ਕੈਨੇਡਾ ਦੀ ਕੁਦਰਤੀ ਸੁੰਦਰਤਾ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਇਸ ਤੋਂ ਇਲਾਵਾ ਨੌਕਰੀਆਂ ਦੇ ਮੌਕੇ ਸਮੇਤ ਕਈ ਕਾਰਨ ਹਨ, ਜਿਸ ਕਾਰਨ ਲੋਕ ਉੱਥੇ ਸੈਟਲ ਹੋਣਾ ਚਾਹੁੰਦੇ ਹਨ।


ਅਮਰੀਕਾ ਦੀ ਯੂਐਸ ਨਿਊਜ਼ ਬੈਸਟ ਕੰਟਰੀ ਰੈਂਕਿੰਗ ਦੇ ਅਨੁਸਾਰ ਜੀਵਨ ਦੀ ਗੁਣਵੱਤਾ ਦੇ ਮਾਮਲੇ ਵਿੱਚ ਕੈਨੇਡਾ ਦੁਨੀਆ ਵਿੱਚ ਤੀਜੇ ਸਥਾਨ 'ਤੇ ਹੈ (ਸਵੀਡਨ ਅਤੇ ਡੈਨਮਾਰਕ ਤੋਂ ਬਾਅਦ)। ਆਰਥਿਕ ਸਥਿਰਤਾ, ਤਨਖਾਹ ਸਮਾਨਤਾ, ਚੰਗੀ ਸੁਰੱਖਿਆ ਵਰਗੇ ਕਈ ਕਾਰਨ ਹਨ, ਜੋ ਇੱਥੇ ਜੀਵਨ ਦੀ ਗੁਣਵੱਤਾ ਨੂੰ ਉੱਚਾ ਬਣਾਉਂਦੇ ਹਨ।


ਕੈਨੇਡਾ ਵਿੱਚ ਰੁਜ਼ਗਾਰ ਦੀਆਂ ਸੰਭਾਵਨਾਵਾਂ ਵੀ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਦੱਸ ਦਈਏ ਕਿ ਉੱਥੇ ਬੇਰੁਜ਼ਗਾਰੀ ਦੀ ਦਰ ਸਿਰਫ 5 ਫੀਸਦੀ ਹੈ। ਉਂਜ, ਉਦਯੋਗਾਂ ਤੋਂ ਇਲਾਵਾ ਸਿਹਤ, ਸਿੱਖਿਆ, ਇੰਜਨੀਅਰਿੰਗ, ਉਸਾਰੀ, ਖੇਤੀਬਾੜੀ ਆਦਿ ਕਈ ਖੇਤਰਾਂ ਵਿੱਚ ਕਾਮਿਆਂ ਦੀ ਵੱਡੀ ਘਾਟ ਹੈ।


ਕੈਨੇਡਾ ਵਿੱਚ ਸਿਹਤ ਦੇਖ-ਰੇਖ ਦੀ ਦੁਨੀਆ ਦੇ ਜ਼ਿਆਦਾਤਰ ਲੋਕਾਂ ਦੁਆਰਾ ਬਹੁਤ ਸ਼ਲਾਘਾ ਕੀਤੀ ਜਾਂਦੀ ਹੈ। ਕਿਉਂਕਿ ਉਥੋਂ ਦੀ ਸਰਕਾਰ ਜਨਤਕ ਸਿਹਤ ਲਈ ਬਹੁਤ ਖਰਚ ਕਰਦੀ ਹੈ। ਇਸ ਦੇ ਲਈ ਉੱਥੋਂ ਦੇ ਲੋਕ ਚੰਗੀ ਰਕਮ ਟੈਕਸ ਵੀ ਅਦਾ ਕਰਦੇ ਹਨ।


ਇਸਤੋਂ ਇਲਾਵਾ ਕੈਨੇਡਾ ਵਿੱਚ ਸਿੱਖਿਆ ਦੀ ਸਹੂਲਤ ਵੀ ਦੁਨੀਆ ਭਰ ਦੇ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ। ਇੰਨਾ ਹੀ ਨਹੀਂ, ਪਬਲਿਕ ਸਕੂਲ 5 ਤੋਂ 18 ਸਾਲ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਪ੍ਰਦਾਨ ਕਰਦੇ ਹਨ। ਦੁਨੀਆ ਭਰ ਤੋਂ ਲੋਕ ਇੱਥੇ ਉੱਚ ਸਿੱਖਿਆ ਲਈ ਆਉਂਦੇ ਹਨ। 


ਇਸ ਦੇ ਨਾਲ ਹੀ ਦੁਨੀਆ ਭਰ ਦੇ ਬਹੁਤ ਸਾਰੇ ਲੋਕ ਕੈਨੇਡਾ ਵਿੱਚ ਵਸ ਗਏ ਹਨ। ਇਸੇ ਲਈ ਉਥੋਂ ਦਾ ਸੱਭਿਆਚਾਰ ਅਸਲ ਵਿੱਚ ਮਿਸ਼ਰਤ ਸੱਭਿਆਚਾਰ ਹੈ। ਇਹ ਇੱਕ ਵੱਡਾ ਕਾਰਨ ਹੈ ਕਿ ਇਹ ਬਾਹਰੀ ਲੋਕਾਂ ਲਈ ਰਹਿਣਾ ਆਸਾਨ ਬਣਾਉਂਦਾ ਹੈ। ਇੱਥੇ ਕਈ ਦੇਸ਼ਾਂ ਅਤੇ ਭਾਸ਼ਾਵਾਂ ਦੇ ਲੋਕ ਰਹਿੰਦੇ ਹਨ।ਕੈਨੇਡੀਅਨ ਸ਼ਾਂਤੀ ਪਸੰਦ ਕਰਦੇ ਹਨ। ਕੈਨੇਡਾ ਨੂੰ ਦੁਨੀਆ ਦਾ ਸੱਤਵਾਂ ਸਭ ਤੋਂ ਸੁਰੱਖਿਅਤ ਦੇਸ਼ ਮੰਨਿਆ ਜਾਂਦਾ ਹੈ। ਇੱਥੇ ਅਪਰਾਧ ਦੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਹਨ। ਇਹ ਵੀ ਇੱਕ ਕਾਰਨ ਹੈ ਕਿ ਦੂਜੇ ਦੇਸ਼ਾਂ ਦੇ ਲੋਕ ਕੈਨੇਡਾ ਵਿੱਚ ਸੈਟਲ ਹੋਣਾ ਚਾਹੁੰਦੇ ਹਨ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।