Old Cooler Electricity Consumption: ਗਰਮੀ ਦਾ ਮੌਸਮ ਆ ਗਿਆ ਹੈ ਤੇ ਲੋਕਾਂ ਨੇ ਆਪਣੇ ਘਰਾਂ 'ਚ ਸਾਂਭ ਕੇ ਰੱਖੇ ਕੂਲਰ ਕੱਢ ਲਏ ਹਨ ਤੇ ਏ.ਸੀ. ਆਨ ਕਰ ਲਏ ਹਨ। ਕਿਉਂਕਿ ਇਨ੍ਹਾਂ ਤੋਂ ਬਿਨਾਂ ਗਰਮੀਆਂ ਵਿੱਚ ਇੱਕ ਦਿਨ ਵੀ ਗੁਜ਼ਾਰਨਾ ਬਹੁਤ ਔਖਾ ਸਾਬਤ ਹੋ ਰਿਹਾ ਹੈ। ਲੋਕ ਆਪਣੇ ਬਜਟ ਦੇ ਹਿਸਾਬ ਨਾਲ ਏਸੀ ਅਤੇ ਕੂਲਰ ਦੀ ਚੋਣ ਕਰਦੇ ਹਨ।


ਏਸੀ ਮਹਿੰਗਾ ਹੈ ਅਤੇ ਏ.ਸੀ  ਬਿਜਲੀ ਦੀ ਵਰਤੋਂ ਵੀ ਜ਼ਿਆਦਾ ਕਰਦਾ ਹੈ, ਜਿਸ ਕਾਰਨ ਬਿਜਲੀ ਦਾ ਬਿੱਲ ਵੀ ਜ਼ਿਆਦਾ ਆਉਂਦਾ ਹੈ। ਇਸੇ ਕਰਕੇ ਮੱਧ ਵਰਗ ਦੇ ਲੋਕ ਜ਼ਿਆਦਾਤਰ ਕੂਲਰ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਪਰ ਬਹੁਤ ਸਾਰੇ ਲੋਕਾਂ ਦੇ ਦਿਮਾਗ ਵਿੱਚ ਇਹ ਸਵਾਲ ਆਉਂਦਾ ਹੈ ਕਿ ਇੱਕ ਪੁਰਾਣਾ ਕੂਲਰ ਇੱਕ ਨਵੇਂ ਏਸੀ ਜਿੰਨੀ ਬਿਜਲੀ ਦੀ ਖਪਤ ਕਰਦਾ ਹੈ  ਕੀ ਇਹ ਸੱਚ ਹੈ?


ਇੱਕ ਦਿਨ ਵਿੱਚ AC ਅਤੇ ਕੂਲਰ ਕਿੰਨੀ ਬਿਜਲੀ ਦੀ ਖਪਤ ਕਰਦਾ ਹੈ?



ਜੇਕਰ ਤੁਹਾਡੇ ਡੇਢ ਟਨ ਦਾ ਫਾਈਵ ਸਟਾਰ ਏ.ਸੀ. ਲੱਗਿਆ ਹੈ ਤਾਂ  ਇਹ 1 ਘੰਟੇ ਵਿੱਚ ਲਗਭਗ 840 ਵਾਟ ਯਾਨੀ 0.8 kwh ਬਿਜਲੀ ਦੀ ਖਪਤ ਹੁੰਦੀ ਹੈ। ਮਤਲਬ ਇਹ 1 ਘੰਟੇ 'ਚ 0.8 ਯੂਨਿਟ ਬਿਜਲੀ ਦੀ ਖਪਤ ਕਰਦਾ ਹੈ। ਜੇਕਰ ਤੁਸੀਂ 10 ਘੰਟੇ AC ਚਲਾਉਂਦੇ ਹੋ। ਤਾਂ ਇਹ 8 ਯੂਨਿਟਾਂ ਦੀ ਖਪਤ ਕਰੇਗਾ।


ਜੇਕਰ ਅਸੀਂ ਕੂਲਰ ਦੀ ਗੱਲ ਕਰੀਏ ਤਾਂ ਇੱਕ ਕੂਲਰ ਆਮ ਤੌਰ 'ਤੇ ਪ੍ਰਤੀ ਘੰਟਾ 100 ਤੋਂ 200 ਵਾਟ ਬਿਜਲੀ ਦੀ ਖਪਤ ਕਰਦਾ ਹੈ। ਮਤਲਬ 0.2 kwh ਦਾ ਮਤਲਬ 0.2 ਯੂਨਿਟ। ਜੇਕਰ ਤੁਸੀਂ 10 ਘੰਟੇ ਕੂਲਰ ਚਲਾਉਂਦੇ ਹੋ ਤਾਂ ਇਹ ਸਿਰਫ਼ ਦੋ ਯੂਨਿਟ ਬਿਜਲੀ ਦੀ ਖਪਤ ਕਰੇਗਾ।


ਜਿੱਥੇ ਇੱਕ ਆਮ ਨਵਾਂ ਕੂਲਰ ਪ੍ਰਤੀ ਘੰਟਾ 100 ਤੋਂ 200 ਵਾਟ ਬਿਜਲੀ ਦੀ ਖਪਤ ਕਰਦਾ ਹੈ। ਉੱਥੇ ਹੀ ਜੇਕਰ ਪੁਰਾਣੇ ਕੂਲਰ ਦੀ ਗੱਲ ਕਰੀਏ ਤਾਂ ਇਹ 200 ਵਾਟਸ ਦੀ ਬਜਾਏ 400 ਵਾਟ ਤੱਕ ਦੀ ਪਾਵਰ ਖਪਤ ਕਰ ਸਕਦਾ ਹੈ। ਮਤਲਬ ਇਹ 1 ਘੰਟੇ 'ਚ 0.4 ਯੂਨਿਟ ਬਿਜਲੀ ਦੀ ਖਪਤ ਕਰਦਾ ਹੈ।


ਜੇਕਰ ਤੁਸੀਂ ਇਸ ਨੂੰ 10 ਘੰਟੇ ਚਲਾਉਂਦੇ ਹੋ। ਇਸ ਤਰ੍ਹਾਂ ਤੁਹਾਡੀ ਬਿਜਲੀ ਦੀ ਖਪਤ ਚਾਰ ਯੂਨਿਟ ਹੋਵੇਗੀ। ਜਦਕਿ ਫਾਈਵ ਸਟਾਰ ਏਸੀ ਵਿੱਚ ਤੁਸੀਂ 10 ਘੰਟੇ ਏਸੀ ਚਲਾਉਂਦੇ ਹੋ ਤਾਂ 8 ਯੂਨਿਟ ਬਿਜਲੀ ਦੀ ਖਪਤ ਕਰਦਾ ਹੈ। ਯਾਨੀ ਜੇਕਰ ਤੁਲਨਾ ਕੀਤੀ ਜਾਵੇ ਤਾਂ ਇੱਕ ਪੁਰਾਣਾ ਕੂਲਰ ਵੀ ਏਸੀ ਜਿੰਨੀ ਬਿਜਲੀ ਨਹੀਂ ਖਾਂਦਾ।



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।