Cyber Crime: ਦੁਨੀਆ ਭਰ ਦੇ ਲੋਕਾਂ ਤੋਂ ਇਲਾਵਾ ਸਰਕਾਰ ਵੀ ਸਾਈਬਰ ਕਰਾਈਮ ਨੂੰ ਲੈ ਕੇ ਚਿੰਤਤ ਹੈ। ਜਿੱਥੇ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਇਲਾਵਾ ਲੋਕਾਂ ਨੂੰ ਸਾਈਬਰ ਗੁਲਾਮ ਬਣਾਉਣ ਵਰਗੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ। ਅਜਿਹੇ 'ਚ ਹਾਲ ਹੀ 'ਚ ਦੁਨੀਆ ਭਰ ਦੇ ਸਾਈਬਰ ਕ੍ਰਾਈਮ ਦਾ ਇ`ਕ ਸਰਵੇ ਸਾਹਮਣੇ ਆਇਆ ਹੈ। ਜਿਸ ਵਿੱਚ ਦੁਨੀਆ ਦੇ ਚੋਟੀ ਦੇ 10 ਦੇਸ਼ਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿੱਥੇ ਸਾਈਬਰ ਅਪਰਾਧ ਸਭ ਤੋਂ ਵੱਧ ਹੁੰਦੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਲਿਸਟ 'ਚ ਪਹਿਲਾ ਨਾਂ ਰੂਸ ਦਾ ਹੈ। ਜਿੱਥੇ ਸਾਈਬਰ ਅਪਰਾਧ ਸਭ ਤੋਂ ਵੱਧ ਹੁੰਦੇ ਹਨ।


ਇਹ ਦੇਸ਼ ਦੂਜੇ ਅਤੇ ਤੀਜੇ ਸਥਾਨ 'ਤੇ 



ਵਰਲਡ ਸਾਈਬਰ ਕ੍ਰਾਈਮ ਇੰਡੈਕਸ ਮੁਤਾਬਕਸ  ਇਸੂਚੀ 'ਚ 100 ਦੇਸ਼ਾਂ ਨੂੰ ਦਰਜਾ ਦਿੱਤਾ ਗਿਆ ਹੈ। ਜਿਸ ਵਿਚ ਰੈਨਸਮਵੇਅਰ, ਕ੍ਰੈਡਿਟ ਕਾਰਡ ਚੋਰੀ ਸਮੇਤ ਸਾਈਬਰ ਅਪਰਾਧਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਆਧਾਰ 'ਤੇ ਰੈਂਕਿੰਗ ਦਿੱਤੀ ਗਈ ਹੈ। ਇਸ ਸੂਚੀ 'ਚ ਦੂਜੇ ਨੰਬਰ 'ਤੇ ਯੂਕਰੇਨ ਦਾ ਨਾਂ ਆਉਂਦਾ ਹੈ। ਇਸ ਸੂਚੀ 'ਚ ਤੀਜੇ ਸਥਾਨ 'ਤੇ ਚੀਨ  ਹੈ। ਇਨ੍ਹਾਂ ਦੇਸ਼ਾਂ ਵਿਚ ਜ਼ਿਆਦਾਤਰ ਸਾਈਬਰ ਅਪਰਾਧਾਂ ਦੀ ਰਿਪੋਰਟ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਅਮਰੀਕਾ, ਨਾਈਜੀਰੀਆ ਅਤੇ ਰੋਮਾਨੀਆ ਹਨ। PLOS One ਜਰਨਲ 'ਚ ਪ੍ਰਕਾਸ਼ਿਤ ਖੋਜ ਮੁਤਾਬਕ ਉੱਤਰੀ ਕੋਰੀਆ ਇਸ ਸੂਚੀ 'ਚ ਸੱਤਵੇਂ ਸਥਾਨ 'ਤੇ, ਬ੍ਰਿਟੇਨ ਅੱਠਵੇਂ ਸਥਾਨ 'ਤੇ ਅਤੇ ਬ੍ਰਾਜ਼ੀਲ ਨੌਵੇਂ ਸਥਾਨ 'ਤੇ ਹੈ।


ਭਾਰਤ ਕਿਹੜੈ ਸਥਾਨ 'ਤੇ?



ਸਾਈਬਰ ਕ੍ਰਾਈਮ ਦੇ ਮਾਮਲੇ 'ਚ ਭਾਰਤ ਦੁਨੀਆ 'ਚ 10ਵੇਂ ਨੰਬਰ 'ਤੇ ਹੈ। ਜਿਸ ਵਿੱਚ ਸਭ ਤੋਂ ਆਮ ਕਿਸਮ ਦੀ ਧੋਖਾਧੜੀ ਐਡਵਾਂਸ ਫੀਸ ਦਾ ਭੁਗਤਾਨ ਕਰਨ ਵਾਲੇ ਲੋਕਾਂ ਨਾਲ ਸਬੰਧਤ ਹੈ। ਭਾਰਤ ਘੁਟਾਲਿਆਂ ਵਿੱਚ ‘ਮਾਹਰ’ ਪਾਇਆ ਗਿਆ ਹੈ। ਜਦੋਂ ਕਿ ਰੋਮਾਨੀਆ ਅਤੇ ਅਮਰੀਕਾ 'ਚ ਹਾਈ-ਟੈਕ ਅਤੇ ਲੋਅ-ਟੈਕ ਅਪਰਾਧਾਂ ਵਿੱਚ ਜ਼ਿਆਦਾ ਪਾਇਆ ਗਿਆ। ਹਰੇਕ ਦੇਸ਼ ਦੀ ਇੱਕ ਵੱਖਰੀ ਪ੍ਰੋਫਾਈਲ ਹੁੰਦੀ ਹੈ, ਜੋ ਇੱਕ ਵਿਲੱਖਣ ਸਥਾਨਕ ਮਾਪ ਨੂੰ ਦਰਸਾਉਂਦੀ ਹੈ। ਆਕਸਫੋਰਡ ਯੂਨੀਵਰਸਿਟੀ, ਯੂਕੇ ਤੋਂ ਅਧਿਐਨ ਸਹਿ-ਲੇਖਕ ਮਿਰਾਂਡਾ ਬਰੂਸ ਦੇ ਅਨੁਸਾਰ, ਸਾਨੂੰ ਹੁਣ ਸਾਈਬਰ ਅਪਰਾਧ ਦੀ ਡੂੰਘੀ ਸਮਝ ਹੈ। ਅਸੀਂ ਜਾਣਦੇ ਹਾਂ ਕਿ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਸਾਈਬਰ ਅਪਰਾਧ ਕਿਵੇਂ ਹੋ ਰਹੇ ਹਨ।