Fruit banned in Flight: ਜਹਾਜ਼ ਰਾਹੀਂ ਯਾਤਰਾ ਕਰਨ ਨਾਲ ਬਹੁਤ ਸਮਾਂ ਬਚਦਾ ਹੈ। ਬਹੁਤ ਸਾਰੇ ਲੋਕ ਹਵਾਈ ਜਹਾਜ਼ ਰਾਹੀਂ ਯਾਤਰਾ ਕਰਨ ਜਾਂ ਆਪਣੇ ਅਜ਼ੀਜ਼ਾਂ ਨੂੰ ਯਾਤਰਾ 'ਤੇ ਲੈ ਜਾਣ ਦਾ ਸੁਪਨਾ ਦੇਖਦੇ ਹਨ ਪਰ ਹਵਾਈ ਯਾਤਰੀਆਂ ਨੂੰ ਏਅਰਲਾਈਨਾਂ ਨਾਲ ਜੁੜੇ ਕਈ ਨਿਯਮਾਂ ਦੀ ਜਾਣਕਾਰੀ ਨਹੀਂ ਹੁੰਦੀ। ਹਰ ਯਾਤਰੀ ਨੂੰ ਏਅਰਲਾਈਨਜ਼ ਨਾਲ ਜੁੜੇ ਕੁਝ ਨਿਯਮਾਂ ਦੀ ਪਾਲਣਾ ਕਰਨੀ ਹੀ ਪੈਂਦੀ ਹੈ।
ਜੇਕਰ ਤੁਸੀਂ ਅਕਸਰ ਹਵਾਈ ਯਾਤਰਾ ਕਰਦੇ ਹੋ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕੈਬਿਨ ਤੇ ਚੈੱਕ-ਇਨ ਬੈਗੇਜ ਵਿੱਚ ਕਿਹੜੀਆਂ ਚੀਜ਼ਾਂ ਲਈਆਂ ਜਾ ਸਕਦੀਆਂ ਹਨ। ਇਸ ਨਾਲ ਕਿਸੇ ਵੀ ਮੁਸ਼ਕਲ ਤੋਂ ਬਚਿਆ ਜਾ ਸਕਦਾ ਹੈ। ਬੇਸ਼ੱਕ ਜਿਹੜੇ ਲੋਕ ਫਲਾਈਟ ਰਾਹੀਂ ਅਕਸਰ ਸਫਰ ਕਰਦੇ ਹਨ, ਉਨ੍ਹਾਂ ਨੂੰ ਤਾਂ ਪਤਾ ਹੁੰਦਾ ਹੈ ਕਿ ਫਲਾਈਟ ਵਿੱਚ ਕੀ-ਕੀ ਲਿਜਾ ਸਕਦੇ ਹਾਂ ਤੇ ਕੀ-ਕੀ ਨਹੀਂ।
ਦੂਜੇ ਪਾਸੇ ਜਿਹੜੇ ਲੋਕ ਪਹਿਲੀ ਵਾਰ ਸਫ਼ਰ ਕਰ ਰਹੇ ਹਨ, ਉਨ੍ਹਾਂ ਨੂੰ ਕਈ ਗੱਲਾਂ ਦਾ ਪਤਾ ਨਹੀਂ ਹੁੰਦਾ। ਜੇਕਰ ਤੁਹਾਨੂੰ ਇਸ ਬਾਰੇ ਪਤਾ ਹੋਏਗਾ ਤਾਂ ਤੁਸੀਂ ਚੈਕਿੰਗ ਦੌਰਾਨ ਕਾਫੀ ਸਮਾਂ ਬਚਾ ਸਕਦੇ ਹੋ। ਇੱਕ ਅਹਿਮ ਗੱਲ ਹੈ ਕਿ ਤੁਸੀਂ ਹਵਾਈ ਜਹਾਜ਼ 'ਚ ਸਫਰ ਕਰਦੇ ਸਮੇਂ ਫਲ ਨਹੀਂ ਲੈ ਸਕਦੇ। ਆਓ ਦੱਸਦੇ ਹਾਂ ਕਿ ਇਹ ਕਿਹੜਾ ਫਲ ਹੈ ਤੇ ਇਸ 'ਤੇ ਪਾਬੰਦੀ ਕਿਉਂ ਹੈ?
