Heat Insurance For Labourers: ਇਨ੍ਹੀਂ ਦਿਨੀਂ ਦੇਸ਼ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ, ਜਿਸ ਕਰਕੇ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ। ਆਮ ਲੋਕਾਂ ਦਾ ਬਾਹਰ ਨਿਕਲਣਾ ਔਖਾ ਹੋਇ ਪਿਆ ਹੈ ਤਾਂ ਉੱਥੇ ਹੀ ਮਜਦੂਰਾਂ ਕੋਲੋਂ ਵੀ ਇੰਨੀ ਧੁੱਪ ਵਿੱਚ ਕੰਮ ਨਹੀਂ ਹੁੰਦਾ ਹੈ। ਬਹੁਤ ਸਾਰੇ ਲੋਕ ਲੂ ਲੱਗਣ ਕਰਕੇ ਹਸਪਤਾਲ ਵਿੱਚ ਦਾਖਲ ਹੋਏ ਪਏ ਹਨ। ਕਈ ਥਾਵਾਂ 'ਤੇ ਤਾਪਮਾਨ 50 ਡਿਗਰੀ ਤੱਕ ਪਹੁੰਚ ਗਿਆ ਹੈ। ਹੀਟਵੇਵ ਦਾ ਸਭ ਤੋਂ ਜ਼ਿਆਦਾ ਅਸਰ ਉਨ੍ਹਾਂ ਲੋਕਾਂ 'ਤੇ ਦੇਖਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਕੰਮ ਲਈ ਬਾਹਰ ਜਾਣਾ ਪੈਂਦਾ ਹੈ, ਖਾਸ ਕਰਕੇ ਮਜ਼ਦੂਰਾਂ 'ਤੇ।
ਇਸ ਅਤਿ ਦੀ ਗਰਮੀ ਕਾਰਨ ਉਨ੍ਹਾਂ ਨੂੰ ਕੰਮ ਮਿਲਣ ਵਿੱਚ ਵੀ ਮੁਸ਼ਕਲ ਆ ਰਹੀ ਹੈ। ਪਰ ਹੁਣ ਇਨ੍ਹਾਂ ਮਜ਼ਦੂਰਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਜਿਹੜੇ ਮਜ਼ਦੂਰ ਗਰਮੀ ਕਾਰਨ ਕੰਮ ਨਹੀਂ ਕਰ ਸਕਦੇ, ਉਨ੍ਹਾਂ ਨੂੰ ਤਿੰਨ ਹਜ਼ਾਰ ਰੁਪਏ ਮਿਲਣਗੇ। ਉਨ੍ਹਾਂ ਨੂੰ ਪੈਸੇ ਕਿਵੇਂ ਮਿਲਣਗੇ, ਆਓ ਤੁਹਾਨੂੰ ਇਸਦੀ ਪੂਰੀ ਪ੍ਰਕਿਰਿਆ ਦੱਸਦੇ ਹਾਂ।
ਗਰਮੀਆਂ ਵਿੱਚ ਵਧਦੇ ਤਾਪਮਾਨ ਕਰਕੇ ਮਜ਼ਦੂਰਾਂ ਲਈ ਬਾਹਰ ਜਾ ਕੇ ਕੰਮ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਨਾ ਸਿਰਫ਼ ਮਜ਼ਦੂਰਾਂ ਨੂੰ ਸਗੋਂ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਇਨ੍ਹਾਂ ਦਿਨਾਂ ਵਿੱਚ ਭਾਰਤ ਵਿੱਚ ਬਹੁਤ ਗਰਮੀ ਹੈ ਅਤੇ ਲੂ ਚੱਲ ਰਹੀ ਹੈ। ਕਈ ਸੂਬਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਅਜਿਹੀ ਸਥਿਤੀ ਵਿੱਚ, ਆਹ ਦਿਨ ਮਜਦੂਰਾਂ ਦੇ ਬਹੁਤ ਔਖੇ ਲੰਘ ਰਹੇ ਹਨ।
