Eco-Sanitation Agriculture: ਅੱਜਕੱਲ੍ਹ ਕਿਸਾਨ ਫਸਲਾਂ ਦੀ ਪੈਦਾਵਾਰ ਨੂੰ ਵਧਾਉਣ ਲਈ ਰਸਾਇਣਕ ਖਾਦ ਅਤੇ ਕੀਟਨਾਸ਼ਕਾਂ ਦੀ ਵੱਧ ਤੋਂ ਵੱਧ ਵਰਤੋਂ ਕਰ ਰਹੇ ਹਨ। ਇਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਲ ਹੀ ਜ਼ਮੀਨ ਵੀ ਵਰਤਣ ਯੋਗ ਨਹੀਂ ਰਹਿ ਜਾਂਦੀ। ਪੈਦਾਵਾਰ ਦੇ ਨਾਲ-ਨਾਲ ਜ਼ਮੀਨ ਨੂੰ ਵੀ ਉਪਜਾਊ ਬਣਾਈ ਰੱਖਣ ਲਈ ਕਿਸਾਨ ਵੱਖ-ਵੱਖ ਤਰੀਕੇ ਅਪਣਾ ਰਹੇ ਹਨ। ਇਨ੍ਹਾਂ ਵਿੱਚੋਂ ਹੀ ਲੋਕਾਂ ਦੇ ਅਨੁਸਾਰ ਇੱਕ ਤਰੀਕਾ ਇਹ ਵੀ ਹੈ ਕਿ ਖੇਤਾਂ 'ਚ ਟਾਇਲਟ ਕਰਨ ਨਾਲ ਪੈਦਾਵਾਰ ਵਧ ਜਾਂਦੀ ਹੈ। ਆਓ ਜਾਣਦੇ ਹਾਂ ਕਿ ਕੀ ਵਾਕਈ ਵਿੱਚ ਇਹ ਗੱਲ ਸੱਚ ਹੈ ਜਾਂ ਨਹੀਂ।
ਹੋਰ ਪੜ੍ਹੋ : India Post Payments Bank 'ਚ ਨਿਕਲੀ ਬੰਪਰ ਭਰਤੀ, ਇੰਝ ਕਰੋ ਫਟਾਫਟ ਅਪਲਾਈ, ਮਿਲੇਗੀ ਮੋਟੀ ਤਨਖਾਹ
ਪਿਸ਼ਾਬ 'ਚ ਹੁੰਦੇ ਹਨ ਪੋਸ਼ਕ ਤੱਤ
ਕਈ ਸਾਲ ਪਹਿਲਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਉਹ ਆਪਣੇ ਬਾਗੀਚੇ ਵਿੱਚ ਬੂਟਿਆਂ ਦੀ ਸਿੰਚਾਈ ਪਿਸ਼ਾਬ ਨਾਲ ਕਰਦੇ ਹਨ। ਇਨਸਾਨ ਦੇ ਪਿਸ਼ਾਬ 'ਚ ਨਾਈਟ੍ਰੋਜਨ, ਫਾਸਫੋਰਸ, ਪੋਟੈਸ਼ੀਅਮ ਵਰਗੇ ਪੋਸ਼ਕ ਤੱਤ ਹੁੰਦੇ ਹਨ। ਫਸਲਾਂ ਨੂੰ ਵਧਣ ਅਤੇ ਵਿਕਾਸ ਕਰਨ ਲਈ ਇਨ੍ਹਾਂ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ।
ਪਹਿਲਾਂ ਪਸ਼ੂਆਂ ਦੇ ਗੋਬਰ ਨੂੰ ਇਕੱਠਾ ਕਰਕੇ ਫਸਲਾਂ ਵਿੱਚ ਉਸਦਾ ਉਪਯੋਗ ਕੀਤਾ ਜਾਂਦਾ ਰਿਹਾ ਹੈ। ਟਾਇਲਟ ਦੇ ਇਸਤੇਮਾਲ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਫਸਲ ਉਤਪਾਦਨ ਵਿੱਚ ਸੁਧਾਰ ਕਰਨ ਲਈ ਇਹ ਤਰੀਕਾ ਕਾਰਗਰ ਹੋ ਸਕਦਾ ਹੈ। ਸ਼ੌਚਾਲਿਆਂ ਅਤੇ ਸੀਵਰੇਜ ਸਿਸਟਮ ਦੇ ਮਲ ਨੂੰ ਲੈਕੇ ਸਵੀਡਨ ਵਿੱਚ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ। ਉਸ ਤੋਂ ਬਾਅਦ ਭਾਰਤ ਸਮੇਤ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ।
ਫਸਲਾਂ ਦੀ ਸਿੰਚਾਈ ਲਈ ਟਾਇਲਟ ਨੂੰ ਇਕੱਠਾ ਕਰਨਾ ਇੰਨਾ ਆਸਾਨ ਨਹੀਂ ਹੈ। ਇਸ ਲਈ ਪਲਾਨਿੰਗ ਦੀ ਲੋੜ ਹੁੰਦੀ ਹੈ। ਪੌਦਿਆਂ ਲਈ ਇਹ ਆਸਾਨ ਹੈ ਕਿਉਂਕਿ ਉਹਨਾਂ ਨੂੰ ਇਸਦੀ ਘੱਟ ਲੋੜ ਹੁੰਦੀ ਹੈ ਪਰ ਫਸਲਾਂ ਲਈ ਇਸਨੂੰ ਇਕੱਠਾ ਕਰਨਾ ਇੰਨਾ ਆਸਾਨ ਕੰਮ ਨਹੀਂ ਹੈ। ਇਸ ਤੋਂ ਬਾਅਦ ਇਹ ਵੀ ਸਵਾਲ ਆਉਂਦਾ ਹੈ ਕਿ ਕੀ ਲੋਕ ਟਾਇਲਟ ਵਾਲੀ ਫਸਲ ਖਾਣ ਲਈ ਤਿਆਰ ਹਨ, ਇਸਦੇ ਵੀ ਵੱਖ-ਵੱਖ ਜਵਾਬ ਹਨ।
ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਪੌਦਿਆਂ ਦੀ ਸਿੰਚਾਈ ਲਈ ਪਿਸ਼ਾਬ ਦੀ ਵਰਤੋਂ ਕੀਤੀ ਜਾਂਦੀ ਹੈ। ਇੱਥੇ ਅਜਿਹੇ ਪਬਲਿਕ ਟਾਇਲਟ ਬਣਾਏ ਗਏ ਹਨ, ਜਿਨ੍ਹਾਂ ਰਾਹੀਂ ਪਿਸ਼ਾਬ ਨੂੰ ਪੌਦਿਆਂ ਤੱਕ ਪਹੁੰਚਾਇਆ ਜਾਂਦਾ ਹੈ।