ਤੁਸੀਂ ਸੁਣਿਆ ਹੋਵੇਗਾ ਕਿ ਲਾੜਾ ਮਿਲ ਗਿਆ ਹੈ, ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਲਾੜਾ ਵਿੱਕ ਗਿਆ ਹੈ। ਪਰ ਇਹ ਸੱਚ ਹੈ, ਭਾਰਤ ਵਿੱਚ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਲਾੜਿਆਂ ਦਾ ਬਾਜ਼ਾਰ ਲਗਾਇਆ ਜਾਂਦਾ ਹੈ ਅਤੇ ਉਨ੍ਹਾਂ ਦੀ ਬੋਲੀ ਲਾਈ ਜਾਂਦੀ ਹੈ।

ਦਰਅਸਲ ਇਹ ਬਿਹਾਰ ਦਾ ਇੱਕ ਇਲਾਕਾ ਹੈ, ਇੱਥੇ ਹਰ ਸਾਲ ਲਾੜਿਆਂ ਨੂੰ ਵੇਚਣ ਦੀ ਰਸਮ ਹੁੰਦੀ ਹੈ ਅਤੇ ਇੱਥੇ ਲਾੜਿਆਂ ਦੀ ਕੀਮਤ ਦੀ ਲਿਸਟ ਵੀ ਹੁੰਦੀ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਮਜ਼ਾਕ ਕਰ ਰਹੇ ਹਾਂ, ਪਰ ਇਹ ਮਜ਼ਾਕ ਨਹੀਂ ਹੈ, ਇਹ ਸੱਚ ਹੈ। ਇੱਥੇ ਕੁੜੀ ਦਾ ਪਰਿਵਾਰ ਆ ਕੇ ਮੁੰਡੇ ਦੀ ਬੋਲੀ ਲਗਾਉਂਦਾ ਹੈ ਅਤੇ ਉਸ ਨਾਲ ਆਪਣੀ ਧੀ ਦਾ ਵਿਆਹ ਕਰਦੇ ਹਨ। ਆਓ ਜਾਣਦੇ ਹਾਂ ਇਸ ਬਾਰੇ।

ਕਿੱਥੇ ਲੱਗਦੀ ਲਾੜਿਆਂ ਦੀ ਮੰਡੀ

ਬਿਹਾਰ ਦੇ ਮਧੂਬਨੀ ਵਿੱਚ ਸਥਿਤ ਇਸ ਬਾਜ਼ਾਰ ਦਾ ਨਾਮ ਸੌਰਠ ਸਭਾ ਹੈ। ਇਹ ਬਾਜ਼ਾਰ ਜੂਨ-ਜੁਲਾਈ ਦੇ ਮਹੀਨਿਆਂ ਵਿੱਚ ਇੱਥੇ ਲੱਗਦਾ ਹੈ। ਮੁੰਡੇ-ਕੁੜੀਆਂ ਇੱਥੇ ਵਿਆਹ ਕਰਵਾਉਣ ਲਈ ਆਉਂਦੇ ਹਨ। ਇਸ ਬਾਜ਼ਾਰ ਵਿੱਚ ਬਹੁਤ ਸਾਰੇ ਲਾੜੇ ਆਉਂਦੇ ਹਨ ਅਤੇ ਕੁੜੀ ਦਾ ਪਰਿਵਾਰ ਉਸ ਦੀ ਯੋਗਤਾ, ਪਰਿਵਾਰਕ ਸਥਿਤੀ, ਮੁੰਡੇ ਦੀ ਆਮਦਨ, ਕੁੰਡਲੀ ਆਦਿ ਨੂੰ ਵੇਖਦਾ ਹੈ, ਫਿਰ ਮੁੰਡੇ ਦੀ ਚੋਣ ਕਰਦਾ ਹੈ।

ਇਹ ਪਰੰਪਰਾ ਇੱਥੇ 700 ਸਾਲਾਂ ਤੋਂ ਚੱਲੀ ਆ ਰਹੀ ਹੈ। ਉਸ ਸਮੇਂ, ਮੁੰਡਿਆਂ ਨੂੰ ਗੁਰੂਕੁਲ ਤੋਂ ਸਿੱਧੇ ਇਸ ਸਭਾ ਵਿੱਚ ਲਿਆਂਦਾ ਜਾਂਦਾ ਸੀ ਅਤੇ ਇਸਦੀ ਸ਼ੁਰੂਆਤ ਕਰਨ ਵਾਲੇ ਲੋਕ ਮੈਥਿਲ ਬ੍ਰਾਹਮਣ ਅਤੇ ਕਾਇਸਥ ਹੁੰਦੇ ਸਨ। ਗੁਰੂਕੁਲ ਤੋਂ ਨੌਜਵਾਨਾਂ ਦੀ ਚੋਣ ਕਰਨ ਤੋਂ ਬਾਅਦ, ਪਰਿਵਾਰ ਆਪਣੀਆਂ ਧੀਆਂ ਦਾ ਵਿਆਹ ਇੱਥੇ ਕਰਵਾਉਂਦੇ ਸਨ। ਇੱਥੇ, ਇਸ ਗੱਲ ਦਾ ਬਹੁਤ ਧਿਆਨ ਰੱਖਿਆ ਜਾਂਦਾ ਸੀ ਕਿ ਮੁੰਡੇ ਅਤੇ ਕੁੜੀ ਦੇ ਪਰਿਵਾਰ ਵਿਚਕਾਰ ਕੋਈ ਰਿਸ਼ਤਾ ਨਾ ਹੋਵੇ। ਉਸ ਸਮੇਂ, ਇਹ ਬ੍ਰਾਹਮਣਾਂ ਅਤੇ ਕਾਇਸਥਾਂ ਲਈ ਸ਼ੁਰੂ ਕੀਤਾ ਗਿਆ ਸੀ, ਪਰ ਹੁਣ ਇਹ ਸਾਰਿਆਂ ਲਈ ਬਣ ਗਿਆ ਹੈ।

ਲਾੜੇ ਦੇ ਬਾਜ਼ਾਰ ਵਿੱਚ ਲਾੜਿਆਂ ਤੋਂ ਇੱਕ ਬਹੁਤ ਹੀ ਅਨੋਖੀ ਮੰਗ ਕੀਤੀ ਜਾਂਦੀ ਹੈ। ਇੱਥੇ ਲਾੜੇ ਤੋਂ ਉਸਦਾ ਸਕੂਲ ਸਰਟੀਫਿਕੇਟ, ਜਨਮ ਸਰਟੀਫਿਕੇਟ ਅਤੇ ਸੈਲਰੀ ਸਲਿੱਪ ਵੀ ਮੰਗੀ ਜਾਂਦੀ ਹੈ। ਵਿਆਹ ਉਦੋਂ ਤੱਕ ਫਾਈਨਲ ਨਹੀਂ ਹੁੰਦਾ ਜਦੋਂ ਤੱਕ ਕੁੜੀ ਦਾ ਪਰਿਵਾਰ ਮੁੰਡੇ ਨੂੰ ਲੈਕੇ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੋ ਜਾਂਦੇ। ਇਸ ਬਾਜ਼ਾਰ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਮੁੰਡੇ ਅਤੇ ਕੁੜੀ ਦਾ ਗੋਤ ਹੈ।