ਹਰ ਵੇਲੇ ਫੋਨ ’ਤੇ ਨੋਟੀਫਿਕੇਸ਼ਨ ਚੈੱਕ ਕਰਨ ਦੀ ਆਦਤ! ਇਹ ਖ਼ਬਰ ਜ਼ਰੂਰ ਪੜ੍ਹੋ
ਲੋਕਾਂ ਦੇ ਮਨ ਵਿੱਚ ਡਰ ਰਹਿੰਦਾ ਹੈ ਕਿ ਜੇ ਫੋਨ ਦੇ ਨੋਟੀਫਿਕੇਸ਼ਨ ਨਾ ਵੇਖੇ ਤਾਂ ਉਨ੍ਹਾਂ ਦਾ ਕੋਈ ਜ਼ਰੂਰੀ ਮੈਸੇਜ ਮਿਸ ਨਾ ਹੋ ਜਾਏ। ਇਸ ਨਾਲ ਤੁਹਾਡਾ ਆਰਾਮ ਕਰਨ ਦਾ ਸਮਾਂ ਵੀ ਘਟ ਜਾਂਦਾ ਹੈ।
Download ABP Live App and Watch All Latest Videos
View In Appਅਕਸਰ ਲੋਕ ਵਾਰ-ਵਾਰ ਆਪਣੇ ਫੋਨ ਤੋਂ ਨੋਟੀਫਿਕੇਸ਼ਨ ਚੈੱਕ ਕਰਦੇ ਹਨ। ਇੱਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਇਸ ਨਾਲ ਕੰਮ ’ਤੇ ਮਾੜਾ ਅਸਰ ਪੈਂਦਾ ਹੈ।
ਜੇ ਤਣਾਓ ਮੁਕਤ ਕੰਮ ਕਰਨਾ ਹੈ ਤਾਂ ਫੋਨ ਤੋਂ ਦੂਰ ਰਹਿ ਕੇ ਕੰਮ ਕਰੋ।
ਖੋਜਕਾਰ ਇਹ ਵੀ ਕਹਿੰਦੇ ਹਨ ਕਿ ਜੋ ਲੋਕ ਸੋਚਦੇ ਹਨ ਕਿ ਉਹ ਮਲਟੀਟਾਸਕ ਹਨ, ਉਹ ਸਿਰਫ ਮਿੱਥ ਪਾਲ ਰਹੇ ਹਨ। ਮਲਟੀਟਾਸਕ ਇੱਕ ਬਿਹਤਰ ਵਿਕਲਪ ਨਹੀਂ। ਦਿਮਾਗ ਇੱਕ ਵਾਰ ਸਿਰਫ ਇੱਕ ਜਾਣਕਾਰੀ ਲੈ ਸਕਦਾ ਹੈ।
ਇਸ ਨਾਲ ਕੰਮ ਕਰਨ ਤੋਂ ਧਿਆਨ ਭਟਕ ਜਾਂਦਾ ਹੈ ਤੇ ਵਾਪਸ ਕੰਮ ਵਿੱਚ ਧਿਆਨ ਲਾਉਣ ਲਈ ਤਕਰੀਬਨ 23 ਮਿੰਟ ਲੱਗਦੇ ਹਨ। ਖੋਜ ਇਹ ਸਲਾਹ ਦਿੰਦੀ ਹੈ ਕਿ ਕੰਮ ਕਰਨ ਦੀ ਥਾਂ ’ਤੇ ਫੋਨ ਨਾ ਰੱਖੋ।
ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹਰ ਸਮੇਂ ਫੋਨ ਦੇ ਨੋਟੀਫਿਕੇਸ਼ਨ ਖੋਲ੍ਹਣ ਨਾਲ ਇੰਨਾ ਨੁਕਸਾਨ ਹੁੰਦਾ ਹੈ ਕਿ ਉਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਫੋਨ ਦੇ ਨੋਟੀਫਿਕੇਸ਼ਨ ਨਾਲ ਦਿਮਾਗੀ ਸਿਹਤ ’ਤੇ ਵੀ ਮਾੜਾ ਅਸਰ ਪੈਂਦਾ ਹੈ। ਜਿੰਨੀ ਦੇਰ ਤੁਸੀਂ ਫੋਨ ਦੀ ਸਕਰੀਨ ਦੇਖਦੇ ਹੋ, ਉਨ੍ਹਾਂ ਹੀ ਤੁਹਾਡਾ ਸਟਰੈਸ ਵਧਦਾ ਹੈ।
ਜੇ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਤੁਸੀਂ ਦਿਨ ਭਰ ਕੁਝ ਨਹੀਂ ਕੀਤਾ ਤਾਂ ਇਸ ਦਾ ਸਾਰਾ ਦੋਸ਼ ਫੋਨ ਨੂੰ ਜਾਂਦਾ ਹੈ। ਖੋਜ ਮੁਤਾਬਕ ਕੰਮ ਵੇਲੇ ਫੋਨ ਨਾਲ ਰੱਖਣ ਕਰਕੇ ਕੰਮ ਕਰਨ ਦੀ ਸਮਰਥਾ ਘਟ ਜਾਂਦੀ ਹੈ।
ਨੋਟ: ਇਹ ਖੋਜ ਦੇ ਦਾਅਵੇ ਹਨ ਅਤੇ ਏਬੀਪੀ ਸਾਂਝਾ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ।
- - - - - - - - - Advertisement - - - - - - - - -