ਡਿਜੀਟਲਾਈਜ਼ੇਸ਼ਨ ਹੋਣ ਦੇ ਨਾਲ-ਨਾਲ ਚੀਜ਼ਾਂ ਬਹੁਤ ਆਸਾਨ ਹੋ ਗਈਆਂ ਹਨ। ਭਾਵੇਂ ਇਹ ਬੈਂਕਿੰਗ ਹੋਵੇ, ਪੇਮੈਂਟ ਕਰਨੀ ਹੋਵੇ ਜਾਂ ਘਰ ਬੈਠੇ ਖਾਣਾ ਆਰਡਰ ਕਰਨਾ ਹੋਵੇ, ਸਭ ਕੁਝ ਸਿਰਫ਼ ਇੱਕ ਕਲਿੱਕ ਨਾਲ ਕੁਝ ਮਿੰਟਾਂ ਵਿੱਚ ਹੋ ਜਾਂਦਾ ਹੈ। ਹਾਲਾਂਕਿ, ਇਸ ਦੇ ਬਹੁਤ ਸਾਰੇ ਫਾਇਦੇ ਹਨ ਅਤੇ ਨੁਕਸਾਨ ਵੀ ਹਨ। ਇਨ੍ਹੀਂ ਦਿਨੀਂ ਔਨਲਾਈਨ ਧੋਖਾਧੜੀ ਵਿੱਚ ਕਾਫ਼ੀ ਵਾਧਾ ਹੋਇਆ ਹੈ।
ਘੁਟਾਲੇਬਾਜ਼ ਲੋਕਾਂ ਨੂੰ ਪੈਸੇ ਦਾ ਲਾਲਚ ਦੇਕੇ ਆਪਣੇ ਜਾਲ ਵਿੱਚ ਫਸਾਉਂਦੇ ਹਨ। ਲੋਕ ਔਨਲਾਈਨ ਪੈਸਾ ਕਮਾਉਣ ਦੇ ਚੱਕਰ ਵਿੱਚ ਸੇਫਟੀ ਦਾ ਧਿਆਨ ਨਹੀਂ ਰੱਖਦੇ ਅਤੇ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਕਰਕੇ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਫ੍ਰਾਡ ਤੋਂ ਕਿਵੇਂ ਬਚ ਸਕਦੇ ਹੋ।
ਅਣਜਾਣ ਲਿੰਕ ਜਾਂ ਈਮੇਲ 'ਤੇ ਕਲਿੱਕ ਨਾ ਕਰੋ
ਅੱਜਕੱਲ੍ਹ ਜ਼ਿਆਦਾਤਰ ਔਨਲਾਈਨ ਧੋਖਾਧੜੀ ਈਮੇਲ ਜਾਂ ਲਿੰਕ ਰਾਹੀਂ ਕੀਤੀ ਜਾਂਦੀ ਹੈ। ਤੁਹਾਨੂੰ ਆਪਣੇ ਫ਼ੋਨ 'ਤੇ ਕੈਸ਼ਬੈਕ, ਲਾਟਰੀ ਜਿੱਤਣ, ਜਾਂ ਵਾਊਚਰ ਮਿਲਣ ਦਾ ਮੈਸੇਜ ਆਉਂਦਾ ਹੈ ਅਤੇ ਤੁਹਾਨੂੰ ਦਿੱਤੇ ਗਏ ਲਿੰਕ ਦੀ ਵਰਤੋਂ ਕਰਕੇ ਇਸ ਨੂੰ ਕਲੇਮ ਕਰ ਲਈ ਕਿਹਾ ਜਾਂਦਾ ਹੈ। ਲੋਕ ਅਕਸਰ ਘੁਟਾਲੇਬਾਜ਼ਾਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ, ਲਿੰਕ 'ਤੇ ਕਲਿੱਕ ਕਰਕੇ, ਔਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ, ਕਦੇ ਵੀ ਕਿਸੇ ਅਣਜਾਣ ਲਿੰਕ 'ਤੇ ਕਲਿੱਕ ਨਾ ਕਰੋ, ਕਿਉਂਕਿ ਕੰਪਨੀਆਂ ਕਦੇ ਵੀ ਅਜਿਹੇ ਲਿੰਕ ਨਹੀਂ ਭੇਜਦੀਆਂ।
