African blackwood : ਭਾਰਤ ਵਿੱਚ ਚੰਦਨ ਦੀ ਲੱਕੜ ਨੂੰ ਸਭ ਤੋਂ ਮਹਿੰਗੀ ਲੱਕੜ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਾ ਇੱਕ ਰੁੱਖ ਲੱਗਣ ਵਿੱਚ ਕਈ ਸਾਲ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਇਸ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ, ਜਿਸ ਕਾਰਨ ਜ਼ਿਆਦਾਤਰ ਲੋਕ ਇਸ ਲੱਕੜ ਨੂੰ ਸਭ ਤੋਂ ਮਹਿੰਗੀ ਲੱਕੜ ਮੰਨਦੇ ਹਨ ਪਰ ਅਸੀਂ ਤੁਹਾਨੂੰ ਦੱਸ ਦਈਏ ਕਿ ਅਜਿਹਾ ਨਹੀਂ ਹੈ। ਦੁਨੀਆ ਦੀ ਸਭ ਤੋਂ ਮਹਿੰਗੀ ਲੱਕੜ ਅਫਰੀਕੀ ਬਲੈਕ ਲੱਕੜ ਹੈ।


ਅਫਰੀਕੀ ਬਲੈਕ ਲੱਕੜ ਦੁਨੀਆ ਦੀ ਸਭ ਤੋਂ ਮਹਿੰਗੀਆਂ ਲੱਕੜਾਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ, ਇਸ ਨੂੰ ਧਰਤੀ 'ਤੇ ਮੌਜੂਦ ਸਭ ਤੋਂ ਕੀਮਤੀ ਵਸਤੂਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਜਿਸ ਦਾ ਕਾਰਨ ਇਹ ਹੈ ਕਿ ਇਹ ਦੁਨੀਆ ਵਿੱਚ ਬਹੁਤ ਘੱਟ ਪਾਇਆ ਜਾਂਦਾ ਹੈ। ਦਰਅਸਲ, ਅਫਰੀਕਨ ਬਲੈਕ ਲੱਕੜੀ ਦੁਨੀਆ ਦੇ 197 ਦੇਸ਼ਾਂ 'ਚੋਂ ਸਿਰਫ 26 'ਚ ਪਾਈ ਜਾਂਦੀ ਹੈ। ਨਾਲ ਹੀ, ਇਸਦੇ ਰੁੱਖ ਨੂੰ ਪੂਰੀ ਤਰ੍ਹਾਂ ਵਿਕਸਿਤ ਹੋਣ ਵਿੱਚ 60 ਸਾਲ ਲੱਗ ਜਾਂਦੇ ਹਨ। ਹੁਣ ਅਫਰੀਕੀ ਬਲੈਕ ਵੁੱਡ ਦੇ ਰੁੱਖ ਬਹੁਤ ਹੀ ਘੱਟ ਬਚੇ ਹਨ। ਇਹੀ ਕਾਰਨ ਹੈ ਕਿ ਇਸ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ।


ਕਿੰਨੀ ਹੈ ਕੀਮਤ ?


ਅਸਲ ਵਿੱਚ, ਅਫਰੀਕੀ ਬਲੈਕ ਵੁੱਡ ਦਾ ਰੁੱਖ ਜਿਆਦਾਤਰ ਅਫਰੀਕੀ ਮਹਾਂਦੀਪ ਦੇ ਮੱਧ ਅਤੇ ਦੱਖਣੀ ਹਿੱਸਿਆਂ ਵਿੱਚ ਉੱਗਦਾ ਹੈ। ਇਸ ਲੱਕੜ ਦੀ ਕੀਮਤ 7 ਤੋਂ 8 ਲੱਖ ਰੁਪਏ ਪ੍ਰਤੀ ਕਿਲੋ ਹੈ। ਇਸ ਲੱਕੜ ਤੋਂ ਫਰਨੀਚਰ ਤੋਂ ਇਲਾਵਾ ਸ਼ਹਿਨਾਈ, ਬੰਸਰੀ ਸਣੇ ਕਈ ਸੰਗੀਤਕ ਸਾਜ਼ ਬਣਾਏ ਜਾਂਦੇ ਹਨ। ਇਸ ਤੋਂ ਬਣੀ ਹਰ ਚੀਜ਼ ਬਹੁਤ ਮਹਿੰਗੀ ਹੈ। ਅਮੀਰ ਲੋਕ ਆਪਣੇ ਘਰ ਨੂੰ ਆਕਰਸ਼ਕ ਬਣਾਉਣ ਲਈ ਇਸ ਲੱਕੜ ਦੇ ਫਰਨੀਚਰ ਦੀ ਵਰਤੋਂ ਕਰਦੇ ਹਨ।


ਜ਼ਾਹਿਰ ਹੈ ਕਿ ਇਸ ਲੱਕੜ ਦੀ ਮੰਗ ਅਤੇ ਕੀਮਤ ਨੂੰ ਦੇਖਦਿਆਂ ਇਸ ਦੇ ਕਈ ਦੁਸ਼ਮਣ ਵੀ ਹੋਣਗੇ। ਲੋਕ ਇਸ ਨੂੰ ਰੁੱਖ ਬਣਨ ਤੋਂ ਪਹਿਲਾਂ ਹੀ ਕੱਟ ਕੇ ਤਸਕਰੀ ਕਰ ਰਹੇ ਹਨ, ਜਿਸ ਕਾਰਨ ਅਫ਼ਰੀਕੀ ਬਲੈਕਵੁੱਡ ਦੀ ਸੁਰੱਖਿਆ ਲਈ ਕੀਨੀਆ ਅਤੇ ਤਨਜ਼ਾਨੀਆ ਵਰਗੇ ਦੇਸ਼ਾਂ ਵਿੱਚ ਹਥਿਆਰਬੰਦ ਬਲ ਤਾਇਨਾਤ ਕੀਤੇ ਗਏ ਹਨ।


 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।