ਇਸ ਫਲ ਨੂੰ ਜਹਾਜ਼ਾਂ ਵਿੱਚ ਲਿਜਾਣਾ ਮਨ੍ਹਾ
ਨਾਰੀਅਲ ਇੱਕ ਅਜਿਹਾ ਫਲ ਹੈ ਜਿਸ ਦਾ ਬਹੁਤ ਧਾਰਮਿਕ ਮਹੱਤਵ ਹੈ। ਹਿੰਦੂ ਧਰਮ ਵਿੱਚ ਇਸ ਤੋਂ ਬਿਨਾਂ ਪੂਜਾ ਅਧੂਰੀ ਮੰਨੀ ਜਾਂਦੀ ਹੈ ਪਰ ਜੇਕਰ ਤੁਸੀਂ ਹਵਾਈ ਜਹਾਜ਼ ਰਾਹੀਂ ਯਾਤਰਾ ਕਰ ਰਹੇ ਹੋ, ਤਾਂ ਤੁਸੀਂ ਆਪਣੇ ਨਾਲ ਨਾਰੀਅਲ ਨਹੀਂ ਲੈ ਜਾ ਸਕਦੇ। ਸੁੱਕਾ ਜਾਂ ਸਾਬਤ, ਤੁਸੀਂ ਕਿਸੇ ਵੀ ਤਰੀਕੇ ਨਾਲ ਆਪਣੇ ਨਾਲ ਨਾਰੀਅਲ ਲੈ ਕੇ ਫਲਾਈਟ ਵਿੱਚ ਸਫਰ ਨਹੀਂ ਕਰ ਸਕਦੇ।
ਜਾਣੋ ਇਸ ਦੀ ਕਾਰਨ
ਆਈਏਟੀਏ (ਇੰਟਰਨੈਸ਼ਨਲ ਏਅਰ ਟਰਾਂਸਪੋਰਟ ਅਥਾਰਟੀ) ਵੱਲੋਂ ਇਸ ਫਲ 'ਤੇ ਪਾਬੰਦੀ ਲਾਉਣ ਦਾ ਕਾਰਨ ਇਹ ਹੈ ਕਿ ਸੁੱਕਾ ਨਾਰੀਅਲ ਇੱਕ ਜਲਣਸ਼ੀਲ ਚੀਜ਼ ਹੈ। ਇਸ ਲਈ ਇਸ ਨੂੰ ਸਾਮਾਨ ਵਿੱਚ ਲਿਜਾਣ ਦੀ ਆਗਿਆ ਨਹੀਂ। ਇਸ ਤੋਂ ਇਲਾਵਾ ਤੁਸੀਂ ਇੱਕ ਸਾਬਤ ਨਾਰੀਅਲ ਵੀ ਨਹੀਂ ਲਿਜਾ ਸਕਦੇ, ਕਿਉਂਕਿ ਯਾਤਰਾ ਦੌਰਾਨ ਇਸ ਦੇ ਜਲਦੀ ਸੜਨ ਤੇ ਉੱਲੀ ਲੱਘੀ ਹੋਣ ਦੀ ਸੰਭਾਵਨਾ ਹੁੰਦੀ ਹੈ।
ਇਸ ਤਰ੍ਹਾਂ ਲਿਜਾਣ ਦੀ ਇਜਾਜ਼ਤ
ਜੇਕਰ ਤੁਸੀਂ ਨਾਰੀਅਲ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਇਸ ਲਈ ਵੀ ਖਾਸ ਨਿਯਮ ਹੈ। ਸਪਾਈਸਜੈੱਟ ਏਅਰਲਾਈਨਜ਼ ਆਪਣੀ ਵੈੱਬਸਾਈਟ 'ਤੇ ਕਹਿੰਦੀ ਹੈ, 'ਕਿਰਪਾ ਕਰਕੇ ਨਾਰੀਅਲ ਨੂੰ ਛੋਟੇ ਟੁਕੜਿਆਂ 'ਚ ਕੱਟਣ ਤੋਂ ਬਾਅਦ ਹੀ ਚੈੱਕ-ਇਨ ਬੈਗੇਜ 'ਚ ਰੱਖੋ।'
ਇਸ ਨੂੰ ਲੈ ਕੇ ਜਾਣ ਦੀ ਵੀ ਮਨਾਹੀ
ਭੋਜਨ ਦੇ ਮਾਮਲੇ ਵਿੱਚ ਤੁਹਾਨੂੰ ਫਲਾਈਟ ਵਿੱਚ ਮੀਟ, ਫਲ, ਸਬਜ਼ੀਆਂ ਤੇ ਪੌਦਿਆਂ ਨੂੰ ਲੈ ਕੇ ਜਾਣ 'ਤੇ ਪਾਬੰਦੀ ਹੈ। ਬੇਸਬਾਲ ਬੈਟ, ਸਕੀ ਪੋਲ, ਕਮਾਨ ਤੇ ਤੀਰ ਵਰਗੀਆਂ ਕਈ ਖੇਡਾਂ ਦੇ ਸਾਮਾਨ ਲੈ ਕੇ ਜਾਣ 'ਤੇ ਪਾਬੰਦੀ ਹੈ। ਇਸ ਤੋਂ ਇਲਾਵਾ ਹਵਾਈ ਜਹਾਜ ਵਿੱਚ ਲਾਈਟਰ ਤੇ ਮਾਚਿਸ ਲੈ ਕੇ ਜਾਣ 'ਤੇ ਵੀ ਪਾਬੰਦੀ ਹੈ।
ਇਸ ਦੇ ਨਾਲ ਹੀ ਸਿਗਰਟ, ਤੰਬਾਕੂ, ਗਾਂਜਾ, ਹੈਰੋਇਨ ਤੇ ਸ਼ਰਾਬ ਵਰਗੇ ਨਸ਼ੀਲੇ ਪਦਾਰਥ ਲੈ ਕੇ ਜਾਣ ਦੀ ਮਨਾਹੀ ਹੈ। ਬਹੁਤ ਸਾਰੀਆਂ ਉਡਾਣਾਂ ਵਿੱਚ 100 ਮਿਲੀਲੀਟਰ ਤੋਂ ਵੱਧ ਤਰਲ ਲੈ ਕੇ ਜਾਣ ਦੀ ਇਜਾਜ਼ਤ। ਤੁਸੀਂ ਹਵਾਈ ਯਾਤਰਾ ਦੌਰਾਨ ਆਪਣੇ ਨਾਲ ਮਿਰਚ ਸਪਰੇਅ ਤੇ ਸਟਿਕਸ ਨਹੀਂ ਲੈ ਜਾ ਸਕਦੇ। ਰੇਜ਼ਰ, ਬਲੇਡ, ਨੇਲ ਫਾਈਲਰ ਤੇ ਨੇਲ ਕਟਰ ਦੀ ਵੀ ਮਨਾਹੀ ਹੈ।