ਅੱਜ ਕੱਲ੍ਹ, ਹਰ ਕੋਈ ਘਰ ਬੈਠੇ ਪੈਸੇ ਕਮਾਉਣਾ ਚਾਹੁੰਦਾ ਹੈ। ਬਹੁਤ ਸਾਰੀਆਂ ਗੇਮਾਂ ਜਾਂ ਐਪਾਂ ਤੁਹਾਨੂੰ ਆਸਾਨੀ ਨਾਲ ਪੈਸੇ ਕਮਾਉਣ ਦਾ ਵਾਅਦਾ ਕਰਨ ਵਾਲੇ ਇਸ਼ਤਿਹਾਰ ਦਿਖਾਉਂਦੀਆਂ ਹਨ। ਇਹਨਾਂ ਇਸ਼ਤਿਹਾਰਾਂ ਨੂੰ ਦੇਖ ਕੇ, ਲੋਕ ਬਿਨਾਂ ਸੋਚੇ-ਸਮਝੇ ਇਹਨਾਂ ਐਪਾਂ ਨੂੰ ਡਾਊਨਲੋਡ ਕਰਦੇ ਹਨ। ਦਰਅਸਲ, ਇਹ ਥਰਡ ਪਾਰਟੀ ਐਪਸ ਤੁਹਾਡੀ ਸਾਰੀ ਜਾਣਕਾਰੀ ਅਤੇ ਡੇਟਾ ਲੀਕ ਕਰਦੀਆਂ ਹਨ, ਜਿਸ ਨਾਲ ਉਹ ਧੋਖਾਧੜੀ ਦਾ ਆਸਾਨੀ ਨਾਲ ਨਿਸ਼ਾਨਾ ਬਣ ਜਾਂਦੇ ਹਨ। ਬਹੁਤ ਸਾਰੇ ਮਾਮਲਿਆਂ ਵਿੱਚ, ਇਹਨਾਂ ਐਪਾਂ ਦੀ ਵਰਤੋਂ ਕਰਕੇ ਫ਼ੋਨ ਵੀ ਹੈਕ ਕੀਤੇ ਜਾਂਦੇ ਹਨ। ਇਸ ਲਈ, ਥੋੜ੍ਹੇ ਜਿਹੇ ਪਿੱਛੇ ਆਪਣੀ ਮਿਹਨਤ ਦੀ ਕਮਾਈ ਨਾ ਗੁਆਓ ਅਤੇ ਇਦਾਂ ਹੀ ਕੋਈ ਵੀ ਲਿੰਕ ਡਾਊਨਲੋਡ ਨਾ ਕਰੋ।
ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਣ ਦੇ ਨਾਲ-ਨਾਲ, ਕਦੇ ਵੀ ਆਪਣਾ OTP ਕਿਸੇ ਨਾਲ ਸਾਂਝਾ ਨਾ ਕਰੋ, ਭਾਵੇਂ ਤੁਸੀਂ 50 ਰੁਪਏ ਕਮਾਉਂਦੇ ਹੋ ਜਾਂ 1 ਕਰੋੜ ਰੁਪਏ। ਨਾਲ ਹੀ, ਆਪਣੀ ਔਨਲਾਈਨ ਸੁਰੱਖਿਆ ਨੂੰ ਦੁੱਗਣਾ ਕਰਨ ਲਈ ਆਪਣੀ ਡਿਵਾਈਸ 'ਤੇ Two Steps Verificatiov ਨੂੰ ਆਨ ਰੱਖੋ ਤਾਂ ਜੋ ਕੋਈ ਵੀ ਤੁਹਾਡੀ ਇਜਾਜ਼ਤ ਤੋਂ ਬਿਨਾਂ ਤੁਹਾਡੇ ਕਿਸੇ ਵੀ ਖਾਤੇ ਤੱਕ ਪਹੁੰਚ ਨਾ ਕਰ ਸਕੇ। ਆਪਣੇ Gmail ਅਤੇ ਹੋਰ ਐਪਸ 'ਤੇ ਮਜ਼ਬੂਤ ਪਾਸਵਰਡ ਦੀ ਵਰਤੋਂ ਕਰਨ ਨਾਲ ਵੀ ਤੁਹਾਨੂੰ ਔਨਲਾਈਨ ਸਕੈਮਰਾਂ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ। ਨਾਲ ਹੀ, ਹਮੇਸ਼ਾ ਆਪਣੇ ਫ਼ੋਨ ਅਤੇ ਲੈਪਟਾਪ 'ਤੇ ਇੱਕ ਐਂਟੀਵਾਇਰਸ ਪਾ ਕੇ ਰੱਖੋ।