ਪਰ ਹੁਣ ਮਜਦੂਰਾਂ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ, ਕਿਉਂਕਿ ਗਰਮੀਆਂ ਵਿੱਚ ਵਧਦੇ ਤਾਪਮਾਨ ਕਾਰਨ ਕੰਮ ਨਾ ਕਰਨ ਵਾਲੇ ਮਜਦੂਰਾਂ ਨੂੰ ਹੀਟ ਇੰਸ਼ੋਰੈਂਸ ਦੇ ਤਹਿਤ ਤਿੰਨ ਹਜ਼ਾਰ ਰੁਪਏ ਮਿਲਣਗੇ। ਹਾਲਾਂਕਿ, ਇਸ ਲਈ ਬੀਮਾ ਕੰਪਨੀਆਂ ਦੁਆਰਾ ਕੁਝ ਮਾਪਦੰਡ ਨਿਰਧਾਰਤ ਕੀਤੇ ਗਏ ਹਨ। ਇਹ ਬੀਮਾ ਉਨ੍ਹਾਂ ਮਾਪਦੰਡਾਂ ਦੇ ਆਧਾਰ 'ਤੇ ਦਿੱਤਾ ਜਾਵੇਗਾ।
ਤੁਹਾਨੂੰ ਦੱਸ ਦਈਏ ਕਿ ਡਿਜਿਟ ਇੰਸ਼ੋਰੈਂਸ ਕੰਪਨੀ ਨੇ ਨੋਇਡਾ ਵਿੱਚ ਕਈ ਪ੍ਰਵਾਸੀ ਕਾਮਿਆਂ ਨੂੰ ਹੀਟ ਇੰਸ਼ੋਰੈਂਸ ਦੇ ਤਹਿਤ 3000 ਰੁਪਏ ਦਿੱਤੇ ਹਨ। ਇਸ ਲਈ, ਕੰਪਨੀ ਨੇ 42 ਡਿਗਰੀ ਸੈਲਸੀਅਸ ਤੋਂ 43.7 ਡਿਗਰੀ ਤੱਕ ਤਾਪਮਾਨ ਸੀਮਾ ਨਿਰਧਾਰਤ ਕੀਤੀ ਸੀ। ਯਾਨੀ ਜੇਕਰ ਗਰਮੀਆਂ ਵਿੱਚ ਤਾਪਮਾਨ ਲਗਾਤਾਰ 5 ਦਿਨਾਂ ਤੱਕ 42 ਡਿਗਰੀ ਸੈਲਸੀਅਸ ਤੋਂ 43.7 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿੰਦਾ ਹੈ ਅਤੇ ਮਜਦੂਰ ਕੰਮ ਨਹੀਂ ਕਰ ਪਾ ਰਹੇ ਹਨ ਤਾਂ ਮਜਦੂਰ ਬੀਮਾ ਦਾ ਲਾਭ ਲੈ ਸਕਣਗੇ।
ਇਸ ਤੋਂ ਇਲਾਵਾ, ਜੇਕਰ ਇਹ ਤਾਪਮਾਨ ਲਗਾਤਾਰ 10 ਦਿਨਾਂ ਤੱਕ ਰਹਿੰਦਾ ਹੈ, ਤਾਂ ਵੱਖਰੀ ਮਦਦ ਦੇਣ ਦਾ ਪ੍ਰਬੰਧ ਹੈ। ਤੁਹਾਨੂੰ ਦੱਸ ਦਈਏ ਕਿ ਇਹ ਡਿਜਿਟ ਇੰਸ਼ੋਰੈਂਸ, ਕੇਐਮ ਦਸਤੂਰ ਰੀਇੰਸ਼ੋਰੈਂਸ ਬ੍ਰੋਕਰ ਅਤੇ ਜਨ ਸਾਹਸ ਫਾਊਂਡੇਸ਼ਨ ਦੀ ਸਾਂਝੀ ਪਹਿਲ ਹੈ।