ਹਵਾਈ ਸਫ਼ਰ ਦੇ ਦੌਰਾਨ ਹਵਾਈ ਜਹਾਜ਼ ਦੇ ਟਾਇਲਟ ਦੀ ਵਰਤੋਂ ਕਰਨਾ ਆਮ ਗੱਲ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਹਵਾਈ ਜਹਾਜ਼ ਦੇ ਟਾਇਲਟ ਕਿਵੇਂ ਕੰਮ ਕਰਦੇ ਹਨ? ਅਤੇ ਜੇਕਰ ਤੁਸੀਂ ਗਲਤੀ ਨਾਲ ਵੈਕਿਊਮ ਬਟਨ ਦਬਾਉਂਦੇ ਹੋ ਤਾਂ ਕੀ ਹੋਵੇਗਾ? ਆਓ ਜਾਣਦੇ ਹਾਂ।
ਕਿਵੇਂ ਕੰਮ ਕਰਦੇ ਹਵਾਈ ਜਹਾਜ਼ ਦੇ ਟਾਇਲਟ?
ਹਵਾਈ ਜਹਾਜ ਦੇ ਟਾਇਲਟ ਜ਼ਮੀਨੀ ਟਾਇਲਟ ਨਾਲੋਂ ਬਿਲਕੁਲ ਵੱਖਰੇ ਹੁੰਦੇ ਹਨ। ਇਨ੍ਹਾਂ ਵਿੱਚ ਪਾਣੀ ਦੀ ਬਜਾਏ ਵੈਕਿਊਮ ਸਿਸਟਮ ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂ ਤੁਸੀਂ ਫਲੱਸ਼ ਕਰਦੇ ਹੋ, ਵੈਕਿਊਮ ਸਿਸਟਮ ਸਾਰੀ ਗੰਦਗੀ ਨੂੰ ਇੱਕ ਵਿਸ਼ੇਸ਼ ਟੈਂਕ ਵਿੱਚ ਖਿੱਚ ਲੈਂਦਾ ਹੈ। ਇਸ ਟੈਂਕ ਨੂੰ ਬਾਕਾਇਦਾ ਖਾਲੀ ਕੀਤਾ ਜਾਂਦਾ ਹੈ।
ਕੀ ਹੈ ਵੈਕਿਊਮ ਫਲੱਸ਼ਿੰਗ ਸਿਸਟਮ?
ਵੈਕਿਊਮ ਫਲੱਸ਼ਿੰਗ ਸਿਸਟਮ ਆਮ ਤੌਰ 'ਤੇ ਫਲਾਈਟ ਟਾਇਲਟ ਵਿੱਚ ਵਰਤੇ ਜਾਂਦੇ ਹਨ। ਇਹ ਪ੍ਰਣਾਲੀ ਪਾਣੀ ਦੀ ਬਜਾਏ ਵੈਕਿਊਮ (ਸੈਕਸ਼ਨ) ਦੀ ਵਰਤੋਂ ਕਰਦੀ ਹੈ। ਇਸ ਦਾ ਮਤਲਬ ਹੈ ਕਿ ਟਾਇਲਟ ਤੋਂ ਗੰਦਗੀ ਕੱਢਣ ਲਈ ਪਾਣੀ ਦੀ ਨਹੀਂ, ਹਵਾ ਦੇ ਦਬਾਅ ਦੀ ਵਰਤੋਂ ਕੀਤੀ ਜਾਂਦੀ ਹੈ। ਉਡਾਣ ਵਿੱਚ ਥਾਂ ਦੀ ਘਾਟ ਕਾਰਨ ਅਤੇ ਪਾਣੀ ਦੀ ਬੱਚਤ ਕਰਨ ਲਈ ਇਹ ਤਰੀਕਾ ਬਹੁਤ ਲਾਭਦਾਇਕ ਹੈ।
ਜਦੋਂ ਤੁਸੀਂ ਫਲਾਈਟ ਦੇ ਟਾਇਲਟ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਟਾਇਲਟ ਦਾ ਇੱਕ ਬਟਨ ਦਬਾਉਣਾ ਪੈਂਦਾ ਹੈ, ਜਿਸ ਨੂੰ ਵੈਕਿਊਮ ਬਟਨ ਕਿਹਾ ਜਾਂਦਾ ਹੈ। ਇਸ ਨੂੰ ਦਬਾਉਣ 'ਤੇ ਫਲਾਈਟ ਦੇ ਟਾਇਲਟ ਸਿਸਟਮ 'ਚ ਲੱਗੀ ਵੈਕਿਊਮ ਤਕਨੀਕ ਗੰਦਗੀ ਨੂੰ ਬਾਹਰ ਕੱਢਦੀ ਹੈ ਅਤੇ ਟਾਇਲਟ ਨੂੰ ਸਾਫ ਕਰ ਦਿੰਦੀ ਹੈ। ਇਸ ਬਟਨ ਨੂੰ ਦਬਾਉਣ ਦੀ ਲੋੜ ਹੈ, ਤਾਂ ਜੋ ਸਫਾਈ ਦਾ ਕੰਮ ਸਹੀ ਢੰਗ ਨਾਲ ਕੀਤਾ ਜਾ ਸਕੇ।
ਫਲਾਈਟ ਦੀ ਟਾਇਲਟ 'ਤੇ ਬੈਠਣ ਵੇਲੇ ਤੁਹਾਨੂੰ ਕਿਉਂ ਨਹੀਂ ਦਬਾਉਣਾ ਚਾਹੀਦਾ ਵੈਕਿਊਮ ਬਟਨ?
ਕਿਹਾ ਜਾਂਦਾ ਹੈ ਕਿ ਹਵਾਈ ਜਹਾਜ਼ ਦੇ ਟਾਇਲਟ 'ਚ ਸੀਟ ਤੋਂ ਉੱਠ ਕੇ ਅਤੇ ਉਸ ਨੂੰ ਬੰਦ ਕਰਨ ਤੋਂ ਬਾਅਦ ਹੀ ਵੈਕਿਊਮ ਬਟਨ ਦਬਾਉਣਾ ਚਾਹੀਦਾ ਹੈ। ਇਸ ਕਾਰਨ ਹਵਾ ਦੇ ਦਬਾਅ ਹੇਠ ਅੰਦਰ ਦੀ ਗੰਦਗੀ ਬਾਹਰ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ, ਇਸ ਤੋਂ ਇਲਾਵਾ ਵੈਕਿਊਮ ਦੇ ਖਿਚਾਅ ਕਰਕੇ ਵੀ ਤੁਹਾਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।