਵਿੱਚ ਨੌਚ ਵੀ ਹੈ।
ਆਨਰ ਮੈਜਿਕ 2- ਇਹ ਐਸਾ ਡਿਵਾਇਸ ਹੈ ਜੋ ਫੋਨ ਦੇ ਫਰੰਟ ਕੈਮਰੇ ਨੂੰ ਪੂਰੀ ਤਰ੍ਹਾਂ ਢੱਕ ਦਿੰਦਾ ਹੈ। ਸਲਾਈਡਰ ਫੋਨ ਥੋੜਾ ਵੱਖਰਾ ਜਰੂਰ ਮਹਿਸੂਸ ਹੁੰਦਾ ਹੈ ਕਿਉਂਕਿ ਇਸ ਵਿੱਚ ਹੁਆਵੇ ਦੇ ਕਈ ਟੈਕਨੀਕਲ ਪਾਵਰ ਹਨ। ਫੋਨ ਨੂੰ ਪੂਰੀ ਤਰ੍ਹਾਂ ਬੇਜ਼ੇਲਲੈੱਸ ਬਣਾਉਣ ਲਈ ਇਸ ਵਿੱਚੋਂ ਨੌਚ ਵੀ ਹਟਾ ਦਿੱਤੀ ਗਈ ਹੈ।
ਵੀਵੋ ਨੈਕਸ ਡੂਅਲ ਡਿਸਪਲੇਅ ਐਡੀਸ਼ਨ- ਨੈਕਸ ਡੂਅਲ ਡਿਸਪਲੇਅ ਐਡੀਸ਼ਨ ਅਸਲੀ ਨੈਕਸ ਸਮਾਰਟਫੋਨ ਵਾਂਗ ਹੀ ਲੱਗਦਾ ਹੈ। ਇਸ ਦੇ ਬੇਜ਼ੇਲ ਨਹੀਂ ਹਨ ਪਰ ਜਦੋਂ ਫੋਨ ਨੂੰ ਪਲਟਿਆ ਜਾਂਦਾ ਹੈ ਤਾਂ ਧੱਕਾ ਲੱਗਦਾ ਹੈ। ਫੋਨ ਦੂਜਾ ਡਿਸਪਲੇਅ ਤਾਂ ਜ਼ਰੂਰ ਦਿੰਦਾ ਹੈ ਪਰ ਉਸ ’ਤੇ ਫਿੰਗਰਪ੍ਰਿੰਟ ਕੈਮਰਾ ਨਹੀਂ ਹੈ। ਹਾਲਾਂਕਿ ਇੱਕ ਫੋਨ ਵਿੱਚ ਇੱਕ ਤੋਂ ਜ਼ਿਆਦਾ ਡਿਸਪਲੇਅ ਦਾ ਇਸਤੇਮਾਲ ਕਰਨਾ ਯੂਜ਼ਰਸ ਲਈ ਥੋੜਾ ਵੱਖਰਾ ਜ਼ਰੂਰ ਹੋ ਸਕਦਾ ਹੈ।
ਹੁਆਵੇ ਮੈਟ ,20 ਪ੍ਰੋ (ਕੀਮਤ-69,990 ਰੁਪਏ)- ਪ੍ਰੀਮੀਅਮ ਸਮਾਰਟਫੋਨ ਰੇਂਜ ਵਿੱਚ ਜਿੱਥੇ ਐਪਲ ਤੇ ਸੈਮਸੰਗ ਦੀ ਟੱਕਰ ਹੋ ਰਹੀ ਸੀ ਤਾਂ ਹੁਆਵੇ ਨੇ ਆਪਣੇ ਮੈਟ 20 ਪ੍ਰੋ ਨਾਲ ਦੁਨੀਆ ਹਿਲਾ ਦਿੱਤੀ। ਇਹ ਮਾਰਕਿਟ ਵਿੱਚ ਸਭ ਤੋਂ ਬਿਹਤਰ ਐਂਡ੍ਰੌਇਡ ਸਮਾਰਟਫੋਨ ਹੈ। ਇਸ ਦੀ ਖ਼ਾਸੀਅਤ ਇਸ ਦੀ ਵੱਡੀ OLED ਡਿਸਪਲੇਅ, ਅਲਟ੍ਰਾ ਫਾਸਟ ਪਰਫਾਰਮੈਂਸ, ਪੂਰੇ ਦਿਨ ਦੀ ਬੈਟਰੀ ਲਾਈਫ, ਟ੍ਰਿਪਲ ਰੀਅਰ ਕੈਮਰਾ, ਵਾਟਰ ਰਜ਼ਿਸਟੈਂਟ ਬਾਡੀ, ਇਨ ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਤੇ ਬਿਹਤਰੀਨ ਮੈਟ ਡਿਜ਼ਾਈਨ ਹੈ।
ਓਪੋ ਫਾਈਂਡ X (ਕੀਮਤ-59,990)- ਓਪੋ ਨੇ ਕੁਝ ਸਮਾਂ ਜ਼ਰੂਰ ਲਿਆ ਪਰ ਅਖ਼ੀਰ ਉਸ ਨੇ ਬਿਹਤਰੀਨ ਫੋਨ ਪੇਸ਼ ਕੀਤਾ। ਫਰੰਟ ਤੇ ਬੈਕ ’ਤੇ ਕਵਰਡ ਗਲਾਸ ਤੇ ਮੈਡਲ ਓਪੋ ਫਾਈਂਡ X ਨੂੰ 2018 ਦਾ ਬੈਸਟ ਲੁਕਿੰਗ ਪ੍ਰੀਮੀਅਮ ਸਮਾਰਟਪੋਨ ਬਣਾਉਂਦੀਆਂ ਹਨ।
ਚੰਡੀਗੜ੍ਹ: ਵਰ੍ਹਾ 2018 ਮੋਬਾਈਲ ਦੀ ਦੁਨੀਆ ਲਈ ਬੇਹੱਦ ਖ਼ਾਸ ਰਿਹਾ। ਇਸ ਸਾਲ ਮੋਬਾਈਲ ਕੰਪਨੀਆਂ ਨੇ ਕਈ ਰਿਸਕ ਲਏ ਜਿਨ੍ਹਾਂ ਵਿੱਚ ਮੋਬਾਈਲ ਦਾ ਡਿਜ਼ਾਈਨ ਤੇ ਸਪੈਸੀਫਿਕੇਸ਼ਨਜ਼ ਸ਼ਾਮਲ ਹਨ। ਹਰ ਕੰਪਨੀ ਨੇ ਅਜਿਹੀ ਤਕਨੀਕ ਜਾਂ ਫੋਨ ਲਾਂਚ ਕੀਤਾ ਜੋ ਆਪਣੇ-ਆਪ ਵਿੱਚ ਬੇਹੱਦ ਵੱਖਰਾ ਸੀ। ਅੱਜ 2018 ਦੇ ਸਭ ਤੋਂ ਖ਼ਾਸ ਤੇ ਬਿਹਤਰੀਨ ਸਮਾਰਟਫੋਨ ਬਾਰੇ ਦੱਸਾਂਗੇ।