Players Match Fees in World Cup: ਬੀਸੀਸੀਆਈ ਨੇ 30 ਅਪ੍ਰੈਲ ਨੂੰ ਟੀ-20 ਵਿਸ਼ਵ ਕੱਪ 2024 ਲਈ ਭਾਰਤ ਦੀ 15 ਮੈਂਬਰੀ ਟੀਮ ਦਾ ਐਲਾਨ ਕਰ ਕੀਤਾ ਸੀ।   ਇਸ ਟੀਮ 'ਚ ਰੋਹਿਤ ਸ਼ਰਮਾ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ, ਜਦਕਿ ਉਪ ਕਪਤਾਨ ਦੀ ਜ਼ਿੰਮੇਵਾਰੀ ਹਾਰਦਿਕ ਪੰਡਯਾ ਨੂੰ ਦਿੱਤੀ ਗਈ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਟੀ-20 ਵਿਸ਼ਵ ਕੱਪ ਖੇਡਣ ਵਾਲੇ ਖਿਡਾਰੀਆਂ ਨੂੰ ਕਿੰਨੀ ਫੀਸ ਮਿਲਦੀ ਹੈ? ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ।



ਭਾਰਤੀ ਟੀਮ 


ਰੋਹਿਤ ਸ਼ਰਮਾ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ, ਜਦਕਿ ਉਪ ਕਪਤਾਨ ਦੀ ਜ਼ਿੰਮੇਵਾਰੀ ਹਾਰਦਿਕ ਪੰਡਯਾ ਨੂੰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਟੀਮ 'ਚ ਬੱਲੇਬਾਜ਼ ਵਿਰਾਟ ਕੋਹਲੀ ਅਤੇ ਸੂਰਿਆਕੁਮਾਰ ਯਾਦਵ ਮੌਜੂਦ ਰਹਿਣਗੇ। ਸ਼ਿਵਮ ਦੁਬੇ, ਯਸ਼ਸਵੀ ਜੈਸਵਾਲ, ਸੰਜੂ ਸੈਮਸਨ ਅਤੇ ਰਿਸ਼ਭ ਪੰਤ ਨੂੰ ਸਥਾਨ ਮਿਲਿਆ ਹੈ। ਇਸ ਤੋਂ ਇਲਾਵਾ ਹਰਫਨਮੌਲਾ ਅਕਸ਼ਰ ਪਟੇਲ ਅਤੇ ਰਵਿੰਦਰ ਜਡੇਜਾ, ਸਪਿਨਰ ਯੁਜਵੇਂਦਰ ਚਾਹਲ ਅਤੇ ਕੁਲਦੀਪ ਯਾਦਵ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ ਨੂੰ ਵੀ ਜਗ੍ਹਾ ਮਿਲੀ ਹੈ।



ਕਿੰਨੀ ਫੀਸ ?


ਸਵਾਲ ਇਹ ਹੈ ਕਿ ਖਿਡਾਰੀਆਂ ਨੂੰ ਕਿੰਨੀ ਫੀਸ ਮਿਲਦੀ ਹੈ? ਜਾਣਕਾਰੀ ਮੁਤਾਬਕ ਫਿਲਹਾਲ ਖਿਡਾਰੀਆਂ ਨੂੰ ਟੈਸਟ ਖੇਡਣ ਦੇ 15 ਲੱਖ ਰੁਪਏ ਮਿਲਦੇ ਹਨ। ਜਦੋਂ ਕਿ ਖਿਡਾਰੀਆਂ ਨੂੰ ਵਨਡੇ ਲਈ 6 ਲੱਖ ਰੁਪਏ ਅਤੇ ਟੀ-20 ਮੈਚ ਲਈ 3 ਲੱਖ ਰੁਪਏ ਮਿਲਦੇ ਹਨ।


ਗ੍ਰੇਡ ਦੇ ਅਨੁਸਾਰ ਤੈਅ ਕੀਤੀ ਰਕਮ


ਕ੍ਰਿਕਟ ਖਿਡਾਰੀਆਂ ਨੂੰ ਮਿਲਣ ਵਾਲੀ ਰਾਸ਼ੀ ਉਨ੍ਹਾਂ ਦੇ ਗ੍ਰੇਡ ਦੇ ਹਿਸਾਬ ਨਾਲ ਤੈਅ ਹੁੰਦੀ ਹੈ। ਬੀਸੀਸੀਆਈ ਹੁਣ ਆਪਣੇ ਖਿਡਾਰੀਆਂ ਨੂੰ ਸਾਲਾਨਾ ਠੇਕੇ ਦੀ ਪੇਸ਼ਕਸ਼ ਕਰਦਾ ਹੈ। ਭਾਰਤੀ ਕ੍ਰਿਕਟ ਬੋਰਡ, ਦੁਨੀਆ ਦੀ ਸਭ ਤੋਂ ਅਮੀਰ ਖੇਡ ਸੰਸਥਾਵਾਂ ਵਿੱਚੋਂ ਇੱਕ ਹੈ ਜੋ ਆਪਣੇ ਖਿਡਾਰੀਆਂ ਨੂੰ  4 ਗ੍ਰੇਡ ਜਿਹਨਾਂ 'ਚ  A+, A, B ਅਤੇ C ਕੰਟਰੈਕਟ ਦੀ ਪੇਸ਼ਕਸ਼ ਕਰਦਾ ਹੈ। ਸਭ ਤੋਂ ਘੱਟ ਸਾਲਾਨਾ ਫੀਸ (ਗਰੇਡ ਸੀ) 1 ਕਰੋੜ ਰੁਪਏ ਹੈ। ਇਸ ਤੋਂ ਇਲਾਵਾ, 7 ਕਰੋੜ ਰੁਪਏ A+ ਵਿੱਚ, 3 ਕਰੋੜ ਰੁਪਏ B ਵਿੱਚ ਉਪਲਬਧ ਹਨ।



ਖਿਡਾਰੀਆਂ ਨੂੰ ਭੱਤਾ  


ਮੈਚਾਂ ਤੋਂ ਇਲਾਵਾ ਬੀਸੀਸੀਆਈ ਆਪਣੇ ਖਿਡਾਰੀਆਂ ਨੂੰ ਹੋਰ ਭੱਤੇ ਵੀ ਦਿੰਦਾ ਹੈ। ਉਦਾਹਰਣ ਵਜੋਂ, ਜਦੋਂ ਖਿਡਾਰੀ ਅੰਤਰਰਾਸ਼ਟਰੀ ਮੈਚ ਖੇਡਣ ਜਾਂਦੇ ਹਨ, ਤਾਂ ਉਨ੍ਹਾਂ ਨੂੰ ਮੈਚ ਫੀਸ ਤੋਂ ਇਲਾਵਾ ਭੱਤਾ ਵੀ ਮਿਲਦਾ ਹੈ। ਇਸ ਤੋਂ ਇਲਾਵਾ ਮੈਚ ਦੌਰਾਨ ਖਿਡਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਦਾ ਖਰਚਾ BCCI ਖੁਦ ਚੁੱਕਦਾ ਹੈ।